ਐਪਲ ਨੂੰ ਹਰ ਹੈਂਡਸੈੱਟ 'ਤੇ 9800 ਰੁਪਏ ਦਾ ਮੁਨਾਫ਼ਾ
Published : Dec 28, 2017, 12:26 pm IST
Updated : Dec 28, 2017, 6:56 am IST
SHARE ARTICLE

ਨਵੀਂ ਦਿੱਲੀ: ਇਕ ਰੀਪੋਰਟ ਅਨੁਸਾਰ ਕੋਮਾਂਤਰੀ ਤਕਨੀਕੀ ਕੰਪਨੀ ਐਪਲ ਨੂੰ ਜੁਲਾਈ-ਸਤੰਬਰ ਤਿਮਾਹੀ 'ਚ ਹਰ ਆਈਫ਼ੋਨ ਦੀ ਵਿਕਰੀ 'ਤੇ ਔਸਤਨ 9800 ਰੁਪਏ ਦਾ ਮੁਨਾਫ਼ਾ ਹੁੰਦਾ ਹੈ। ਇਹ ਰਕਮ ਉਸ ਦੀ ਪ੍ਰਮੁੱਖ ਮੁਕਾਬਲੇਬਾਜ਼ ਸੈਮਸੰਗ ਮੁਕਾਬਲੇ ਪੰਜ ਗੁਣਾ ਤੋਂ ਵੀ ਜ਼ਿਆਦਾ ਹੈ।
ਕਾਊਂਟਰਪੁਆਇੰਟ ਨੇ ਇਕ ਰੀਪੋਰਟ ਤੀਜੀ ਤਿਮਾਹੀ ਲਈ ਮਾਰਕੀਟ ਮਾਨੀਟਰ ਪ੍ਰੋਗਰਾਮ 'ਚ ਇਹ ਨਿਚੋੜ ਕਢਿਆ ਹੈ। 


ਇਸ 'ਚ ਕਿਹਾ ਗਿਆ ਹੈ ਕਿ ਐਪਲ ਦਾ ਪ੍ਰਤੀ ਇਕਾਈ ਮੁਨਾਫ਼ਾ ਸੈਮਸੰਗ ਮੁਕਾਬਲੇ ਪੰਜ ਗੁਣਾ ਅਤੇ ਚੀਨ ਦੇ ਮੋਬਾਈਲ ਬ੍ਰਾਂਡਾਂ ਦੇ ਪ੍ਰਤੀ ਇਕਾਈ ਔਸਤ ਲਾਭ ਦੇ ਮੁਕਾਬਲੇ 'ਚ 14 ਗੁਣਾ ਹੈ। ਸਾਲ 2017 ਦੀ ਤੀਜੀ ਤਿਮਾਹੀ 'ਚ ਐਪਲ ਦਾ ਪ੍ਰਤੀ ਇਕਾਈ ਮੁਨਾਫ਼ਾ 151 ਡਾਲਰ ਪ੍ਰਤੀ ਇਕਾਈ ਰਿਹਾ।

ਇਸ ਅਨੁਸਾਰ ਜੁਲਾਈ-ਸਤੰਬਰ ਦੀ ਤਿਮਾਹੀ 'ਚ ਸੈਮਸੰਗ ਦਾ ਪ੍ਰਤੀ ਹੈਂਡਸੈੱਟ ਔਸਤਨ ਮੁਨਾਫ਼ਾ 31 ਡਾਲਰ ਜਾਂ 1900 ਰੁਪਏ ਤੋਂ ਜ਼ਿਆਦਾ ਰਿਹਾ। ਜਿੱਥੋਂ ਤਕ ਵੱਖੋ-ਵੱਖ ਕੀਮਤ ਸ਼੍ਰੇਣੀਆਂ 'ਚ ਹੈਂਡਸੈੱਟ ਮਾਡਲਾਂ ਦੀ ਗਿਣਤੀ ਦਾ ਮਾਮਲਾ ਹੈ ਤਾਂ ਸੈਮਸੰਗ ਪਹਿਲੇ ਸਥਾਨ 'ਤੇ ਹੈ। 


ਰੀਪੋਰਟ 'ਚ ਕਿਹਾ ਗਿਆ ਹੈ ਕਿ ਸਾਲਾਨਾ ਆਧਾਰ 'ਤੇ ਕੋਮਾਂਤਰੀ ਮੋਬਾਈਲ ਹੈਂਡਸੈੱਟ ਮੁਨਾਫ਼ਾ ਤਿਮਾਹੀ 'ਚ 13 ਫ਼ੀ ਸਦੀ ਵਧਿਆ। ਇਹ ਵਾਧਾ ਸੈਮਸੰਗ ਅਤੇ ਚੀਨ ਦੇ ਬ੍ਰਾਂਡਾਂ ਦੇ ਮਜ਼ਬੂਤ ਪ੍ਰਦਰਸ਼ਨ ਕਰ ਕੇ ਹੋਇਆ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement