ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ 'ਆਪ' ਵਰਕਰ ਤੇ ਚੁੱਕਿਆ ਹੱਥ
Published : Feb 8, 2020, 1:03 pm IST
Updated : Feb 8, 2020, 1:07 pm IST
SHARE ARTICLE
file photo
file photo

ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ।

ਨਵੀਂ ਦਿੱਲੀ:ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਨੇਤਾ ਰਹਿ ਚੁੱਕੀ ਅਲਕਾ ਲਾਂਬਾ ਨੇ ‘ਆਪ’ ਵਰਕਰ ‘ਤੇ  ਚੁੱਕਿਆ ਹੱਥ। ਆਪ ਵਰਕਰ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਿਸ ਕਾਰਨ ਅਲਕਾ ਨੇ ਥੱਪੜ ਚੁੱਕਿਆ ਸੀ।

File PhotoFile Photo

ਵਿਅਕਤੀ ਦੀ ਪਛਾਣ ਧਰਮੇਸ਼ ਵਜੋਂ ਹੋਈ ਹੈ। ਇਸ ਦੇ ਨਾਲ ਹੀ ‘ਆਪ’ ਆਗੂ ਸੰਜੇ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ। ਅਲਕਾ ਲਾਂਬਾ ਇਸ ਵਾਰ ਕਾਂਗਰਸ ਦੀ ਟਿਕਟ 'ਤੇ ਚੋਣ ਮੈਦਾਨ ਵਿਚ ਹਨ। ਉਸ ਦਾ ਮੁਕਾਬਲਾ ਭਾਜਪਾ ਦੇ ਸੁਮਨ ਕੁਮਾਰ ਗੁਪਤਾ ਅਤੇ ‘ਆਪ’ ਦੇ ਪੀਐਸ  ਸਾਹਨੀ ਨਾਲ ਹੈ।

File PhotoFile Photo

ਕੇਜਰੀਵਾਲ ਗੁੰਡਿਆਂ ਨੂੰ ਭੇਜ ਰਹੇ ਹਨ
ਇਸ 'ਤੇ ਪ੍ਰਤੀਕਰਮ ਦਿੰਦਿਆਂ ਅਲਕਾ ਲਾਂਬਾ ਨੇ ਕਿਹਾ,' ਅਰਵਿੰਦ ਕੇਜਰੀਵਾਲ ਹਾਰ ਰਹੇ ਹਨ। ਉਨ੍ਹਾਂ ਦੀ ਪਾਰਟੀ ਚਾਂਦਨੀ ਚੌਕ ਵਿਧਾਨ ਸਭਾ ਨੂੰ ਗੁਆ ਰਹੀ ਹੈ ਤਾਂ ਉਹ ਆਪਣੇ ਗੁੰਡਿਆਂ ਨੂੰ ਭੇਜ ਰਹੇ ਹਨ। ਉਨ੍ਹਾਂ ਵਿਚ ਅਮਿਤ ਸ਼ਾਹਨੀ ਦਾ ਬੇਟਾ ਵੀ ਹੈ। ਦੋਵੇਂ ਰੰਗੇ ਹੱਥੀਂ ਫੜੇ ਗਏ ਹਨ। ਮੈਂ ਦਿੱਲੀ ਪੁਲਿਸ ਦੀ ਤਾਰੀਫ ਕਰਨਾ ਚਾਹਾਂਗੀ ਕਿ ਉਨ੍ਹਾਂ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ।

File PhotoFile Photo

ਅਲਕਾ ਲਾਂਬਾ ਕੌਣ ਹੈ?
‘ਆਪ’ ਦੀ ਸਾਬਕਾ ਨੇਤਾ ਅਲਕਾ ਲਾਂਬਾ ਹੁਣ ਚਾਂਦਨੀ ਚੌਕ ਤੋਂ ਕਾਂਗਰਸ ਦੀ ਉਮੀਦਵਾਰ ਹੈ। ਅਲਕਾ ਲਾਂਬਾ, ਜੋ ਪਹਿਲਾਂ ਚਾਂਦਨੀ ਚੌਕ ਤੋਂ ਕਾਂਗਰਸ ਦੀ ਵਿਧਾਇਕ ਰਹਿ ਚੁੱਕੀ ਸੀ ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ ਸੀ ਅਤੇ ਹੁਣ ਉਹ ਵਾਪਸ  ਫਿਰ ਕਾਂਗਰਸ ਵਿਚ ਆ ਗਈ ਹੈ। ਅਲਕਾ ਲਾਂਬਾ ਨੇ ਆਪਣਾ ਰਾਜਨੀਤਿਕ ਸਫ਼ਰ 1994 ਵਿਚ ਸ਼ੁਰੂ ਕੀਤਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement