ਜਾਧਵ ਮਾਮਲਾ : ਕੌਮਾਂਤਰੀ ਅਦਾਲਤ 'ਚ ਉਲਟੀ ਪਈ ਪਾਕਿ ਦੀ ਚਾਲ, ਭਾਰਤ ਦਾ ਪੱਖ ਮਜ਼ਬੂਤ
Published : Dec 31, 2018, 12:52 pm IST
Updated : Dec 31, 2018, 1:08 pm IST
SHARE ARTICLE
Kulbhushan Jadhav
Kulbhushan Jadhav

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਵਿਚ ਅੰਤਰਰਾਸ਼ਟਰੀ ਨਿਆਂ ਅਦਾਲਤ ਦੇ ਫ਼ੈਸਲੇ ਦੇ ਪੱਖ ਵਿਚ ਵੋਟ ਕੀਤਾ ਹੈ।

ਨਵੀਂ ਦਿੱਲੀ : ਪਾਕਿਸਤਾਨ ਨੇ ਕੁਲਭੁਸ਼ਣ ਜਾਧਵ  ਮਾਮਲੇ ਵਿਚ ਅਪਣੀਆਂ ਮੁਸ਼ਕਲਾਂ ਨੂੰ ਆਪ ਹੀ ਵਧਾ ਲਿਆ ਹੈ।  ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਵਿਚ ਅੰਤਰਰਾਸ਼ਟਰੀ ਨਿਆਂ ਅਦਾਲਤ ਦੇ ਫ਼ੈਸਲੇ ਦੇ ਪੱਖ ਵਿਚ ਵੋਟ ਕੀਤਾ ਹੈ। ਯਾਦਵ ਦੇ ਮਾਮਲੇ ਨੂੰ ਲੈ ਕੇ ਭਾਰਤ ਆਈਸੀਜੇ ਗਿਆ ਸੀ ਅਤੇ ਕਥਿਤ ਭਾਰਤੀ ਜਾਸੂਸ ਨੂੰ ਮੌਤ ਦੀ ਸਜ਼ਾ ਦਿਤੇ ਜਾਣ ਅਤੇ ਡਿਪਲੋਮੈਟ ਉਪਲਬਧ ਨਾ ਕਰਵਾਉਣ ਨੂੰ ਚੁਣੌਤੀ ਦਿਤੀ ਸੀ। ਭਾਰਤ ਨੇ ਅਪਣੀ ਬੇਨਤੀ ਵਿਚ 2004 ਦੀ ਅਵੇਨਾ ਅਤੇ ਦੂਜੇ ਮੈਕਸੀਕਨ ਨਾਗਰਿਕਾਂ ਦੇ ਫ਼ੈਸਲੇ ਦਾ ਹਵਾਲਾ ਦਿਤਾ ਸੀ,

International Court of JusticeInternational Court of Justice

ਜਿਸ ਵਿਚ ਆਈਸੀਜੇ ਨੇ ਅਮਰੀਕਾ ਨੂੰ ਵਿਏਨਾ ਸੰਧੀ ਅਤੇ ਡਿਪਲੋਮੈਟ ਪਹੁੰਚ ਨਾ ਦੇਣ ਦਾ ਦੋਸ਼ੀ ਠਹਿਰਾਇਆ ਸੀ। ਅਮਰੀਕਾ ਨੇ ਮੈਕਸੀਕੋ ਦੇ ਉਹਨਾਂ ਨਾਗਰਿਕਾਂ ਨੂੰ ਡਿਪਲੋਮੈਟ ਪਹੁੰਚ ਪ੍ਰਦਾਨ ਨਹੀਂ ਕੀਤੀ ਸੀ, ਜਿਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਖ਼ਬਰਾਂ ਮੁਤਾਬਕ ਪਾਕਿਸਤਾਨ ਨੇ ਪਿਛਲੇ ਹਫਤੇ ਭਾਰਤ ਸਮੇਤ 68 ਹੋਰਨਾਂ ਦੇਸ਼ਾਂ ਦੇ ਨਾਲ ਸੰਯੁਕਤ ਰਾਸ਼ਟਰ ਦੇ ਇਕ ਮਤੇ ਦੇ ਪੱਖ ਵਿਚ ਵੋਟ ਕੀਤਾ। ਜਿਸ ਵਿਚ ਅਵੇਨਾ ਫ਼ਸਲੇ ਨੂੰ ਪੂਰਾ ਅਤੇ ਤੁਰਤ ਲਾਗੂ ਕੀਤੇ ਜਾਣ ਦੀ ਗੱਲ ਕੀਤੀ ਗਈ ਸੀ। 14 ਸਾਲ ਬਾਅਦ ਵੀ ਅਮਰੀਕਾ ਨੇ ਆਈਸੀਜੇ ਦੇ ਫ਼ੈਸਲੇ ਨੂੰ ਲਾਗੂ ਨਹੀਂ ਕੀਤਾ ਹੈ।

USAUSA

ਜਾਧਵ ਦੇ ਮਾਮਲੇ ਦੀ ਗੱਲ ਕਰੀਏ ਤਾਂ ਅਗਲੇ ਸਾਲ ਫਰਵਰੀ ਵਿਚ ਇਸ ਦੀ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਆਈਸੀਜੇ ਨੇ ਜਾਧਵ  ਦੀ ਮੌਤ ਦੀ ਸਜ਼ਾ ਦਿਤੇ ਜਾਣ ਦੇ ਪਾਕਿਸਤਾਨ ਦੇ ਫ਼ੈਸਲੇ 'ਤੇ ਕਾਨੂੰਨੀ ਕਾਰਵਾਈ ਦਾ ਆਖਰੀ ਫ਼ੈਸਲਾ ਆਉਣ ਤੱਕ ਰੋਕ ਲਗਾ ਦਿਤੀ ਸੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਸਾਡਾ ਪਾਕਿਸਤਾਨ ਤੋਂ ਸਵਾਲ ਹੈ ਕਿ ਜੇਕਰ ਉਹ ਅਵੇਨਾ ਦੇ ਫ਼ੈਸਲੇ ਨੂੰ ਲਾਗੂ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਜਾਧਵ  ਮਾਮਲੇ ਵਿਚ ਇਸੇ ਤਰ੍ਹਾਂ ਦੇ ਆਈਸੀਜੇ ਵੱਲੋਂ ਦਿਤੇ ਫ਼ੈਸਲੇ ਨੂੰ ਲਾਗੂ ਕਰਨ ਤੋਂ ਕਿਉਂ ਰੋਕ ਰਿਹਾ ਹੈ?

PakistanPakistan

ਪਾਕਿਸਤਾਨ ਦਾ ਵੋਟ ਵਿਵਾਦਗ੍ਰਸਤ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਜਾਧਵ ਮਾਮਲਾ ਅਦਾਲਤ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਆਈਸੀਜੇ ਨੇ ਭਾਰਤ ਦੇ ਪੱਖ ਵਿਚ ਫ਼ੈਸਲਾ ਦਿੰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਨੇ ਯਾਦਵ ਨੂੰ ਡਿਪਲੌਮੈਟਿਕ ਪਹੁੰਚ ਨਾ ਦੇਣ 'ਤੇ ਵਿਏਨਾ ਸੰਧੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਜਾਧਵ  ਭਾਰਤੀ ਨੇਵੀ ਦਾ ਅਧਿਕਾਰੀ ਅਤੇ ਰਾ ਦਾ ਸਿਪਾਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement