ਕੇਦਾਰਨਾਥ ਵੀ ਮੋਦੀ ਦਾ ਚੋਣ ਨਾਹਰਾ ਬਣਿਆ?
Published : Oct 20, 2017, 11:26 pm IST
Updated : Oct 20, 2017, 5:56 pm IST
SHARE ARTICLE

ਦੇਹਰਾਦੂਨ, 20 ਅਕਤੂਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਦਾਰਨਾਥ ਧਾਮ ਦੀ ਮੁੜਉਸਾਰੀ ਦੀ ਰੂਪਰੇਖਾ ਦਾ ਉਦਘਾਟਨ ਕਰਦਿਆਂ ਦੇਸ਼ ਦੀਆਂ ਸਰਕਾਰਾਂ ਨਾਲ ਹੀ ਉਦਯੋਗ ਅਤੇ ਵਪਾਰ ਜਗਤ ਨੂੰ ਵੀ ਇਸ 'ਚ ਅੱਗੇ ਆ ਕੇ ਯੋਗਦਾਨ ਕਰਨ ਦਾ ਸੱਦਾ ਦਿਤਾ ਅਤੇ ਕਿਹਾ ਕਿ ਇਹ ਦੇਸ਼ ਇਸ ਕੰਮ ਲਈ ਪੈਸੇ ਦੀ ਕਮੀ ਨੂੰ ਰਾਹ 'ਚ ਨਹੀਂ ਆਉਣ ਦੇਵੇਗਾ।
ਉੱਤਰਾਖੰਡ ਦੇ ਰੂਦਰਪਰਿਆਗ ਜ਼ਿਲ੍ਹੇ 'ਚ ਹਿਮਾਲੀਆਈ ਖੇਤਰ 'ਚ ਸਥਿਤ ਕੇਦਾਰਨਾਥ ਪਹੁੰਚ ਕੇ ਭਗਵਾਨ ਸ਼ਿਵ ਦੀ ਪੂਜਾ ਕਰਨ ਤੋਂ ਬਾਅਦ ਲਗਭਗ 700 ਕਰੋੜ ਰੁਪਏ ਦੇ ਮੁੜਉਸਾਰੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਦਾਰਨਾਥ ਵਿਸ਼ਾਲ, ਪਵਿੱਤਰ ਅਤੇ ਪ੍ਰੇਰਣਾ ਦੀ ਥਾਂ ਬਣਿਆ ਰਹੇਗਾ।ਮੋਦੀ ਨੇ ਕਿਹਾ ਕਿ ਇਸ ਕੰਮ ਲਈ ਦੇਸ਼ ਪੈਸੇ ਦੀ ਕਮੀ ਨਹੀਂ ਰੱਖੇਗਾ। ਉਨ੍ਹਾਂ ਕਿਹਾ, ''ਮੈਂ ਜਾਣਦਾ ਹਾਂ ਕਿ ਇਸ ਨਾਲ ਖ਼ਰਚਾ ਹੋਵੇਗਾ, ਜਿਵੇਂ ਮੁੜਉਸਾਰੀ ਹੁੰਦੀ ਹੈ ਉਸੇ ਤਰ੍ਹਾਂ ਮੁੜਉਸਾਰੀ ਲਈ ਇਹ ਦੇਸ਼ ਪੈਸੇ ਦੀ ਕਮੀ ਨਹੀਂ ਰੱਖੇਗਾ।''ਸਾਲ 2013 'ਚ ਆਏ ਹੜ੍ਹਾਂ ਕਰ ਕੇ ਜਾਨ ਗੁਆਉਣ ਵਾਲੇ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਯਾਦ ਦਿਵਾਇਆ ਕਿ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ 'ਚ ਉਹ ਉਦੋਂ ਇਥੇ ਆਏ ਸਨ ਅਤੇ ਤਤਕਾਲੀ ਮੁੱਖ ਮੰਤਰੀ ਨਾਲ ਮਿਲ ਕੇ ਉਨ੍ਹਾਂ ਕੇਦਾਰਨਾਥ ਦੀ ਮੁੜਉਸਾਰੀ 'ਚ ਸਹਿਯੋਗ ਦੀ ਇੱਛਾ ਪ੍ਰਗਟ ਕੀਤੀ ਸੀ ਪਰ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਇਹ ਮਨਜ਼ੂਰ ਨਾ ਹੋਇਆ।


ਮੋਦੀ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਇਸ ਕੰਮ ਨੂੰ ਗੁਜਰਾਤ ਸਰਕਾਰ ਨੂੰ ਸੌਂਪਣ 'ਤੇ ਸਹਿਮਤ ਹੋ ਗਏ ਸਨ ਅਤੇ ਉਨ੍ਹਾਂ ਵੀ ਉਤਸ਼ਾਹ 'ਚ ਆ ਕੇ ਮੀਡੀਆ 'ਚ ਇਹ ਖ਼ਬਰ ਸਾਂਝੀ ਕਰ ਦਿਤੀ, ਪਰ ਦਿੱਲੀ ਦੇ ਲੋਕਾਂ (ਕਾਂਗਰਸ ਸਰਕਾਰ) ਨੂੰ ਇਹ ਮਨਜ਼ੂਰ ਨਹੀਂ ਸੀ ਅਤੇ ਸੂਬਾ ਸਰਕਾਰ ਨੇ ਕਹਿ ਦਿਤਾ ਕਿ ਉਸ ਨੂੰ ਗੁਜਰਾਤ ਦੀ ਮਦਦ ਦੀ ਜ਼ਰੂਰਤ ਨਹੀਂ ਹੈ। ਮੋਦੀ ਨੇ ਕਿਹਾ, ''ਬਾਬਾ ਨੇ ਇਹ ਤੈਅ ਕੀਤਾ ਸੀ ਕਿ ਇਹ ਕੰਮ ਬਾਬਾ ਦੇ ਪੁੱਤਰ ਦੇ ਹੱਥਾਂ ਨਾਲ ਹੀ ਹੋਵੇਗਾ। ਇਥੇ ਚੋਣਾਂ ਹੋਈਆਂ ਅਤੇ ਪੂਰਨ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣ ਗਈ। ਇਸ ਤੋਂ ਬਾਅਦ ਹੁਣ ਕੇਦਾਰਨਾਥ ਦੀ ਮੁੜਉਸਾਰੀ ਹੋ ਰਹੀ ਹੈ।'' ਮੋਦੀ ਨੂੰ ਵੇਖਣ ਲਈ ਮੰਦਰ ਬਾਹਰ ਸੈਂਕੜੇ ਸ਼ਰਧਾਲੂ ਮੌਜੂਦ ਸਨ ਜਿਨ੍ਹਾਂ ਦਾ ਮੋਦੀ ਨੇ ਹੱਥ ਹਿਲਾ ਕੇ ਧਨਵਾਦ ਕੀਤਾ।  (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement