Jalandhar News : ਜਲੰਧਰ ’ਚ ਚੈਕਿੰਗ ਦੌਰਾਨ ਕਾਰ ’ਚੋਂ ਮਿਲੀ ਬਾਈਬਲ 

By : BALJINDERK

Published : Feb 1, 2025, 2:43 pm IST
Updated : Feb 1, 2025, 2:43 pm IST
SHARE ARTICLE
ਪੁਲਿਸ ਅਧਿਕਾਰੀ ਗੱਡੀ ਦੀ ਚੈਕਿੰਗ ਕਰਦੇ ਹੋਏ
ਪੁਲਿਸ ਅਧਿਕਾਰੀ ਗੱਡੀ ਦੀ ਚੈਕਿੰਗ ਕਰਦੇ ਹੋਏ

Jalandhar News: ਬਾਈਬਲ ਨੇੜੇ ਚੱਪਲਾਂ ਪਈਆਂ ਹੋਣ ਕਾਰਨ ਲੋਕਾਂ ਨੇ ਪ੍ਰਗਟਾਇਆ ਇਤਰਾਜ਼ 

Jalandhar News in Punjabi: ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖਿਆ ਗਿਆ ਕਿ ਟ੍ਰੈਫ਼ਿਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ। ਚੈਕਿੰਗ ਦੌਰਾਨ ਜਦੋਂ ਚੈੱਕ ਕੀਤਾ ਗਿਆ ਤਾਂ ਉੱਥੇ ਕ੍ਰਿਸਚਨ ਸਮੁਦਾਇ ਦਾ ਇੱਕ ਵਿਅਕਤੀ ਕਾਰ ਚਲਾ ਰਿਹਾ ਸੀ। ਜਦੋਂ ਚੈਕਿੰਗ ਹੋਈ ਚੈਕਿੰਗ ’ਚ ਦੇਖਿਆ ਪਵਿੱਤਰ ਬਾਈਬਲ ਅਤੇ ਧਾਰਮਿਕ ਇਸਾਈ ਲੋਕਾਂ ਦੀਆਂ ਫੋਟੋਆਂ ਪਈਆਂ ਸਨ ਅਤੇ ਪੁਲਿਸ ਅਤੇ ਨਾਲ ਖੜੇ ਲੋਕਾਂ ਨੇ ਇਤਰਾਜ਼ ਪ੍ਰਗਟਾਇਆ ।

ਚੈਕਿੰਗ ਦੌਰਾਨ ਬਾਈਬਲ ਨਾਲ ਚੱਪਲਾਂ ਪਈਆਂ ਮਿਲੀਆਂ ਸਨ। ਜਦੋਂ ਸਾਡੀ ਟੀਮ ਵੱਲੋਂ ਇਸ ਕਾਰ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤੇ ਉਸ ਨੇ ਕਿਹਾ ਕਿ ਉਹ ਜਿਮ ਤੋਂ ਆ ਰਿਹਾ ਸੀ ਅਤੇ ਮੇਰੀ ਕਾਰ ਨੂੰ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਨੇ ਹੱਥ ਦਿੱਤਾ ਤੇ ਮੈਂ ਰੋਕੀ ਨਹੀਂ ਪਰ ਪੁਲਿਸ ਨੇ ਜਦੋਂ ਮੈਨੂੰ ਅੱਗੇ ਆ ਕੇ ਫੜਿਆ ਤਾਂ ਚੈਕਿੰਗ ਕੀਤੀ ਚੈਕਿੰਗ ਦੌਰਾਨ ਮੇਰੇ ਬੈਗ ’ਚੋਂ ਪਵਿੱਤਰ ਬਾਈਬਲ ਮਿਲੀ ਹੈ ਅਤੇ ਉਸ ਦੇ ਨੇੜੇ ਚੱਪਲਾਂ ਪਈਆਂ ਉਹ ਉਸਦੇ ਕਿਸੇ ਸਾਥੀ ਵੱਲੋਂ ਰੱਖੀਆਂ ਗਈਆਂ ਹਨ। ਕਾਰ ਮਾਲਕ ਨੇ ਦੱਸਿਆ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਦੇ ਨਾਲ ਜੋ ਲੜਕੇ ਸਨ ਉਹਨਾਂ ਵੱਲੋਂ ਬਾਈਬਲ ਤੇ ਚੱਪਲਾਂ ਰੱਖੀਆਂ ਗਈਆਂ ਸਨ।

ਇਸ ਮੌਕੇ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਵੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲੰਧਰ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਉਥੇ ਇੱਕ ਵਿਅਕਤੀ ਪਹਿਲਾਂ ਕਾਰ ਦੜਾ ਕੇ ਲੈ ਗਿਆ ਸੀ ਜਦੋਂ ਉਸਦੀ ਕਾਰ ਨੂੰ ਚੈੱਕ ਕੀਤਾ ਤੇ ਉਸ ’ਚ ਬਾਈਬਲ ਦੇ ਨਾਲ ਚੱਪਲਾਂ ਪਈਆਂ ਸੀ। ਪੁਲਿਸ ਨੇ ਜਾਂਚ ਕਰ ਕੇ ਇਸ ਵਿਅਕਤੀ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 

(For more news apart from Bible found in the car during checking News in Punjabi in Jalandhar News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement