ਦਰਦਨਾਕ ਹਾਦਸਾ: ਮੁਜੱਫਰਪੁਰ ਸਕੂਲ 'ਚ ਦਾਖਲ ਹੋਈ ਕਾਰ, 9 ਵਿਦਿਆਰਥੀਆਂ ਦੀ ਮੌਤ, 24 ਜ਼ਖਮੀ
Published : Feb 24, 2018, 3:13 pm IST
Updated : Feb 24, 2018, 9:43 am IST
SHARE ARTICLE

ਮੁਜ਼ੱਫਰਨਗਰ : ਮੀਨਾਪੁਰ ਬਲਾਕ 'ਚ ਇਕ ਬੇਕਾਬੂ ਬੋਲੇਰੋ ਸਕੂਲ ਦੀ ਹੱਦ ਅੰਦਰ ਦਾਖਲ ਹੋ ਗਈ ਅਤੇ ਉਸਨੇ ਸਕੂਲ ਦੇ ਬੱਚਿਆਂ ਨੂੰ ਦਰੜ ਦਿੱਤਾ। ਇਸ ਹਾਦਸੇ 'ਚ 9 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 20 ਤੋਂ ਵਧ ਬੱਚੇ ਜ਼ਖਮੀ ਹੋ ਗਏ।



ਹਾਦਸਾ ਮੁਜੱਫਰਪੁਰ ਜਿਲ੍ਹੇ ਵਿਚ ਸੀਤਾਮੜੀ ਐਨਐਚ 'ਤੇ ਦੁਪਹਿਰ ਇਕ ਵਜੇ ਹੋਇਆ। ਜਖ਼ਮੀ ਬੱਚਿਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਦੋਂ ਕਿ ਮ੍ਰਿਤਕ ਬੱਚਿਆਂ ਦੇ ਸਰੀਰ ਐਸਕੇਐਮਸੀਐਚ ਹਸਪਤਾਲ ਵਿਚ ਲਿਆਂਦੇ ਜਾ ਰਹੇ ਹਨ। ਪ੍ਰਸ਼ਾਸਨ ਦਾ ਪੂਰਾ ਸਟਾਫ਼ ਮੌਕੇ 'ਤੇ ਮੌਜੂਦ ਹੈ। 

 

ਜਾਣਕਾਰੀ ਦੇ ਮੁਤਾਬਕ, ਧਰਮਪੁਰ ਮਿਡਲ ਸਕੂਲ ਦੇ ਬੱਚੇ ਛੁੱਟੀ ਹੋਣ ਦੇ ਬਾਅਦ ਸਕੂਲ ਤੋਂ ਨਿਕਲ ਰਹੇ ਸਨ ਕਿ ਸੜਕ ਤੋਂ ਲੰਘ ਰਹੀ ਬੋਲੇਰੋ ਨੇ ਨੌਂ ਬੱਚਿਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਘਟਨਾ ਹੁੰਦੇ ਹੀ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕ ਮੌਕੇ 'ਤੇ ਭੱਜੇ ਅਤੇ ਜਖ਼ਮੀ ਬੱਚਿਆਂ ਨੂੰ ਹਸਪਤਾਲ ਭਿਜਵਾਇਆ। ਉਧਰ, ਸੂਚਨਾ ਮਿਲਦੇ ਹੀ ਬੱਚਿਆਂ ਦੇ ਪਰਿਵਾਰ ਵਾਲੇ ਹਸਪਤਾਲ ਦੇ ਵੱਲ ਭੱਜੇ। ਪਰਿਵਾਰ ਦੀ ਚੀਕ ਪੁਕਾਰ ਨਾਲ ਹਸਪਤਾਲ ਵਿਚ ਕੁਹਰਾਮ ਮੱਚ ਗਿਆ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement