Shiromani Akali Dal News: ਸੁਖਬੀਰ ਬਾਦਲ ਦੇ ਖ਼ਾਸ ਚਹੇਤੇ ਹੀ ਹੁਣ ਇਕ ਦੂਜੇ ਦੇ ਭੇਤ ਖੋਲ੍ਹਣ ਲੱਗੇ
Published : Jun 24, 2024, 7:58 am IST
Updated : Jun 24, 2024, 10:37 am IST
SHARE ARTICLE
Sukhbir Badal's favorites now started revealing each other's secrets
Sukhbir Badal's favorites now started revealing each other's secrets

ਬੰਟੀ ਰੋਮਾਣਾ ਤੇ ਚਰਨਜੀਤ ਬਰਾੜ ਨੇ ਇਕ ਦੂਜੇ ’ਤੇ ਲਾਏ ਕਈ ਗੰਭੀਰ ਦੋਸ਼

Shiromani Akali Dal News (ਭੁੱਲਰ): ਬਾਦਲ ਅਕਾਲੀ ਦਲ ਦੀ ਲੋਕ ਸਭਾ ਵਿਚ ਹੋਈ ਅਤੀ ਨਮੋਸ਼ੀਜਨਕ ਹਾਰ ਬਾਅਦ ਪਾਰਟੀ ਦੀ ਅੰਦਰੂਨੀ ਹਾਲਤ ਇਹ ਹੋਈ ਪਈ ਹੈ ਕਿ ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਖ਼ਾਸ ਚਹੇਤਿਆਂ ਨੇ ਹੀ ਇਕ ਦੂਜੇ ਦੇ ਭੇਤ ਖੋਲ੍ਹਣੇ ਸ਼ੁਰੂ ਕਰ ਦਿਤੇ ਹਨ। ਨੀਵੇਂ ਦਰਜੇ ਦੀ ਬਿਆਨਬਾਜ਼ੀ ਇਕ ਦੂਜੇ ਵਿਰੁਧ ਸ਼ੁਰੂ ਹੋ ਚੁੱਕੀ ਹੈ।

ਸੁਖਬੀਰ ਦੇ ਅਤੀ ਨੇੜੇ ਮੰਨੇ ਜਾਂਦੇ ਸਿਆਸੀ ਸਲਾਹਕਾਰ ਜੋ ਹਾਲੇ ਵੀ ਅਹੁਦੇ ਉਪਰ ਹਨ ਚਰਨਜੀਤ ਸਿੰਘ ਬਰਾੜ ਅਤੇ ਇਕ ਹੋਰ ਨੇੜਲੇ ਆਗੂ ਬੰਟੀ ਰੋਮਾਣਾ ਨੇ ਇਕ ਦੂਜੇ ਵਿਰੁਧ ਗੰਭੀਰ ਦੋਸ਼ ਲਾਏ ਹਨ। ਬਰਾੜ ਨੇ ਸੁਖਬੀਰ ਨੂੰ ਚਿੱਠੀ ਲਿਖ ਕੇ ਪਾਰਟੀ ਦੀ ਹਾਰ ਲਈ ਕੁੱਝ ਸਲਾਹਕਾਰਾਂ ਨੂੰ ਜ਼ਿੰਮੇਵਾਰ ਦਸਦਿਆਂ ਵਿਸ਼ੇਸ਼ ਤੌਰ ’ਤੇ ਬੰਟੀ ਰੋਮਾਣਾ ਦਾ ਨਾਂ ਲਿਆ ਸੀ।

ਹੁਣ ਬੰਟੀ ਰੋਮਾਨਾ ਨੇ ਬਰਾੜ ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਇਕ ਸਵਾਰੀਆਂ ਢੋਹਣ ਵਾਲਾ ਘੜੂੱਕਾ ਚਲਾਉਂਦਾ ਰਿਹਾ ਹੈ। ਪਟਿਆਲਾ ਦੀ ਲੋਕ ਸਭਾ ਟਿਕਟ ਨਾ ਮਿਲਣ ਕਾਰਨ ਪਾਰਟੀ ਬਾਰੇ ਬੋਲ ਰਿਹਾ ਹੈ। ਪਹਿਲਾਂ ਪੀ.ਪੀ.ਪੀ. ਪਾਰਟੀ ਵਿਚ ਚੋਣ ਲੜਨ ਤੋਂ ਨਾਂਹ ਹੋਣ ਕਾਰਨ ਮਨਪ੍ਰੀਤ ਦਾ ਸਾਥ ਛੜਿਆ ਸੀ। ਉਨ੍ਹਾਂ ਸੁਖਬੀਰ 'ਤੇ ਵੀ ਸਵਾਲ ਉਠਾਇਆ ਕਿ ਪਤਾ ਨਹੀਂ ਅਜਿਹੇ ਬੰਦਿਆਂ ਨੂੰ ਕਿਉਂ ਨਾਲ ਰਖਿਆ ਗਿਆ? ਬੰਟੀ ਨੇ ਬਰਾੜ ਉਪਰ ਜਾਅਲੀ ਸਰਟੀਫ਼ੀਕੇਟ ਨਾਲ ਨੌਕਰੀ ਲੈਣ ਤੇ ਬਾਹਰੋਂ ਪੈਸੇ ਵਸੂਲਣ ਵਰਗੇ ਗੰਭੀਰ ਦੋਸ਼ ਵੀ ਲਾਏ ਹਨ।

ਦੂਜੇ ਪਾਸੇ ਬਰਾੜ ਨੇ ਵੀ ਬੰਟੀ ’ਤੇ ਹਮਲੇ ਬੋਲਦਿਆਂ ਕਿਹਾ ਕਿ ਇਹ ਮੇਰੇ ਉਪਰ ਸਵਾਲ ਚੁਕਦਾ ਹੈ ਪਰ ਫ਼ਰੀਦਕੋਟ ਵਿਚ ਲੋਕ ਸਭਾ ਦੀ ਚੋਣ ਹਾਰਨ ਸਮੇਂ ਬੰਟੀ ਰੋਮਾਨਾ ਦੇ ਪਿਤਾ ਨੇ ਫ਼ਾਇਰ ਕਰ ਕੇ ਖ਼ੁਸ਼ੀ ਮਨਾਈ ਸੀ। ਉਸ ਨੇ ਦਾਅਵਾ ਕੀਤਾ ਕਿ ਸਵਰਗੀ ਬਾਦਲ ਦੀ ਡੈਡ ਬਾਡੀ ਘਰ ਪਈ ਸੀ ਤਾਂ ਬੰਟੀ ਨੂੰ ਪ੍ਰਵਾਰ ਨੇ ਵਾਪਸ ਮੋੜ ਦਿਤਾ ਸੀ ਅਤੇ ਭੋਗ ਵਾਲੇ ਦਿਨ ਵੀ ਪਾਸੇ ਬੈਠ ਕੇ ਦਿਨ ਲੰਘਾਇਆ।

ਬਰਾੜ ਨੇ ਬੰਟੀ ਉਪਰ ਰੇਲ, ਬਜਰੀ ਅਤੇ ਹੋਰ ਅਜਿਹੇ ਨਾਜਾਇਜ਼ ਕਾਰੋਬਾਰ ਕਰਨ ਦੇ ਵੀ ਦੋਸ਼ ਲਾਏ ਹਨ ਅਤੇ ਉਸ ਨੂੰ ਕਿਹਾ ਕਿ ਮੇਰੀ ਕਿਰਦਾਰ ਕੁਸ਼ੀ ਕਰਨ ਤੋਂ ਬਾਜ਼ ਆਵੇ ਨਹੀਂ ਤਾਂ ਮੈਂ ਹੋਰ ਵੀ ਬਹੁਤ ਭੇਤ ਖੋਲ੍ਹਣ ਲਈ ਮਜਬੂਰ ਹੋਵਾਂਗਾ।

 (For more Punjabi news apart from Sukhbir Badal's favorites now started revealing each other's secrets, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement