ਵਾਦੀ 'ਚ ਧਮਾਕੇ ਕਾਰਨ ਚਾਰ ਪੁਲਿਸ ਮੁਲਾਜ਼ਮ ਸ਼ਹੀਦ
Published : Jan 6, 2018, 11:45 pm IST
Updated : Jan 6, 2018, 6:15 pm IST
SHARE ARTICLE

ਸ੍ਰੀਨਗਰ, 6 ਜਨਵਰੀ : ਉੱਤਰੀ ਕਸ਼ਮੀਰ ਦੇ ਸੋਪੋਰ ਕਸਬੇ ਵਿਚ ਅੱਜ ਅਤਿਵਾਦੀਆਂ ਦੁਆਰਾ ਲਾਏ ਗਏ ਬੰਬ ਦੇ ਫਟ ਜਾਣ ਨਾਲ ਗਸ਼ਤ ਕਰ ਰਹੇ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ। ਅਧਿਕਾਰੀਆਂ ਨੇ ਦਸਿਆ ਕਿ ਅਤਿਵਾਦੀਆਂ ਨੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿਚ ਛੋਟੇ ਬਾਜ਼ਾਰ ਅਤੇ ਵੱਡੇ ਬਾਜ਼ਾਰ ਵਿਚਕਾਰ ਪੈਂਦੀ ਗਲੀ ਦੀ ਦੁਕਾਨ ਲਾਗੇ ਆਈਈਡੀ ਫ਼ਿਟ ਕੀਤਾ ਸੀ। ਪੁਲਿਸ ਮੁਲਾਜ਼ਮ ਵੱਖਵਾਦੀਆਂ ਦੀ ਹੜਤਾਲ ਨੂੰ ਵੇਖਦਿਆਂ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਇਸ ਇਸ ਸਾਲ ਘਾਟੀ ਵਿਚ ਹੋਇਆ ਅਜਿਹਾ ਪਹਿਲਾ ਵੱਡਾ ਅਤਿਵਾਦੀ ਹਮਲਾ ਹੈ ਜਿਸ ਵਿਚ ਸੁਰੱਖਿਆ ਮੁਲਾਜ਼ਮ ਮਾਰੇ ਗਏ ਹਨ। ਇਸ ਤੋਂ ਪਹਿਲਾਂ ਬੀਤੀ 31 ਦਸੰਬਰ ਨੂੰ ਦਖਣੀ ਕਸ਼ਮੀਰ ਦੇ ਪੁਲਵਾਮਾ ਵਿਚ 


ਸੀਆਰਪੀਐਫ਼ ਦੇ ਕੈਂਪ 'ਤੇ ਅਤਿਵਾਦੀਆਂ ਨੇ ਹਮਲਾ ਕਰ ਕੇ ਪੰਜ ਜਵਾਨਾਂ ਦੀ ਜਾਨ ਲੈ ਲਈ ਸੀ।ਆਈਜੀ ਕਸ਼ਮੀਰ ਮੁਨੀਰ ਖ਼ਾਨ ਨੇ ਦਸਿਆ ਕਿ ਸੋਪੋਰ ਵਿਚ ਅੱਜ ਸਵੇਰੇ ਆਈਈਡੀ ਧਮਾਕੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਤਿੰਨ ਦੀ ਪਛਾਣ ਡੋਡਾ ਦੇ ਏਐਸਆਈ ਇਰਸ਼ਾਦ ਅਹਿਮਦ, ਕੁਪਵਾੜਾ ਦੇ ਮੁਹੰਮਦ ਅਮੀਨ ਅਤੇ ਸੋਪੋਰ ਦੇ ਗ਼ੁਲਾਮ ਨਬੀ ਵਜੋਂ ਹੋਈ ਹੈ। ਦੋ ਜਣੇ ਗੰਭੀਰ ਜ਼ਖ਼ਮੀ ਹਨ। ਮੁਨੀਰ ਖ਼ਾਨ ਨੇ ਦਸਿਆ ਕਿ ਆਈਈਡੀ ਨੂੰ ਦੁਕਾਨ ਥੱਲੇ ਲਾਇਆ ਗਿਆ ਸੀ। ਧਮਾਕੇ ਵਿਚ ਤਿੰਨ ਦੁਕਾਨਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ। ਧਮਾਕੇ ਦੀ ਜ਼ਿੰਮੇਵਾਰੀ ਜੈਸ਼ ਏ ਮੁਹੰਮਦ ਨੇ ਲਈ ਹੈ।  (ਏਜੰਸੀ) 

SHARE ARTICLE
Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement