ਬੁਲੇਟ ਟ੍ਰੇਨ ਪ੍ਰਾਜੈਕਟ ਨੋਟਬੰਦੀ ਵਾਂਗ ਹਰ ਚੀਜ਼ ਖ਼ਤਮ ਕਰ ਦੇਵੇਗੀ : ਚਿਦੰਬਰਮ
Published : Sep 30, 2017, 10:43 pm IST
Updated : Sep 30, 2017, 5:13 pm IST
SHARE ARTICLE

ਨਵੀਂ ਦਿੱਲੀ, 30 ਸਤੰਬਰ : ਕਾਂਗਰਸ ਨੇਤਾ ਪੀ ਚਿਦੰਬਰਮ ਨੇ ਬੁਲੇਟ ਟ੍ਰੇਨ ਪ੍ਰਾਜੈਕਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਨੋਟਬੰਦੀ ਜਿਹਾ ਕਦਮ ਹੋਵੇਗਾ ਜਿਸ ਨਾਲ ਹਰ ਚੀਜ਼ ਖ਼ਤਮ ਹੋ ਜਾਵੇਗੀ। ਉਨ੍ਹਾਂ ਬੁਲੇਟ ਟ੍ਰੇਨ ਦੀ ਬਜਾਏ ਰੇਲਵੇ ਸੁਰੱਖਿਆ ਬਿਹਤਰ ਕਰਨ ਵਾਸਤੇ ਖ਼ਰਚ ਕਰਨ ਦਾ ਸੁਝਾਅ ਦਿਤਾ। ਉਨ੍ਹਾਂ ਇਹ ਬਿਆਨ ਕਲ ਵਾਲੇ ਮੁੰਬਈ ਰੇਲਵੇ ਸਟੇਸ਼ਨ ਹਾਦਸੇ ਦੇ ਸੰਦਰਭ ਵਿਚ ਦਿਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੰਬਈ ਅਤੇ ਅਹਿਮਦਾਬਾਦ ਨੂੰ ਜੋੜਨ ਵਾਲਾ ਪ੍ਰਾਜੈਕਟ ਸਾਧਾਰਣ ਲੋਕਾਂ ਲਈ ਨਹੀਂ ਸਗੋਂ ਤਾਕਤਵਰ ਅਤੇ ਰਸੂਖ਼ਦਾਰ ਲੋਕਾਂ ਲਈ ਹੈ।
ਚਿਦੰਬਰਮ ਨੇ ਇਹ ਵੀ ਸੁਝਾਅ ਦਿਤਾ ਕਿ ਰੇਲ ਮੰਤਰੀ ਪੀਊਸ਼ ਗੋਇਲ ਨੂੰ ਇਕ ਲੱਖ ਕਰੋੜ ਰੁਪਏ ਇਸ ਪ੍ਰਾਜੈਕਟ ਦੀ ਬਜਾਏ ਰੇਲਵੇ ਸੁਰੱਖਿਆ 'ਤੇ ਖ਼ਰਚ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ, 'ਬੁਲੇਟ ਟ੍ਰੇਨ ਨੋਟਬੰਦੀ ਵਾਂਗ ਹੋਵੇਗੀ। ਸੁਰੱਖਿਆ ਸਮੇਤ ਹਰ ਚੀਜ਼ ਨੂੰ ਇਹ ਖ਼ਤਮ ਕਰ ਦੇਵੇਗੀ।' ਸਾਬਕਾ ਵਿੱਤ ਮੰਤਰੀ ਨੇ ਕਿਹਾ, 'ਰੇਲ ਮੰਤਰੀ ਇਕ ਦਿਨ ਬਾਅਦ ਇਹ ਸੰਕਲਪ ਲੈ ਸਕਦੇ ਹਨ। ਇਕ ਲੱਖ ਕਰੋੜ ਰੁਪਏ ਰੇਲ ਸੁਰੱਖਿਆ, ਟ੍ਰੈਕ, ਸਿਗਨਲ ਬਿਹਤਰ ਕਰਨ 'ਤੇ ਖ਼ਰਚ ਕੀਤੇ ਜਾਣ ਨਾਕਿ ਬੁਲੇਟ ਟ੍ਰੇਨ 'ਤੇ।' (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement