Laljit Bhullar: ਪੰਜਾਬ ਦੇ ਮੰਤਰੀ ਲਾਲਜੀਤ ਭੁੱਲਰ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਰਲੇਵੇਂ ਦਾ ਸੁਝਾਅ ਦਿਤਾ
Published : Dec 29, 2023, 7:47 am IST
Updated : Dec 29, 2023, 7:47 am IST
SHARE ARTICLE
Laljit Bhullar
Laljit Bhullar

ਕਿਹਾ, ਮਹਾਂਪੰਜਾਬ ਬਣਾ ਕੇ ਪਾਣੀਆਂ ਤੇ ਰਾਜਧਾਨੀ ਦੇ ਮਸਲੇ ਵੀ ਹੱਲ ਹੋ ਜਾਣਗੇ

Laljit Bhullar  ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਅੰਤਰ ਰਾਜੀ ਵਿਵਾਦਾਂ ਦੇ ਹੱਲ ਲਈ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਰਲੇਵੇਂ ਦਾ ਸੁਝਾਅ ਪੇਸ਼ ਕਰ ਕੇ ਨਵੀਂ ਚਰਚਾ ਛੇੜ ਦਿਤੀ ਹੈ। ਇਹ ਬਿਆਨ ਉਨ੍ਹਾਂ ਪੰਜਾਬ ਤੇ ਹਰਿਆਣਾ ਦੀ ਐਸ.ਵਾਈ.ਐਲ. ਬਾਰੇ ਮੀਟਿੰਗ ਤੋਂ ਪਹਿਲਾਂ ਦਿਤਾ। ਭੁੱਲਰ ਹਰਿਆਣਾ ’ਚ ਆਪ ਦੀ ਚੋਣ ਮੁਹਿੰਮ ਵਿਚ ਸ਼ਾਮਲ ਹੋਣ ਗਏ ਸਨ। ਇਸ ਮੌਕੇ ਹਰਿਆਣਾ ਦੇ ਕਈ ਆਪ ਆਗੂ ਵੀ ਮੌਜੂਦ ਸਨ।

ਮੰਤਰੀ ਭੁੱਲਰ ਨੇ ਕਿਹਾ ਇਹ ਤਿੰਨੇ ਰਾਜ ਪਹਿਲਾਂ ਵੀ ਇਕੱਠੇ ਰਹੇ ਹਨ ਅਤੇ ਹੁਣ ਹਰਿਆਣਾ ਤੇ ਹਿਮਾਚਲ ਨੂੰ ਪੰਜਾਬ ਨਾਲ ਮਿਲ ਕੇ ਕੇਂਦਰ ਸਰਕਾਰ ਮਹਾਂ ਪੰਜਾਬ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੀ ਇਹ ਰਾਜ ਪੰਜਾਬੀ ਬੋਲਦੇ ਇਲਾਕਿਆਂ ਵਾਲੇ ਹੀ ਹਨ। ਮੰਤਰੀ ਦਾ ਤਰਕ ਹੈ ਕਿ ਇਸ ਨਾਲ ਪਾਣੀਆਂ ਤੇ ਰਾਜਧਾਨੀ ਦੇ ਮਸਲੇ ਵੀ ਆਪੇ ਹੱਲ ਹੋ ਜਾਣਗੇ। 

ਐਸ.ਵਾਈ.ਐਲ. ਦੇ ਵਿਵਾਦ ਬਾਰੇ ਕਿਹਾ ਕਿ ਇਹ ਕੋਈ ਵਿਵਾਦ  ਨਹੀਂ ਬਲਕਿ ਚੋਣਾਂ ਮੌਕੇ ਜਾਂ ਸਿਆਸੀ ਫ਼ਾਇਦੇ ਲਈ ਇਹ ਮੁੜਫ ਕੇਂਦਰ ਸਰਕਾਰ ਉਭਰਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਪੰਜਾਬ ਛੋਟੇ ਟੇ ਵੱਡੇ ਭਰਾ ਹਨ ਅਤੇ ਅਨਾਂ ਚ ਵੰਡ ਪੌਣ ਦੇ ਕੇਂਦਰ ਨੂੰ ਯਤਨ ਨਹੀਂ ਕਰਨੇ ਚਾਹੀਦੇ। ਇਸੇ ਲਈ ਅਨਾਂ ਰਜਨ ਨੂੰ ਇਕ ਕਰਕੇ ਸਾਰੇ ਵਿਵਾਦ ਹਲ ਕੀਤੇ ਜਾ ਸਕਦੇ ਹਨ।

 (For more Punjabi news apart from Laljit Bhullar suggested the merger of Punjab, Haryana and Himachal, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement