ਮੋਦੀ ਸਰਕਾਰ ਦੀ ਨੀਅਤ ਕਿਸਾਨ ਵਿਰੋਧੀ : ਸੁਨੀਲ ਜਾਖੜ
Published : Jan 3, 2018, 12:24 am IST
Updated : Jul 11, 2018, 3:40 pm IST
SHARE ARTICLE
Sunil Jakhar
Sunil Jakhar

ਕਿਸਾਨੀ ਮੁੱਦਿਆਂ ਨੂੰ ਬੇਬਾਕੀ ਨਾਲ ਉਠਾਉਣ ਲਈ ਜਾਣੇ ਜਾਂਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ....

ਚੰਡੀਗੜ੍ਹ, 2 ਜਨਵਰੀ (ਸਸਸ) : ਕਿਸਾਨੀ ਮੁੱਦਿਆਂ ਨੂੰ ਬੇਬਾਕੀ ਨਾਲ ਉਠਾਉਣ ਲਈ ਜਾਣੇ ਜਾਂਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਲੋਕ ਸਭਾ ਵਿਚ ਪੰਜਾਬ ਦੇ ਆਲੂ ਉਤਪਾਦਕਾਂ ਦੀਆਂ ਮੁਸ਼ਕਲਾਂ ਨੂੰ ਆਵਾਜ਼ ਦਿਤੀ। ਅੱਜ ਪ੍ਰਸ਼ਨ ਕਾਲ ਦੌਰਾਨ ਜਾਖੜ ਨੇ ਰਾਜ ਦੇ ਆਲੂ ਉਤਪਾਦਕਾਂ ਦੀਆਂ ਮੁਸ਼ਕਲਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦਿਆਂ ਕਿਹਾ ਕਿ ਪਿਛਲੇ ਸਾਲ ਰਾਜ ਦੇ ਆਲੂ ਉਤਪਾਦਕਾਂ ਨੂੰ ਬੰਪਰ ਫ਼ਸਲ ਹੋਣ 'ਤੇ ਵੀ ਭਾਰੀ ਘਾਟਾ ਪਿਆ ਸੀ ਕਿਉਂਕਿ ਕੋਈ ਵੀ ਆਲੂ ਖ਼ਰੀਦਣ ਲਈ ਤਿਆਰ ਨਹੀਂ ਸੀ ਅਤੇ ਕਿਸਾਨਾਂ ਨੂੰ ਮੁਫ਼ਤ ਦੇ ਭਾਅ ਆਲੂ ਸੁੱਟਣਾ ਪਿਆ ਸੀ। ਫ਼ਸਲਾਂ ਦੇ ਭਾਅ ਵਿਚ ਉਤਰਾਅ ਚੜਾਅ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੀ ਕੋਈ ਨੀਤੀ ਨਾ ਹੋਣ ਦੀ ਗੱਲ ਕਰਦਿਆਂ  ਜਾਖੜ ਨੇ ਕਿਹਾ ਕਿ ਜਦ ਵੀ ਫ਼ਸਲ ਦਾ ਉਤਪਾਦਨ ਚੰਗਾ ਹੁੰਦਾ ਹੈ ਤਾਂ ਭਾਅ ਇਕਦਮ ਥੱਲੇ ਡਿੱਗ ਜਾਂਦਾ ਹੈ ਤੇ ਸਰਕਾਰ ਕੋਈ ਮਦਦ ਨਹੀਂ ਕਰਦੀ ਹੈ। 


ਜਾਖੜ ਨੇ ਆਖਿਆ ਕਿ 2016 ਵਿਚ ਜਦ ਉਤਪਾਦਨ ਘੱਟ ਹੋਇਆ ਸੀ ਤਾਂ ਮੋਦੀ ਸਰਕਾਰ ਨੇ ਨਿਰਯਾਤ ਦੇ ਟੈਕਸ ਲਗਾ ਕੇ ਅਤੇ ਆਲੂ ਆਯਾਤ ਕਰ ਕੇ ਅਜਿਹੇ ਹਾਲਾਤ ਸਿਰਜ ਦਿਤੇ ਸਨ ਕਿ ਕਿਸਾਨਾਂ ਨੂੰ ਚੰਗੀ ਕੀਮਤ ਨਾ ਮਿਲ ਸਕੇ ਅਤੇ ਜਦ 2017 ਵਿਚ ਬੰਪਰ ਉਤਪਾਦਨ ਹੋਇਆ ਤਾਂ ਕੇਂਦਰ ਨੇ ਕਿਸਾਨਾਂ ਨੂੰ ਕੋਈ ਨਿਸ਼ਚਤ ਭਾਅ ਦੇਣ ਲਈ ਕੇਂਦਰ ਸਰਕਾਰ ਨੇ ਕੁੱਝ ਨਹੀਂ ਕੀਤਾ।  ਜਾਖੜ ਨੇ ਕਿਹਾ ਕਿ ਪੰਜਾਬ ਵਿਚ 90 ਹਜ਼ਾਰ ਹੈਕਟੇਅਰ ਵਿਚ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਪਿਛਲੇ ਸਾਲ ਦੇ ਘਬਰਾਏ ਕਿਸਾਨਾਂ ਨੇ ਇਸ ਵਾਰ 5 ਫ਼ੀ ਸਦੀ ਆਲੂ ਘੱਟ ਲਗਾਇਆ ਹੈ ਅਤੇ ਸ਼ਾਇਦ ਇਸ ਵਾਰ ਕੁੱਝ ਭਾਅ ਠੀਕ ਮਿਲ ਜਾਵੇ ਪਰ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਯਕੀਨੀ ਬਣਾਏ ਕਿ ਕਿਸਾਨਾਂ ਨੂੰ ਹਰ ਸਾਲ ਘੱਟੋ ਘੱਟ ਇਕ ਨਿਸ਼ਚਤ ਭਾਅ ਜ਼ਰੂਰ ਮਿਲੇ। ਬਾਅਦ ਵਿਚ ਜਾਖੜ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸਾਨ ਵਿਰੋਧੀ ਦਸਦਿਆਂ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਲੋਕ ਸਭਾ ਵਿਚ ਕੋਈ ਵੀ ਯੋਗ ਜਵਾਬ ਦੇਣ ਤੋਂ ਭੱਜ ਗਈ ਅਤੇ ਖੇਤੀ ਮੰਤਰੀ ਨੇ ਤਸ਼ੱਲੀਬਖ਼ਸ ਜਵਾਬ ਨਹੀਂ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement