ਵਿਧਾਇਕਾਂ ਵਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਗੱਪ ਨਿਕਲੀ? ਪੱਤਰਕਾਰਾਂ ’ਤੇ ਵਰ੍ਹੇ ਰੰਧਾਵਾ
Published : Sep 17, 2021, 11:29 am IST
Updated : Sep 17, 2021, 11:29 am IST
SHARE ARTICLE
Sukhjinder Singh Randhawa
Sukhjinder Singh Randhawa

ਪੱਤਰਕਾਰਾਂ ਨੂੰ ਜਵਾਬ ਦਿੰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਲੋਕ ਰਾਜ ਦਾ ਚੌਥਾ ਥੰਮ, ਲੋਕ ਰਾਜ ਦਾ ਮੂੰਹ ਮੁਹਾਂਦਰਾ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ।

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੇ 40 ਵਿਧਾਇਕਾਂ ਵੱਲੋਂ ਸੋਨੀਆ ਗਾਂਧੀ (Sonia Gandhi) ਨੂੰ ਲਿਖੀ ਚਿੱਠੀ ਬਾਰੇ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਨੂੰ ਜਵਾਬ ਦਿੰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Randhawa) ਨੇ ਕਿਹਾ ਕਿ ਲੋਕ ਰਾਜ ਦਾ ਚੌਥਾ ਥੰਮ, ਲੋਕ ਰਾਜ ਦਾ ਮੂੰਹ ਮੁਹਾਂਦਰਾ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ।

Sukhjinder Singh RandhawaSukhjinder Singh Randhawa

ਹੋਰ ਪੜ੍ਹੋ: ਅਕਾਲੀ ਦਲ ਨੂੰ ਰੋਸ ਮਾਰਚ ਦੀ ਨਹੀਂ ਮਿਲੀ ਆਗਿਆ, ਦਿੱਲੀ 'ਚ 144 ਧਾਰਾ ਲਾਗੂ

ਦਰਅਸਲ ਬੀਤੇ ਦਿਨ ਕਈ ਅਖ਼ਬਾਰਾਂ ਵਿਚ ਇਹ ਖ਼ਬਰ ਮੁੱਖ ਖ਼ਬਰ ਵਜੋਂ ਦਿਤੀ ਗਈ ਸੀ ਕਿ 40 ਅਸੈਂਬਲੀ ਮੈਂਬਰਾਂ ਨੇ ਸੋਨੀਆ ਗਾਂਧੀ ਨੂੰ ਲਿਖ ਕੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਵਿਚ ਕਾਂਗਰਸੀ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਤੋਂ ਪੁਛਿਆ ਜਾਵੇ ਕਿ ਉਹ ਕੈਪਟਨ ਸਾਹਿਬ ਦੇ ਨਾਲ ਹਨ ਜਾਂ ਨਹੀਂ।

Sonia Gandhi Sonia Gandhi

ਹੋਰ ਪੜ੍ਹੋ: ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਖੇਤਰ 'ਚ ਬਣਾਏ ਜਾ ਰਹੇ ਫਲਾਈਓਵਰ ਦਾ ਇਕ ਹਿੱਸਾ ਡਿੱਗਿਆ

ਪਰ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਸ਼ਬਦਾਂ ਵਿਚ ਇਸ ਗੱਪ ਨੂੰ ਝੂਠ ਦਾ ਪੁਲੰਦਾ ਦਸਿਆ ਤੇ ਕਿਹਾ ਕਿ ਲੋਕ ਰਾਜ ਦਾ ਚੌਥਾ ਥੰਮ, ਲੋਕ ਰਾਜ ਦਾ ਮੂੰਹ ਮੁਹਾਂਦਰਾ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਬੜੀ ਅਫ਼ਸੋਸ ਵਾਲੀ ਗੱਲ ਹੈ। 

Sukhjinder Singh RandhawaSukhjinder Singh Randhawa

ਹੋਰ ਪੜ੍ਹੋ: ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਅਕਾਲੀ ਦਲ ਦਾ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ

ਬਿਨਾਂ ਕਿਸੇ ਕਾਰਨ, ਗੱਪਾਂ ਉਡਾਣੀਆਂ ਲੋਕ-ਰਾਜ ਲਈ ਘਾਤਕ ਸਾਬਤ ਹੋਣਗੀਆਂ। ਜਦ ਕੁੱਝ ਪੱਤਰਕਾਰ ਅੜ ਗਏ ਕਿ ਖੁਲ੍ਹ ਕੇ ਆਖੋ, ਚਿੱਠੀ ਲਿਖੀ ਹੈ ਜਾਂ ਨਹੀਂ ਤਾਂ ਸ. ਰੰਧਾਵਾ ਗੁੱਸਾ ਖਾ ਗਏ ਤੇ ਬੋਲੇ ਜੇ ਅਜੇ ਵੀ ਕਿਸੇ ਨੂੰ ਜਵਾਬ ਸਮਝ ਨਹੀਂ ਆ ਰਿਹਾ ਤਾਂ ਰੱਬ ਉਸ ਦਾ ਭਲਾ ਕਰੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement