Lok Sabha Elections News: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਿਆਨ, “ਮੇਰੇ ਕੋਲ ਚੋਣ ਲੜਨ ਲਈ ਪੈਸੇ ਨਹੀਂ”
Published : Mar 28, 2024, 10:36 am IST
Updated : Mar 28, 2024, 10:36 am IST
SHARE ARTICLE
I do not have the kind of money to contest Lok Sabha elections: Nirmala Sitharaman
I do not have the kind of money to contest Lok Sabha elections: Nirmala Sitharaman

ਲੋਕ ਸਭਾ ਚੋਣਾਂ ਲੜਨ ਦੀ ਭਾਜਪਾ ਦੀ ਪੇਸ਼ਕਸ਼ ਨੂੰ ਠੁਕਰਾਇਆ

Lok Sabha Elections News: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਲੜਨ ਦੀ ਭਾਜਪਾ ਦੀ ਪੇਸ਼ਕਸ਼ ਨੂੰ ਇਹ ਕਹਿੰਦੇ ਹੋਏ ਠੁਕਰਾ ਦਿਤਾ ਹੈ ਕਿ ਉਨ੍ਹਾਂ ਕੋਲ ਲੋਕ ਸਭਾ ਚੋਣਾਂ ਲੜਨ ਲਈ ਲੋੜੀਂਦੇ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਨੇ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਜਾਂ ਤਾਮਿਲਨਾਡੂ ਤੋਂ ਚੋਣ ਲੜਨ ਦਾ ਵਿਕਲਪ ਦਿਤਾ ਸੀ।

ਇਥੇ ਟਾਈਮਜ਼ ਨਾਓ ਸੰਮੇਲਨ 2024 ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਨੇ ਕਿਹਾ, "ਇਕ ਹਫਤੇ ਜਾਂ ਦਸ ਦਿਨ ਸੋਚਣ ਤੋਂ ਬਾਅਦ, ਮੈਂ ਜਵਾਬ ਦਿਤਾ... ਨਹੀਂ। ਮੇਰੇ ਕੋਲ ਚੋਣਾਂ ਲੜਨ ਲਈ ਇੰਨੇ ਪੈਸੇ ਨਹੀਂ ਹਨ। ਮੈਨੂੰ ਇਹ ਵੀ ਸਮੱਸਿਆ ਹੈ ਚਾਹੇ ਆਂਧਰਾ ਪ੍ਰਦੇਸ਼ ਹੋਵੇ ਜਾਂ ਤਾਮਿਲਨਾਡੂ। ਜਿੱਤਣ ਲਈ ਵੱਖ-ਵੱਖ ਮਾਪਦੰਡਾਂ ਦਾ ਸਵਾਲ ਵੀ ਹੈ ... ਕੀ ਤੁਸੀਂ ਇਸ ਭਾਈਚਾਰੇ ਨਾਲ ਸਬੰਧਤ ਹੋ ਜਾਂ ਕੀ ਤੁਸੀਂ ਉਸ ਧਰਮ ਨਾਲ ਸਬੰਧਤ ਹੋ? ਮੈਂ ਕਿਹਾ ਨਹੀਂ, ਮੈਨੂੰ ਨਹੀਂ ਲੱਗਦਾ ਕਿ ਮੈਂ ਅਜਿਹਾ ਕਰਨ ਦੇ ਯੋਗ ਹਾਂ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੇਰੀਆਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਹੈ। ਇਸ ਲਈ ਮੈਂ ਚੋਣ ਨਹੀਂ ਲੜ ਰਹੀ ਹਾਂ”।

ਇਹ ਪੁੱਛੇ ਜਾਣ 'ਤੇ ਕਿ ਦੇਸ਼ ਦੀ ਵਿੱਤ ਮੰਤਰੀ ਕੋਲ ਵੀ ਲੋਕ ਸਭਾ ਚੋਣਾਂ ਲੜਨ ਲਈ ਲੋੜੀਂਦੇ ਫੰਡ ਕਿਉਂ ਨਹੀਂ ਹਨ, ਉਨ੍ਹਾਂ ਕਿਹਾ ਕਿ ਭਾਰਤ ਦਾ ਕੰਸੋਲੀਡੇਟਿਡ ਫੰਡ ਉਨ੍ਹਾਂ ਦਾ ਅਪਣਾ ਨਹੀਂ ਹੈ। ਉਨ੍ਹਾਂ ਕਿਹਾ, "ਮੇਰੀ ਤਨਖਾਹ, ਮੇਰੀ ਆਮਦਨ, ਮੇਰੀ ਬੱਚਤ ਮੇਰੀ ਹੈ, ਭਾਰਤ ਦਾ ਕੰਸੋਲੀਡੇਟਿਡ ਫੰਡ ਨਹੀਂ”।

ਭਾਜਪਾ ਨੇ ਪੀਯੂਸ਼ ਗੋਇਲ, ਭੁਪੇਂਦਰ ਯਾਦਵ, ਰਾਜੀਵ ਚੰਦਰਸ਼ੇਖਰ, ਮਨਸੁਖ ਮਾਂਡਵੀਆ ਅਤੇ ਜਯੋਤੀਰਾਦਿੱਤਿਆ ਸਿੰਧੀਆ ਸਮੇਤ ਕਈ ਰਾਜ ਸਭਾ ਮੈਂਬਰਾਂ ਨੂੰ ਲੋਕ ਸਭਾ ਚੋਣਾਂ ਵਿਚ ਮੈਦਾਨ ਵਿਚ ਉਤਾਰਿਆ ਹੈ। ਨਿਰਮਲਾ ਸੀਤਾਰਮਨ ਕਰਨਾਟਕ ਤੋਂ ਰਾਜ ਸਭਾ ਮੈਂਬਰ ਹਨ। ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ, “ਮੈਂ ਕਈ ਮੀਡੀਆ ਪ੍ਰੋਗਰਾਮਾਂ 'ਚ ਵੀ ਹਿੱਸਾ ਲਵਾਂਗੀ। ਮੈਂ ਮੁਹਿੰਮ ਵਿਚ ਸ਼ਾਮਲ ਹੋਣਾ ਜਾਰੀ ਰੱਖਾਂਗੀ”।

 (For more Punjabi news apart from I do not have the kind of money to contest Lok Sabha elections: Nirmala Sitharaman, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement