ਹੁਣ ਇਕ ਦਿਨ 'ਚ ਕੇਵਲ 40 ਹਜਾਰ ਲੋਕ ਹੀ ਕਰ ਪਾਉਣਗੇ ਤਾਜਮਹਿਲ ਦਾ ਦੀਦਾਰ
Published : Jan 3, 2018, 12:03 pm IST
Updated : Jan 3, 2018, 6:33 am IST
SHARE ARTICLE

ਭਾਰਤੀਆਂ ਲਈ ਤਾਜਮਹਿਲ ਦਰਸ਼ਨ ਹੁਣ ਆਸਾਨ ਨਹੀਂ ਰਹਿ ਪਾਵੇਗਾ। ਤਾਜਮਹਲ ਦੇਖਣ ਵਾਲਿਆਂ ਦੀ ਸੀਮਾ ਗਿਣਤੀ 'ਤੇ ਸਰਕਾਰੀ ਅਧਿਕਾਰੀ ਵਿਚਾਰ ਕਰ ਰਹੇ ਹਨ ਅਤੇ ਕੇਵਲ ਇਕ ਦਿਨ 'ਚ 40 ਹਜਾਰ ਭਾਰਤੀ ਲੋਕਾਂ ਨੂੰ ਹੀ ਤਾਜਮਹਿਲ ਦੇਖਣ ਦਾ ਮੌਕਾ ਮਿਲੇਗਾ। 20 ਜਨਵਰੀ ਤੋਂ ਇਸ ਆਦੇਸ਼ ਦੇ ਲਾਗੂ ਹੋਣ ਦੀ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿਚ ਅਧਿਕਾਰੀਆਂ ਦੀ ਇਕ ਬੈਠਕ ਮੰਗਲਵਾਰ ਨੂੰ ਦਿੱਲੀ ਵਿਚ ਆਯੋਜਿਤ ਹੋਈ। ਹਾਲਾਂਕਿ ਵਿਦੇਸ਼ੀ ਯਾਤਰੀਆਂ ਲਈ ਹੁਣ ਕਿਸੇ ਪ੍ਰਕਾਰ ਦੀ ਕੋਈ ਸੀਮਾ ਗਿਣਤੀ ਤੈਅ ਨਹੀਂ ਕੀਤੀ ਗਈ ਹੈ। 


ਇਕ ਨਿੱਜੀ ਅਖਬਾਰ ਦੀ ਖਬਰ ਦੇ ਮੁਤਾਬਕ, ਸਵੇਰ ਤੋਂ ਦੁਪਹਿਰ 12 ਵਜੇ ਤਕ 20, 000 ਲੋਕ ਤਾਜਮਹਿਲ ਵੇਖ ਸਕਣਗੇ, ਉਥੇ ਹੀ ਦੂਜੀ ਪਾਸੇ 12 ਵਜੇ ਤੋਂ ਸ਼ਾਮ ਤੱਕ 20 ਹਜਾਰ ਲੋਕ ਤਾਜ ਦਾ ਦੀਦਾਰ ਕਰਨਗੇ। ਜੋ ਭਾਰਤੀ 40, 000 ਦੀ ਗਿਣਤੀ ਪਾਰ ਹੋਣ ਦੇ ਬਾਅਦ ਵੀ ਤਾਜਮਹਿਲ ਵੇਖਣਾ ਚਾਹੁੰਦੇ ਹਨ, ਉਹ 1000 ਰੁਪਏ ਦਾ ਟਿਕਟ ਖਰੀਦਕੇ ਤਾਜਮਹਿਲ ਵੇਖ ਸਕਦੇ ਹਨ। ਦੱਸਿਆ ਗਿਆ ਜਿਸ ਸਮੇਂ ਤਾਜਮਹਿਲ ਦੇਖਣ ਦਾ ਸੀਜਨ ਆਪਣੇ ਚਰਮ 'ਤੇ ਹੁੰਦਾ ਹੈ ਤਾਂ ਇੱਥੇ ਆਉਣ ਵਾਲਿਆਂ ਦੀ ਗਿਣਤੀ 60 - 70 ਹਜਾਰ ਤਕ ਪਹੁੰਚ ਜਾਂਦੀ ਹੈ। 


ਪਿਛਲੇ ਦਿਨਾਂ ਭੀੜ ਨੂੰ ਕਾਬੂ ਕਰਨ ਲਈ ਤਾਜਮਹਿਲ ਦਾ ਮੁੱਖ ਗੁੰਬਦ ਯਾਤਰੀਆਂ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਬਾਰੇ ਵਿਚ ਪੁਰਾਤਤਵ ਵਿਭਾਗ ਦੇ ਪ੍ਰਧਾਨ ਜਗਤ ਵਿਕਰਮ ਨੇ ਕਿਹਾ ਕਿ ਤਾਜ ਦਾ ਗੁੰਬਦ ਬੰਦ ਕਰਨਾ ਇਕ ਪ੍ਰਯੋਗ ਸੀ ਅਤੇ ਹੁਣ ਬੰਦ ਗੁੰਬਦ ਨੂੰ ਖੋਲ ਦਿੱਤਾ ਗਿਆ ਹੈ। ਪਿਛਲੇ ਦਿਨਾਂ ਤਾਜਮਹਿਲ ਦੇਖਣ ਲਈ ਬੇਸ਼ੁਮਾਰ ਭੀੜ ਆ ਰਹੀ ਸੀ। ਲਿਹਾਜਾ ਪ੍ਰਸ਼ਾਸਨ ਅਤੇ ਪੁਰਾਤਤਵ ਵਿਭਾਗ ਨੇ ਮਿਲਕੇ ਭੀੜ ਨੂੰ ਕੰਟਰੋਲ ਕਰਨ ਲਈ ਇਹ ਪ੍ਰਯੋਗ ਕੀਤਾ ਸੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement