ਹੁਣ ਭਾਜਪਾ ਨਾਲ ਮਿਲ ਕੇ ਨਹੀਂ ਚੱਲੇਗੀ ਸ਼ਿਵ ਸੈਨਾ
Published : Jan 24, 2018, 12:32 am IST
Updated : Jun 25, 2018, 12:26 pm IST
SHARE ARTICLE
Sanjay Raut
Sanjay Raut

ਬਾਲ ਠਾਕਰੇ ਦੀ ਜਯੰਤੀ ਮੌਕੇ ਸ਼ਿਵ ਸੈਨਾ ਭਾਜਪਾ ਉਤੇ ਪੂਰੀ ਤਰ੍ਹਾਂ ਹਮਲਾਵਰ ਰਹੀ.....

ਮੁੰਬਈ  : ਬਾਲ ਠਾਕਰੇ ਦੀ ਜਯੰਤੀ ਮੌਕੇ ਸ਼ਿਵ ਸੈਨਾ ਭਾਜਪਾ ਉਤੇ ਪੂਰੀ ਤਰ੍ਹਾਂ ਹਮਲਾਵਰ ਰਹੀ। ਸ਼ਿਵ ਸੈਨਾ ਨੇ ਕਾਰਜਕਾਰਣੀ ਦੀ ਬੈਠਕ ਵਿਚ ਫ਼ੈਸਲਾ ਕੀਤਾ ਕਿ ਹਾਲਾਤ ਹੁਣ ਅਜਿਹੇ ਬਣ ਗਏ ਹਨ ਕਿ ਭਾਜਪਾ ਨਾਲ ਮਿਲ ਕੇ ਨਹੀਂ ਚਲਿਆ ਜਾ ਸਕਦਾ। ਪਾਰਟੀ ਨੇ ਮਤਾ ਪਾਸ ਕੀਤਾ ਕਿ 2019 ਦੀਆਂ ਆਮ ਚੋਣਾਂ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਨਹੀਂ ਲੜੀਆਂ ਜਾਣਗੀਆਂ। ਮਤੇ ਮੁਤਾਬਕ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨਾਲ ਗਠਜੋੜ ਨਹੀਂ ਕਰੇਗੀ ਅਤੇ ਇਕੱਲੀ ਹੀ ਚੋਣਾਂ ਲੜੇਗੀ। ਪਾਰਟੀ ਆਗੂ ਸੰਜੇ ਰਾਊਤ ਨੇ ਕਿਹਾ ਕਿ ਪਾਰਟੀ ਘੱਟੋ ਘੱਟ 25 ਲੋਕ ਸਭਾ ਸੀਟਾਂ ਜਿੱਤੇਗੀ। 


ਸੰਜੇ ਰਾਊਤ ਨੇ ਬੈਠਕ ਵਿਚ ਐਨਡੀਏ ਨਾਲ ਨਾਤਾ ਤੋੜਨ ਦਾ ਮਤਾ ਰਖਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ। ਸੰਜੇ ਰਾਊਤ ਨੇ ਕਿਹਾ ਕਿ ਭਾਜਪਾ ਨਾਲ ਗਠਜੋੜ ਕਾਇਮ ਰੱਖਣ ਲਈ ਹਮੇਸ਼ਾ ਸਮਝੌਤਾ ਕੀਤਾ ਗਿਆ ਪਰ ਭਾਜਪਾ ਨੇ ਸ਼ਿਵ ਸੈਨਾ ਨੂੰ ਨੀਵਾਂ ਵਿਖਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸ਼ਿਵ ਸੈਨਾ ਹੁਣ ਐਨਡੀਏ ਦਾ ਹਿੱਸਾ ਨਹੀਂ ਰਹੇਗੀ। ਊਧਵ ਠਾਕਰੇ ਨੇ ਕਿਹਾ ਕਿ ਹਿੰਦੂ ਵੋਟ ਵਿਚ ਫੁੱਟ ਨਾ ਪਵੇ, ਇਸ ਲਈ ਪਾਰਟੀ ਕਦੇ ਮਹਾਰਾਸ਼ਟਰ ਤੋਂ ਬਾਹਰ ਨਹੀਂ ਨਿਕਲੀ ਪਰ ਹੁਣ ਸ਼ਿਵ ਸੈਨਾ ਹਰ ਰਾਜ ਵਿਚ ਹਿੰਦੂਤਵ ਦੇ ਮੁੱਦੇ 'ਤੇ ਚੋਣ ਲੜੇਗੀ। ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਚੋਣ ਆਉਂਦਿਆਂ ਹੀ ਉਨ੍ਹਾਂ ਨੂੰ ਕਸ਼ਮੀਰ ਦੀ ਯਾਦ ਆਉਂਦੀ ਹੈ। ਊਧਵ ਠਾਕਰੇ ਨੇ ਕੁੱਝ ਦਿਨ ਪਹਿਲਾਂ ਐਨਡੀਏ ਨਾਲੋਂ ਵੱਖ ਹੋਣ ਦੀ ਚੇਤਾਵਨੀ ਦਿਤੀ ਸੀ। ਮਹਾਰਾਸ਼ਟਰ ਵਿਚ ਭਾਜਪਾ ਅਤੇ ਸ਼ਿਵ ਸੈਨਾ ਮਿਲ ਕੇ ਸਰਕਾਰ ਚਲਾ ਰਹੀਆਂ ਹਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement