ਸ੍ਰੀ ਗੁਰੂ ਰਵਿਦਾਸ ਜੀ ਨੇ ਸਾਨੂੰ ਚੁਣੌਤੀਆਂ ਨਾਲ ਲੜਨਾ ਸਿਖਾਇਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

By : JAGDISH

Published : Feb 1, 2026, 5:45 pm IST
Updated : Feb 1, 2026, 5:45 pm IST
SHARE ARTICLE
Sri Guru Ravidas Ji taught us to fight challenges: Prime Minister Narendra Modi
Sri Guru Ravidas Ji taught us to fight challenges: Prime Minister Narendra Modi

ਡੇਰਾ ਸੱਚਖੰਡ ਬੱਲਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਗਿਆ ਸਨਮਾਨਿਤ 

ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਪਹੁੰਚੇ ਅਤੇ ਉਹ ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਅਤੇ ਸੰਤ ਨਿਰੰਜਨ ਦਾਸ ਜੀ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਮੇਰਾ ਰਿਸ਼ਤਾ ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਕਾਸ਼ੀ ਨਾਲ ਹੈ। ਕਾਸ਼ੀ ਵਿਚ ਮਾਂ ਗੰਗੀ ਦੀ ਉਹ ਧਾਰਾ ਹੈ, ਜਿਥੇ ਗੁਰੂ ਰਵਿਦਾਸ ਨੇ ਕਿਹਾ ਸੀ ਕਿ ਮੰਨ ਚੰਗਾ ਤਾਂ ਕਠੋਤੀ ਵਿਚ ਗੰਗਾ। ਇਸ ਮੌਕੇ ਉਨ੍ਹਾਂ ਡੇਰਾ ਸੱਚਖੰਡ ਬੱਲਾਂ ਦੀ ਸ਼ਲਾਘਾ ਕੀਤੀ ਅਤੇ ਕਿ ਡੇਰੇ ਦਾ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ। ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਵਿਚ ਇਹ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਐਲਾਨੇ ਜਾਣ ’ਤੇ ਵੀ ਵਧਾਈ ਦਿੱਤੀ ਅਤੇ ਉਨ੍ਹਾਂ ਡੇਰਾ ਸੱਚਖੰਡ ਬੱਲਾਂ ਵੱਲੋਂ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦੇਣ ਲਈ ਧੰਨਵਾਦ ਵੀ ਕੀਤਾ।

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਨੂੰ 600 ਸਾਲ ਤੋਂ ਵੱਧ ਸਮਾਂ ਹੋਇਆ, ਉਸ ਦੌਰ ਵਿਚ ਭਾਰਤ ਨੇ ਕਿੰਨੇ ਵਿਦੇਸ਼ੀ ਹਮਲੇ ਝੱਲੇ, ਕਿੰਨੀ ਹਿੰਸਾ ਅਤੇ ਅਸਥਿਰਤਾ ਝੱਲੀ, ਇਕ ਪਾਸੇ ਬਾਹਰੀ ਹਮਲੇ ਅਤੇ ਦੂਜੇ ਪਾਸੇ ਅੰਦਰੂਨੀ ਚੁਣੌਤੀਆਂ, ਅਜਿਹੇ ਔਖੇ ਸਮੇਂ ਵਿਚ ਕਾਸ਼ੀ ਵਿਚ ਰਵਿਦਾਸ ਜੀ ਵਰਗੇ ਸੰਤ ਦਾ ਜਨਮ ਹੋਇਆ। ਉਨ੍ਹਾਂ ਨੇ ਸਮਾਜ ਨੂੰ ਝੰਝੋੜਿਆ ਅਤੇ ਸਿਖਾਇਆ ਕਿ ਅਸੀਂ ਸਾਰੇ ਇਕ ਹੀ ਮਿੱਟੀ ਦੇ ਸਾਰੇ ਭਾਂਡੇ ਤੇ ਸਾਨੂੰ ਬਣਾਉਣ ਵਾਲਾ ਇਕ ਹੀ ਘੁਮਿਆਰ ਹੈ। ਗੁਰੂ ਰਵਿਦਾਸ ਜੀ ਦੀਆਂ ਸਿੱਖਿਆ ਨਾਲ ਸਮਾਜ ਵਿਚ ਨਵੀਂ ਚੇਤਨਾ ਜਾਗੀ, ਭਾਰਤ ਦੇ ਸਮਾਜ ਨੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਿਆ ਅਤੇ ਉਨ੍ਹਾਂ ਨੂੰ ਦੂਰ ਕੀਤਾ। ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੇ ਸਾਨੂੰ ਚੁਣੌਤੀਆਂ ਨਾਲ ਲੜਨਾ ਸਿਖਾਇਆ। ਪੰਜਾਬ ਵਿਚ ਲੱਖਾਂ ਲੋਕਾਂ ਸੰਤ ਰਵਿਦਾਸ ਦੇ ਆਦਰਸ਼ਾਂ 'ਤੇ ਚੱਲ ਕੇ ਆਪਣਾ ਜੀਵਨ ਸਵਾਰਿਆ। ਮੈਂ ਗੁਰੂ ਰਵਿਦਾਸ ਜੀ ਦੇ ਨਮਨ ਕਰਦਾ ਹਾਂ। ਮੇਰਾ ਸੰਤ ਰਵਿਦਾਸ ਜੀ ਨਾਲ ਡੂੰਘਾ  ਨਾਤਾ ਹੈ। ਡੇਰਾ ਸੱਚਖੰਡ ਬੱਲਾਂ ਆਉਣਾ ਮੇਰੇ ਲਈ ਖ਼ੁਸ਼ਕਿਸਮਤੀ ਹੈ।

ਵਿਕਸਤ ਭਾਰਤ ਸਬੰਧੀ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਵਿਕਸਤ ਭਾਰਤ ਬਣਾਉਣ ਦਾ ਬੀੜਾ ਚੁੱਕਿਆ ਹੈ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਅਸ਼ੀਰਵਾਦ ਨਾਲ ਅਸੀਂ ਇਸ ਟੀਚੇ ਨੂੰ ਜ਼ਰੂਰ ਪ੍ਰਾਪਤ ਕਰ ਲਵਾਂਗੇ। ਮੋਦੀ ਨੇ ਕੀਤੀ ਅਪੀਲ ਸਾਨੂੰ ਆਪਣੇ ਪ੍ਰੋਡਕਟ ਦੀ ਕੁਆਲਿਟੀ 'ਤੇ ਜ਼ੋਰ ਦੇਣਾ ਹੋਵੇਗਾ। ਅਸੀਂ ਆਪਣੇ ਪ੍ਰੋਡਕਟਾਂ ਦੀ ਅਜਿਹੀ ਕੁਆਲਿਟੀ ਜੋ ਵਿਦੇਸ਼ੀ ਲੋਕਾਂ ਦੇ ਦਿਲਾਂ ’ਤੇ ਰਾਜ ਅਤੇ ਉਹ ਭਾਰਤੀ ਪ੍ਰੋਡਕਟ ਖਰੀਦਣ ਲਈ ਮਜਬੂਰ ਹੋ ਜਾਣ। ਬਜਟ 'ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਜਟ ਨਾਲ ਸਾਰਿਆਂ ਨੂੰ ਫਾਇਦਾ ਹੋਵੇਗਾ। ਬਜਟ ਗ਼ਰੀਬ, ਕਿਸਾਨਾਂ ਅਤੇ ਨੌਜਵਾਨਾਂ ਨੂੰ ਹੋਰ ਮਜ਼ਬੂਤ ਬਣਾਏਗਾ। ਬਜਟ ਮਹਿਲਾ ਸ਼ਕਤੀ ਨੂੰ ਹੋਰ ਮਜ਼ਬੂਤ ਕਰੇਗਾ। ਇਹ ਕਿਸਾਨਾਂ ਦੀ ਆਦਮਨ ਵਧਾਉਣ ਵਾਲਾ ਬਜਟ ਹੈ। ਪਿਛਲੇ ਇਕ ਦਹਾਕੇ ਵਿਚ ਭਾਰਤ ਦਾ ਐਕਸਪੋਰਟ ਵਧਿਆ ਹੈ। ਬਜਟ ਦਾ ਇਕ ਹੋਰ ਫੋਕਸ ਸਪੋਰਟਸ 'ਤੇ ਹੈ। ਖੇਡੋ ਇੰਡੀਆ ਮਿਸ਼ਨ ਪੰਜਾਬ ਲਈ ਇਕ ਵੱਡਾ ਮੌਕਾ ਲੈ ਕੇ ਆਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਿਆ ਅਤੇ ਇਥੇ ਹੀ ਉਨ੍ਹਾਂ ਵਰਚੂਅਲੀ ਲੁਧਿਆਣਾ ਸਥਿਤ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਦਾ ਉਦਘਾਟਨ ਕੀਤਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement