8ਵੀਂ ਫੇਲ੍ਹ 23 ਸਾਲਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਗ੍ਰਾਹਕ (Reliance)
Published : Feb 5, 2018, 12:11 pm IST
Updated : Feb 5, 2018, 6:41 am IST
SHARE ARTICLE

ਇਕ ਬੱਚਾ ਜਿਹਡ਼ਾ ਅੱਠਵੀਂ ‘ਚ ਫੇਲ੍ਹ ਹੋ ਗਿਆ ਸੀ ਉਸ ਨੇ ਵੀ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਹ 23 ਸਾਲ ਦੀ ਉਮਰ ‘ਚ ਸੀ.ਬੀ.ਆਈ. ਅਤੇ ਰਿਲਾਇੰਸ ਵਰਗੇ ਅਦਾਰਿਆਂ ਨੂੰ ਸੇਵਾਵਾਂ ਦੇਵੇਗਾ। ਅਸੀਂ ਗੱਲ ਕਰ ਰਹੇ ਹਾਂ ਮੁੰਬਈ ‘ਚ ਰਹਿਣ ਵਾਲੇ ਹੈਕਰ ਤ੍ਰਿਸ਼ਨਿਤ ਅਰੋਡ਼ਾ ਦੀ।ਬਚਪਨ ਤੋਂ ਹੀ ਤ੍ਰਿਸ਼ਨਿਤ ਦਾ ਮਨ ਪਡ਼੍ਹਾਈ ‘ਚ ਨਹੀਂ ਲਗਦਾ ਸੀ। ਇਸ ਕਾਰਨ ਉਸ ਦੇ ਮਾਂ-ਪਿਓ ਕਾਫੀ ਪਰੇਸ਼ਾਨ ਸਨ। ਉਸ ਦਾ ਮਨ ਸਿਰਫ ਕੰਪਿਊਟਰ ‘ਚ ਲਗਦਾ ਸੀ। ਕੰਪਿਊਟਰ ‘ਚ ਜਿੰਨਾ ਮਰਜ਼ੀ ਮੁਸ਼ਕਲ ਪਾਸਵਰਡ ਹੋਵੇ ਉਹ ਅਸਾਨੀ ਨਾਲ ਖੋਲ੍ਹ ਦਿੰਦਾ ਹੈ


ਅੱਠਵੀਂ ‘ਚ ਫੇਲ੍ਹ ਹੋਣ ਤੋਂ ਬਾਅਦ ਉਸ ਨੇ ਕੰਪਿਊਟਰ ਨਾਲ ਜੁਡ਼ਿਆ ਕੋਈ ਕੰਮ ਕਰਨ ਦੀ ਸੋਚੀ। ਉਸ ਵੇਲੇ ਉਸ ਨੇ ਫੈਸਲਾ ਲਿਆ ਕਿ ਉਹ ਹੈਕਰ ਬਣੇਗਾ। ਇਸ ਤੋਂ ਬਾਅਦ ਉਸ ਨੇ ਇਸ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਤੇ 21 ਸਾਲ ਦੀ ਉਮਰ ‘ਚ ਹੀ ਉਸ ਨੇ ਟੀ.ਸੀ.ਐਸ. ਸਕਿਉਰਿਟੀ ਨਾਂ ਦੀ ਇੱਕ ਸਾਇਬਰ ਕੰਪਨੀ ਬਣਾਈ। ਇਹ ਨੈਟਵਰਕਿੰਗ ਨੂੰ ਸੁਰੱਖਿਅਤ ਕਰਨ ਦਾ ਕੰਮ ਕਰਦੀ ਹੈ।


ਅੱਜ ਸੀ.ਬੀ.ਆਈ., ਰਿਲਾਇੰਸ, ਅਮੂਲ, ਗੁਜਰਾਤ ਪੁਲਿਸ ਅਤੇ ਪੰਜਾਬ ਪੁਲਿਸ ਤ੍ਰਿਸ਼ਨਿਤ ਦੀਆਂ ਸੇਵਾਵਾਂ ਲੈਂਦੀਆਂ ਹਨ। 2013 ‘ਚ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਹ੍ਹਾ ਨੇ ਉਸ ਨੂੰ ਸਨਮਾਨਤ ਵੀ ਕੀਤਾ ਸੀ। ਅੱਜ ਉਸ ਦੀਆਂ ਕੰਪਨੀਆਂ ਦਾ ਟਰਨਓਵਰ ਇੱਕ ਕਰੋੜ ਤੋਂ ਵੀ ਉਪਰ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement