Mahua Moitra News: 'ਪੈਸੇ ਲੈ ਕੇ ਸਵਾਲ ਪੁੱਛਣ' ਦਾ ਮਾਮਲਾ: ਨੈਤਿਕਤਾ ਕਮੇਟੀ ਨੇ ਮਹੂਆ ਮੋਇਤਰਾ ਨੂੰ ਕੀਤਾ ਤਲਬ
Published : Oct 26, 2023, 4:37 pm IST
Updated : Oct 26, 2023, 4:37 pm IST
SHARE ARTICLE
Mahua Moitra News: 'Cash-for-query' row: Trinamool's Mahua Moitra summoned by ethics panel on Oct 31
Mahua Moitra News: 'Cash-for-query' row: Trinamool's Mahua Moitra summoned by ethics panel on Oct 31

ਸੋਨਕਰ ਨੇ ਕਿਹਾ ਕਿ ਮੋਇਤਰਾ ਨੂੰ 31 ਅਕਤੂਬਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

 

Mahua Moitra News in Punjabi:  ਲੋਕ ਸਭਾ ਦੀ ਨੈਤਿਕਤਾ ਕਮੇਟੀ ਨੇ ਤ੍ਰਿਣਮੂਲ ਕਾਂਗਰਸ ਦੀ ਮੈਂਬਰ ਮਹੂਆ ਮੋਇਤਰਾ ਨੂੰ 'ਪੈਸੇ ਲੈ ਕੇ ਸਦਨ ਵਿਚ ਸਵਾਲ ਪੁੱਛਣ' ਦੇ ਇਲਜ਼ਾਮਾਂ ਦੇ ਸਬੰਧ ਵਿਚ 31 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਵੀਰਵਾਰ ਨੂੰ ਕਮੇਟੀ ਦੀ ਬੈਠਕ ਤੋਂ ਬਾਅਦ, ਇਸ ਦੇ ਮੁਖੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਵਿਨੋਦ ਕੁਮਾਰ ਸੋਨਕਰ ਨੇ ਵੀ ਕਿਹਾ ਕਿ ਉਹ ਤ੍ਰਿਣਮੂਲ ਸੰਸਦ ਮੈਂਬਰ ਵਿਰੁਧ ਦੋਸ਼ਾਂ ਦੀ ਜਾਂਚ ਵਿਚ ਗ੍ਰਹਿ ਅਤੇ ਸੂਚਨਾ ਤਕਨਾਲੋਜੀ ਮੰਤਰਾਲਿਆਂ ਤੋਂ ਮਦਦ ਲੈਣਗੇ।

ਸੋਨਕਰ ਨੇ ਕਿਹਾ ਕਿ ਮੋਇਤਰਾ ਨੂੰ 31 ਅਕਤੂਬਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਕਮੇਟੀ ਨੇ ਵੀਰਵਾਰ ਨੂੰ ਵਕੀਲ ਜੈ ਅਨੰਤ ਦੇਹਦਰਾਈ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਦੇ ਬਿਆਨ ਦਰਜ ਕੀਤੇ।

ਭਾਜਪਾ ਦੇ ਸੰਸਦ ਮੈਂਬਰ ਦੂਬੇ ਨੇ 15 ਅਕਤੂਬਰ ਨੂੰ ਲੋਕ ਸਭਾ ਸਪੀਕਰ ਨੂੰ ਲਿਖੇ ਪੱਤਰ 'ਚ ਇਲਜ਼ਾਮ ਲਾਇਆ ਸੀ ਕਿ ਹਾਲ ਹੀ 'ਚ ਲੋਕ ਸਭਾ 'ਚ ਮੋਇਤਰਾ ਵਲੋਂ ਪੁੱਛੇ ਗਏ 61 ਸਵਾਲਾਂ 'ਚੋਂ 50 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਬਿਰਲਾ ਨੇ ਮਾਮਲਾ ਐਥਿਕਸ ਕਮੇਟੀ ਕੋਲ ਭੇਜ ਦਿਤਾ ਸੀ।

(For more news apart from 'Cash-for-query' row: Trinamool's Mahua Moitra summoned by ethics panel on Oct 31, stay tuned to Rozana Spokesman)

Tags: mahua moitra

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement