Ravneet Bittu News: ''ਅਕਾਲੀਆਂ ਦੀ ਤੱਕੜੀ 'ਚ ਸਿਰਫ਼ ਚਿੱਟਾ ਤੋਲਿਆ ਗਿਆ'', ਰਵਨੀਤ ਬਿੱਟੂ ਨੇ ਹਰਸਿਮਰਤ ਕੌਰ 'ਤੇ ਸਾਧਿਆ ਨਿਸ਼ਾਨਾ
Published : Jan 14, 2024, 8:33 pm IST
Updated : Jan 14, 2024, 8:37 pm IST
SHARE ARTICLE
Ravneet Bittu targeted Harsimrat Kaur News in punjabi
Ravneet Bittu targeted Harsimrat Kaur News in punjabi

Ravneet Bittu News: ਅਕਾਲੀਆਂ ਜੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ 'ਤੇ ਭੜਕੇ ਰਵਨੀਤ ਬਿੱਟੂ

Ravneet Bittu targeted Harsimrat Kaur News in punjabi : ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਮੁਕਤਸਰ ਸਾਹਿਬ ਰੈਲੀ ਵਿੱਚ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਅਕਾਲੀ ਦਲ ਦੀ ਤਕੜੀ ਨੂੰ ਬਾਬੇ ਨਾਨਕ ਦੀ ਤਕੜੀ ਕਿਹਾ ਸੀ। ਇਸ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ ਦੀ ਤਕੜੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਹਰਸਿਮਰਤ ਦੇ ਇਸ ਬਿਆਨ 'ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕਾਫੀ ਭੜਕੇ। 

ਇਹ ਵੀ ਪੜ੍ਹੋ: Jagraon Accident: ਜਗਰਾਓਂ 'ਚ ਪੁੱਤ ਦੇ ਸਾਹਮਣੇ ਪਿਉ ਦੀ ਸੜਕ ਹਾਦਸੇ ਵਿਚ ਹੋਈ ਮੌਤ, ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ  

ਬਿੱਟੂ ਨੇ ਕਿਹਾ ਕਿ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਕਹਿ ਰਹੀ ਸੀ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਹੈ, ਇਹ ਬਾਬਾ ਨਾਨਕ ਜੀ ਦਾ ਨਿਸ਼ਾਨ ਹੈ। ਬਿੱਟੂ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਕੱਲ੍ਹ ਨੂੰ ਕਾਂਗਰਸੀ ਵੀ ਕਹਿ ਸਕਦੇ ਹਨ ਕਿ ਪੰਜੇ ਦਾ ਨਿਸ਼ਾਨ ਬਾਬਾ ਨਾਨਕ ਜੀ ਦਾ ਹੈ, ਉਨ੍ਹਾਂ ਨੇ ਉਸ ਪੰਜੇ ਨਾਲ ਪਹਾੜ ਨੂੰ ਰੋਕਿਆ ਸੀ।

ਇਹ ਵੀ ਪੜ੍ਹੋ: Bharat Jodo Nyay Yatra News: ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਨਿਆਂ ਯਾਤਰਾ’ ਦੀ ਸ਼ੁਰੂਆਤ ਕੀਤੀ

ਬਿੱਟੂ ਨੇ ਕਿਹਾ ਕਿ ਅਕਾਲੀ ਦਲ ਗੁਰੂ ਮਹਾਰਾਜ ਦੇ ਨਿਸ਼ਾਨ ਨੂੰ ਸਿਆਸਤ ਵਿੱਚ ਕਿਵੇਂ ਜੋੜ ਸਕਦਾ ਹੈ। ਬਿੱਟੂ ਨੇ ਕਿਹਾ ਕਿ ਬਾਬਾ ਨਾਨਕ ਜੀ ਦਾ ਪੈਮਾਨਾ ਹਮੇਸ਼ਾ ਤੇਰਾ ਤੇਰਾ ਤੋਲਦਾ ਹੈ, ਪਰ ਬਾਦਲਾਂ ਦਾ ਪੈਮਾਨਾ ਹਮੇਸ਼ਾ ਮੇਰਾ ਮੇਰਾ ਤੋਲਦਾ ਹੈ। ਇਸ ਤਕੜੀ ਵਿੱਚ ਕੇਵਲ ਚਿੱਟਾ ਹੀ ਤੋਲਿਆ ਗਿਆ ਹੈ। ਬਾਦਲਾਂ ਦੀ ਤਕੜੀ ਵਿਚ ਅੱਜ ਵੀ ਚਿੱਟਾ ਤੋਲਿਆ ਜਾ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਿੱਟੂ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਵਾਲ ਕੀਤਾ ਕਿ ਹਰਸਿਮਰਤ ਕੌਰ ਖ਼ਿਲਾਫ਼ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ। ਜੇਕਰ ਕਾਂਗਰਸ ਨੇ ਪੰਜੇ ਬਾਰੇ ਅਜਿਹੀ ਗੱਲ ਕਹੀ ਹੁੰਦੀ ਤਾਂ ਹੁਣ ਤੱਕ ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੁੱਦਾ ਉਠਾਉਣਾ ਸੀ। ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਲਦੀ ਹੀ ਅਕਾਲੀ ਦਲ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਬਿੱਟੂ ਨੇ ਕਿਹਾ ਕਿ ਬਾਦਲਾਂ ਦੇ ਘਰ ਹੀ ਜੰਗ ਚੱਲ ਰਹੀ ਹੈ। ਹਰਸਿਮਰਤ ਕੌਰ ਬਾਦਲ ਖੁਦ ਕਹਿ ਰਹੀ ਹੈ ਕਿ ਪ੍ਰਧਾਨ ਜੀ (ਸੁਖਬੀਰ ਬਾਦਲ) ਤੁਸੀਂ ਬਾਕੀ ਸਾਰੇ ਵੱਡੇ ਅਹੁਦਿਆਂ ਦੀ ਗੱਲ ਕਰਦੇ ਹੋ ਪਰ ਮੁੱਖ ਮੰਤਰੀ ਦੇ ਅਹੁਦੇ ਦੀ ਗੱਲ ਕਿਉਂ ਨਹੀਂ ਕਰਦੇ। ਮਤਲਬ ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਬਾਦਲ ਨੂੰ ਸਿੱਧਾ ਕਹਿ ਦਿੱਤਾ ਕਿ ਮੁੱਖ ਮੰਤਰੀ ਦੀ ਗੱਦੀ ਤੁਹਾਡੇ ਕੋਲ ਨਹੀਂ ਸਗੋਂ ਸਾਡੇ ਯਾਨੀ ਮਜੀਠੀਆ ਪਰਿਵਾਰ ਕੋਲ ਜਾਵੇਗੀ।

(For more Punjabi news apart from  Ravneet Bittu targeted Harsimrat Kaur News in punjabi  , stay tuned to Rozana Spokesman) 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement