Faridkot News : ਫਰੀਦਕੋਟ ’ਚ BLO ਦਾ ਹਾਲ ਜਾਣਨ ਹਸਪਤਾਲ ਪੁੱਜੇ ਹੰਸਰਾਜ ਹੰਸ 

By : BALJINDERK

Published : Jun 1, 2024, 7:14 pm IST
Updated : Jun 1, 2024, 7:14 pm IST
SHARE ARTICLE
ਹੰਸ ਰਾਜ ਹੰਸ ਮਹਿਲਾ ਦਾ ਹਾਲ ਜਾਣਨ ਹਸਪਤਾਲਪਹੁੰਚੇ
ਹੰਸ ਰਾਜ ਹੰਸ ਮਹਿਲਾ ਦਾ ਹਾਲ ਜਾਣਨ ਹਸਪਤਾਲਪਹੁੰਚੇ

Faridkot News : ਆਪ ਸਮਰਥਕ ’ਤੇ ਲੱਗੇ ਸਨ ਮਹਿਲਾ BLO ਨਾਲ ਦੁਰਵਿਵਹਾਰ ਕਰਨ ਦੇ ਦੋਸ਼

Faridkot News : ਫਰੀਦਕੋਟ ਦੇ ਸੁਸਾਇਟੀ ਨਗਰ ਸਥਿਤ ਇੱਕ ਪੋਲਿੰਗ ਬੂਥ ’ਤੇ ਅੱਜ ਇੱਕ ਮਹਿਲਾ BLO ਨਾਲ ਆਪ ਸਮਰਥਕ ਵੱਲੋਂ ਮਾੜਾ ਵਿਵਹਾਰ ਕਰਨ ਅਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ਲੱਗੇ ਸਨ। ਜਿਥੇ ਘਟਨਾ ਤੋਂ ਬਾਅਦ ਮਹਿਲਾ ਦੀ ਹਾਲਤ ਵਿਗੜ ਗਈ। ਜਿਸਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਅੱਜ ਉਕਤ ਪੀੜਤ ਮਹਿਲਾ ਦਾ ਹਾਲ ਚਾਲ ਜਾਨਣ ਭਾਜਪਾ ਉਮੀਦਵਾਰ ਹੰਸਰਾਜ ਹੰਸ ਆਪਣੇ ਸਾਥੀਆਂ ਨਾਲ ਮੈਡੀਕਲ ਹਸਪਤਾਲ ਪੁਜੇ। ਜਿਥੇ ਉਨ੍ਹਾਂ ਪੀੜਤ ਮਹਿਲਾ ਨਾਲ ਮੁਲਾਕਾਤ ਕਰ ਹਾਲਚਾਲ ਜਾਣਿਆ ਨਾਲ ਹੀ ਪੁਰੀ ਘਟਨਾ ਸਬੰਧੀ ਜਾਣਕਾਰੀ ਲਈ।

ਇਹ ਵੀ ਪੜੋ:Nakodar News : ਨਕੋਦਰ ’ਚ ਪੋਲਿੰਗ ਸਟਾਫ਼ ਵਿਚ ਡਿਊਟੀ 'ਤੇ ਤਾਇਨਾਤ APRO ਮੁਲਾਜ਼ਮ ਦੀ ਹੋਈ ਮੌਤ

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੁਰਗੇਸ਼ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ’ਚ ਆਪਣੀ ਹਾਰ ਦੇਖਦੀ ਹੋਈ ਬੁਖਲਾ ਗਈ ਹੈ। ਜਿਨ੍ਹਾਂ ਵੱਲੋਂ ਔਰਤਾਂ ਦੀ ਰਖਿਆ ਦਾ ਦਾਅਵਾ ਕੀਤਾ ਜਾਂਦਾ ਪਰ ਹਕੀਕਤ ’ਚ ਮਹਿਲਾਵਾਂ ਨਾਲ ਦੁਰਵਿਵਾਹਰ ਕੀਤਾ ਜਾ ਰਿਹਾ ਹੈ। ਜਿਸ ਦੀ ਮਿਸਾਲ ਹੈ ਇਹ ਹੈ ਕੇ ਇੱਕ ਵਿਧਵਾ ਮਹਿਲਾ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਉਸਨੂੰ ਮਾਨਸਿਕ ਪੀੜਾ ਦਿੱਤੀ ਗਈ। ਜਿਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਮਹਿਲਾ ਦੀ ਹਾਲਤ ਵਿਗੜ ਗਈ । ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਘਟਨਾ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ, ਪਰ ਆਪ ਆਗੂਆਂ ਦੀ ਸਹਿ ’ਤੇ ਉਲਟਾ ਉਕਤ ਮਹਿਲਾ BLO ਖ਼ਿਲਾਫ਼ ਹੀ ਆਰੋਪ ਲਗਾ ਦੂਜੇ ਧਿਰ ਦੀ ਸ਼ਿਕਾਇਤ ਦਰਜ ਕਰ ਲਈ ਗਈ।

(For more news apart from   Hansraj Hans reached the hospital to know the condition of BLO in Faridkot News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement