ਗੌਤਮ ਗੰਭੀਰ ਜੰਮੂ-ਕਸ਼ਮੀਰ ਦੇ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਬੇਟੀ ਦੀ ਸਿਖਿਆ 'ਚ ਮਦਦ ਕਰਨਗੇ
Published : Sep 5, 2017, 10:05 pm IST
Updated : Sep 5, 2017, 4:35 pm IST
SHARE ARTICLE

ਸ੍ਰੀਨਗਰ, 5 ਸਤੰਬਰ: ਕ੍ਰਿਕਟ ਖਿਡਾਰੀ ਗੌਤਮ ਗੰਭੀਰ ਨੇ ਪਿਛਲੇ ਮਹੀਨੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅਤਿਵਾਦੀ ਹਮਲੇ ਦੇ ਸ਼ਹੀਦ ਹੋਏ ਸਹਾਇਕ ਪੁਲਿਸ ਇੰਸਪੈਕਟਰ ਅਬਦੁਲ ਰਸ਼ੀਦ ਦੀ ਪੰਜ ਸਾਲਾਂ ਦੀ ਬੇਟੀ ਜ਼ੋਹਰਾ ਦੀ ਸਿਖਿਆ 'ਚ ਮਦਦ ਦੇਣ ਦਾ ਅੱਜ ਵਾਅਦਾ ਕੀਤਾ। ਏ.ਐਸ.ਆਈ. ਅਬਦੁਲ ਰਾਸ਼ਿਦ ਦਾ 18 ਅਗੱਸਤ ਨੂੰ ਅਨੰਤਨਾਗ ਚੌਕ 'ਚ ਅਤਿਵਾਦੀਆਂ ਨੇ ਕਤਲ ਕਰ ਦਿਤਾ ਸੀ ਜਦੋਂ ਉਹ ਇਲਾਕੇ 'ਚ ਆਵਾਜਾਈ ਦਾ ਕੰਮ ਸੰਭਾਲ ਰਹੇ ਸਨ। ਕਈ ਭੁਵਕ ਟਵੀਟਾਂ 'ਚ ਗੰਭੀਰ ਨੇ ਕਿਹਾ ਕਿ ਉਹ ਬੱਚੀ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਮਦਦ ਕਰਨਗੇ ਅਤੇ ਸਾਰੀ ਜ਼ਿੰਦਗੀ ਉਸ ਦੀ ਸਿਖਿਆ 'ਚ ਮਦਦ ਕਰਨਗੇ। ਗੰਭੀਰ ਨੇ ਟਵੀਟ ਕੀਤਾ, ''ਜ਼ੋਹਰਾ ਮੈਂ ਤੁਹਾਨੂੰ ਲੋਰੀ ਸੁਣਾ ਕੇ ਸੁਲਾ ਤਾਂ ਨਹੀਂ ਸਕਦਾ ਪਰ ਮੈਂ ਤੁਹਾਨੂੰ ਅਪਣੇ ਸੁਪਨੇ ਜਿਊਣ ਲਈ ਉੱਠਣ 'ਚ ਮਦਦ ਕਰਾਂਗਾ।'' ਗੰਭੀਰ ਦੇ ਮੈਨੇਜਰ ਦਿਨੇਸ਼ ਚੋਪੜਾ ਨੇ ਕਿਹਾ ਕਿ ਗੌਤਮ ਗੰਪੀਰ ਫ਼ਾਊਂਡੇਸ਼ਨ ਉੱਚ ਸਿਖਿਆ ਸਮੇਤ ਉਸ ਦੀ ਸਮੁੱਚੀ ਪੜ੍ਹਾਈ 'ਚ ਮਦਦ ਕਰੇਗਾ। ਜੰਮੂ ਕਸ਼ਮੀਰ ਦੇ ਪੁਲਿਸ ਕਮਿਸ਼ਨਰ ਨੇ ਗੌਤਮ ਗੰਭੀਰ ਦੀ ਇਸ ਪਹਿਲ ਦਾ ਸਵਾਗਤ ਕੀਤਾ ਹੈ। (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement