2026 ’ਚ ਤਾਮਿਲਨਾਡੂ ਤੇ ਪਛਮੀ ਬੰਗਾਲ ’ਚ ਬਣੇਗੀ ਐਨ.ਡੀ.ਏ. ਦੀ ਸਰਕਾਰ : ਅਮਿਤ ਸ਼ਾਹ 
Published : Jun 8, 2025, 10:52 pm IST
Updated : Jun 8, 2025, 10:52 pm IST
SHARE ARTICLE
Amit Shah
Amit Shah

ਮਦੁਰਈ ਨੂੰ ‘ਪਰਿਵਰਤਨ’ ਦਾ ਸ਼ਹਿਰ ਦਸਿਆ

ਮਦੁਰਈ (ਤਾਮਿਲਨਾਡੂ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਐਨ.ਡੀ.ਏ. ਤਾਮਿਲਨਾਡੂ ਅਤੇ ਪਛਮੀ ਬੰਗਾਲ ’ਚ ਸਰਕਾਰ ਬਣਾਏਗੀ। ਪਾਰਟੀ ਅਹੁਦੇਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਮਦੁਰਈ ਨੂੰ ‘ਪਰਿਵਰਤਨ’ ਦਾ ਸ਼ਹਿਰ ਦਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਰਕਰ ਸੰਮੇਲਨ ਨਾਲ ਵੀ ਬਦਲਾਅ ਆਵੇਗਾ ਅਤੇ ਡੀ.ਐਮ.ਕੇ. ਨੂੰ ਸੱਤਾ ਤੋਂ ਬਾਹਰ ਕਰ ਦਿਤਾ ਜਾਵੇਗਾ। 

ਸ਼ਾਹ ਨੇ ਦੋਸ਼ ਲਾਇਆ ਕਿ ਡੀ.ਐਮ.ਕੇ. ਦੇ ਭ੍ਰਿਸ਼ਟ ਸ਼ਾਸਨ ਨੇ ਤਾਮਿਲਨਾਡੂ ’ਚ ਗਰੀਬਾਂ, ਔਰਤਾਂ ਅਤੇ ਬੱਚਿਆਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਉਨ੍ਹਾਂ ਨੇ ਅਪਣੀ ਪਾਰਟੀ ਦੇ ਮੈਂਬਰਾਂ ਨੂੰ ਸਟਾਲਿਨ ਦੀ ਅਗਵਾਈ ਵਾਲੀ ਦ੍ਰਾਵਿੜ ਪਾਰਟੀ ਸਰਕਾਰ ਨੂੰ ਸੱਤਾ ਦੀ ਸੀਟ ਤੋਂ ਹਟਾਉਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ। 

ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਹਰ ਸਕੂਲ ’ਚ ਘੱਟੋ-ਘੱਟ ਦੋ ਜਮਾਤਾਂ ਟੀ.ਏ.ਐਸ.ਐਮ.ਏ.ਸੀ. ਬੇਨਿਯਮੀਆਂ ਦੇ ਬਰਾਬਰ ਰਕਮ ਨਾਲ ਬਣਾਈਆਂ ਜਾ ਸਕਦੀਆਂ ਸਨ। ਕੇਂਦਰੀ ਗ੍ਰਹਿ ਮੰਤਰੀ ਨੇ ਸਟਾਲਿਨ ਨੂੰ ਚੁਨੌਤੀ ਦਿਤੀ ਕਿ ਉਹ ਦੱਸਣ ਕਿ ਕੀ ਉਨ੍ਹਾਂ ਨੇ ਡੀ.ਐਮ.ਕੇ. ਦੇ 2021 ਦੇ ਸਾਰੇ ਚੋਣ ਵਾਅਦੇ ਪੂਰੇ ਕੀਤੇ ਹਨ। ਸ਼ਾਹ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 10 ਸਾਲਾਂ ’ਚ 6.80 ਲੱਖ ਕਰੋੜ ਰੁਪਏ ਦਿਤੇ ਅਤੇ ਫਿਰ ਵੀ ਮੁੱਖ ਮੰਤਰੀ ਐਮ.ਕੇ. ਸਟਾਲਿਨ ਪੁੱਛਦੇ ਹਨ ਕਿ ਕੇਂਦਰ ਨੇ ਤਾਮਿਲਨਾਡੂ ਨਾਲ ਕੀ ਕੀਤਾ ਹੈ। 

Tags: amit shah

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement