Lok Sabha Election: ਹਲਕਾ ਖਡੂਰ ਸਾਹਿਬ ਤੋਂ ਪਿਛਲੀਆਂ 3 ਚੋਣਾਂ 'ਚ 2 ਵਾਰ ਅਕਾਲੀ ਦਲ ਨੇ ਮਾਰੀ ਬਾਜ਼ੀ 
Published : Apr 1, 2024, 10:40 am IST
Updated : Apr 1, 2024, 11:23 am IST
SHARE ARTICLE
Khadur Sahib Constituency
Khadur Sahib Constituency

ਅਗਾਮੀ ਲੋਕ ਸਭਾ ਚੋਣਾਂ 19 ਅ੍ਰਪੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ

Lok Sabha Election: ਚੰਡੀਗੜ੍ਹ - ਲੋਕ ਸਭਾ ਹਲਕਾ ਖਡੂਰ ਸਾਹਿਬ ਸੀਟ 'ਤੇ ਪਿਛਲੀਆਂ 3 ਚੋਣਾਂ ਵਿਚ 2 ਵਾਰ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ ਤੇ ਇਕ ਵਾਰ ਕਾਂਗਰਸ ਨੇ ਇਹ ਸੀਟ ਜਿੱਤੀ ਹੈ। ਅਸੀਂ ਅੱਜ ਪਿਛਲੀਆਂ 3 ਵਾਰ ਦੀਆਂ ਚੋਣਾਂ ਦੇ ਨਤੀਜੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਸੀਟ ਦਾ ਕੀ ਹਾਲ ਸੀ। 

ਗੱਲ ਸਾਲ 2019 ਦੀ ਕੀਤੀ ਜਾਵੇ ਤਾਂ ਇਹ ਸੀਟ ਕਾਂਗਰਸ ਨੇ ਜਿੱਤੀ ਸੀ। ਕਾਂਗਰਸ ਵੱਲੋਂ ਜਸਬੀਰ ਸਿੰਘ ਡਿੰਪਾ ਨੇ 43.95 ਫ਼ੀਸਦੀ ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ ਸੀ ਤੇ ਅਕਾਲੀ ਦਲ ਦੇ ਬੀਬੀ ਜਗੀਰ ਕੌਰ ਨੂੰ ਹਰਾਇਆ ਸੀ। ਬੀਬੀ ਜਗੀਰ ਕੌਰ ਨੂੰ ਸਾਲ 2019 ਵਿਚ 30.51 ਫ਼ੀਸਦੀ ਵੋਟਾਂ ਮਿਲੀਆਂ ਸਨ। 

ਸਾਲ 2014 ਵਿਚ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਜਿੱਤੇ ਸਨ। ਉਹਨਾਂ ਨੇ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੂੰ ਹਰਾਇਆ ਸੀ। ਰਣਜੀਤ ਸਿੰਘ ਬ੍ਰਹਮਪੁਰਾ ਨੂੰ 44.91 %  ਵੋਟਾਂ ਮਿਲੀਆਂ ਸਨ ਜਦਕਿ ਹਰਮਿੰਦਰ ਗਿੱਲ ਨੂੰ 35.25 ਫ਼ੀਸਦੀ ਵੋਟਾਂ ਹੀ ਮਿਲੀਆਂ ਸਨ।  ਹੁਣ ਗੱਲ ਸਾਲ 2009 ਦੀ ਕਰ ਲੈਂਦੇ ਹਾਂ। ਇਸ ਸਾਲ ਵੀ ਅਕਾਲੀ ਦਲ ਨੇ ਹੀ ਖਡੂਰ ਸਾਹਿਬ ਸੀਟ ਜਿੱਤੀ ਸੀ ਪਰ ਇਸ ਵਾਰ ਅਕਾਲੀ ਦਲ ਨੇ ਮੈਦਾਨ ਵਿਚ ਰਤਨ ਸਿੰਘ ਅਜਨਾਲਾ ਨੂੰ ਉਤਾਰਿਆ ਸੀ। ਰਤਨ ਸਿੰਘ ਅਜਨਾਲਾ ਨੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਨੂੰ ਹਰਾਇਆ ਸੀ। 

ਰਤਨ ਸਿੰਘ ਅਜਨਾਲਾ ਨੂੰ 49.43 ਫ਼ੀਸਦੀ ਵੋਟਾਂ ਮਿਲੀਆਂ ਸਨ ਜਦਕਿ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਨੂੰ 46.03 ਫ਼ੀਸਦੀ ਵੋਟਾਂ ਹੀ ਮਿਲੀਆਂ ਸਨ। 
ਜ਼ਿਕਰਯੋਗ ਹੈ ਕਿ ਅਗਾਮੀ ਲੋਕ ਸਭਾ ਚੋਣਾਂ 19 ਅ੍ਰਪੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਤੇ ਪੰਜਾਬ ਵਿਚ ਵੋਟਿੰਗ 1 ਜੂਨ ਨੂੰ ਪਵੇਗੀ ਤੇ 4 ਜੂਨ ਨੂੰ ਨਤੀਜੇ ਆ ਜਾਣਗੇ ਤੇ ਸਭ ਦੀ ਕਿਸਮਤ ਦਾ ਫ਼ੈਸਲਾ ਹੋ ਜਾਵੇਗਾ। 

ਬਠਿੰਡਾ ਸੀਟ -  Lok Sabha Elections: ਬਠਿੰਡਾ ਸੀਟ ’ਤੇ ਪਿਛਲੀਆਂ 3 ਚੋਣਾਂ ਵਿਚ ਲਗਾਤਾਰ ਜਿੱਤਿਆ ਸ਼੍ਰੋਮਣੀ ਅਕਾਲੀ ਦਲ

ਸ੍ਰੀ ਅਨੰਦਪੁਰ ਸਾਹਿਬ ਸੀਟ -  Lok Sabha Elections: ਸ੍ਰੀ ਅਨੰਦਪੁਰ ਸਾਹਿਬ ਸੀਟ ’ਤੇ ਪਿਛਲੀਆਂ 3 ਚੋਣਾਂ ’ਚ 2 ਵਾਰ ਜਿੱਤੀ ਕਾਂਗਰਸ

ਪਟਿਆਲਾ ਸੀਟ -  lok Sabha Election 2024: ਹਲਕਾ ਪਟਿਆਲਾ ਦਾ ਲੇਖਾ ਜੋਖਾ: ਕਾਂਗਰਸ ਨੇ 7 ਵਾਰ ਜਿੱਤੀ ਚੋਣ

ਅੰਮ੍ਰਿਤਸਰ ਸੀਟ - Lok Sabha Election 2024: ਪਿਛਲੀਆਂ 3 ਚੋਣਾਂ ਦੌਰਾਨ ਅੰਮ੍ਰਿਤਸਰ ਸੀਟ ਦਾ ਹਾਲ, 3 ਵਾਰ ਕਾਂਗਰਸ ਜਿੱਤੀ 

ਸੰਗਰੂਰ ਸੀਟ -   Lok Sabha Election 2024: ਲੋਕ ਸਭਾ ਹਲਕਾ ਸੰਗਰੂਰ ਦਾ ਹਾਲ, ਪਿਛਲੀਆਂ 4 ਚੋਣਾਂ 'ਚ 2 ਵਾਰ AAP ਜਿੱਤੀ 

ਲੁਧਿਆਣਾ ਸੀਟ- Lok Sabha Elections: ਪੰਜਾਬ ਦੀ ਵਿੱਤੀ ਰਾਜਧਾਨੀ ਲੁਧਿਆਣਾ 'ਤੇ 15 ਸਾਲ ਤੋਂ ਕਾਂਗਰਸ ਦਾ ਕਬਜ਼ਾ 

ਫਿਰੋਜ਼ਪੁਰ ਹਲਕੇ : ਫਿਰੋਜ਼ਪੁਰ ਹਲਕੇ ਵਿਚ ਪਿਛਲੀਆਂ 3 ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ

(For more Punjabi news apart from Akali Dal contested 2 times in last 3 elections from Khadur Sahib Constituency, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement