ED Raid: ਆਯੁਸ਼ਮਾਨ ਭਾਰਤ ਯੋਜਨਾ ’ਚ ਘੁਟਾਲੇ ਸੰਬੰਧੀ ਈ. ਡੀ. ਨੇ ਪੰਜਾਬ ਸਮੇਤ 19 ਥਾਵਾਂ ’ਤੇ ਕੀਤੀ ਛਾਪੇਮਾਰੀ
Published : Jul 31, 2024, 12:58 pm IST
Updated : Jul 31, 2024, 12:58 pm IST
SHARE ARTICLE
ED Raid related to scam in Ayushman Bharat Yojana D. raided 19 places including Punjab
ED Raid related to scam in Ayushman Bharat Yojana D. raided 19 places including Punjab

ED Raid: ਆਯੂਸ਼ਮਾਨ ਭਾਰਤ ਯੋਜਨਾ 'ਚ ਬੇਨਿਯਮੀਆਂ ਦੀ ਕੀਤੀ ਜਾ ਰਹੀ ਜਾਂਚ

 

ED Raid: ED ਨੇ ਜਾਅਲੀ ਆਯੁਸ਼ਮਾਨ ਭਾਰਤ AB-PMJAY ID ਕਾਰਡ ਬਣਾਉਣ ਅਤੇ ਕਈਆਂ ਦੇ ਖਿਲਾਫ ਯੋਜਨਾ ਦੀ ਉਲੰਘਣਾ ਦੇ ਮਾਮਲੇ ਵਿੱਚ ਦਿੱਲੀ, ਚੰਡੀਗੜ੍ਹ, ਪੰਜਾਬ, HP (ਜ਼ਿਲ੍ਹੇ- ਕਾਂਗੜਾ, ਊਨਾ, ਸ਼ਿਮਲਾ, ਮੰਡੀ, ਕੁੱਲੂ) ਵਿੱਚ 19 ਸਥਾਨਾਂ 'ਤੇ ਤਲਾਸ਼ੀ ਲਈ ਹੈ। ਹਿਮਾਚਲ 'ਚ 40 ਵਾਹਨਾਂ 'ਚ 150 ਅਧਿਕਾਰੀਆਂ ਦੀ ਟੀਮ ਕਾਂਗੜਾ, ਊਨਾ, ਸ਼ਿਮਲਾ, ਮੰਡੀ ਅਤੇ ਕੁੱਲੂ ਪਹੁੰਚੀ ਹੈ।

ਈਡੀ ਦੀ ਟੀਮ ਆਯੂਸ਼ਮਾਨ ਭਾਰਤ ਯੋਜਨਾ ਵਿੱਚ ਬੇਨਿਯਮੀਆਂ ਨੂੰ ਲੈ ਕੇ ਨਗਰੋਟਾ ਬਾਗਵਾਨ ਤੋਂ ਕਾਂਗਰਸ ਵਿਧਾਇਕ ਆਰਐਸ ਬਾਲੀ ਦੇ ਘਰ ਅਤੇ ਉਨ੍ਹਾਂ ਦੇ ਨਿੱਜੀ ਫੋਰਟਿਸ ਹਸਪਤਾਲ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਟੀਮ ਡੇਹਰਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪ੍ਰਦੇਸ਼ ਕਾਂਗਰਸ ਦੇ ਖਜ਼ਾਨਚੀ ਡਾ: ਰਾਜੇਸ਼ ਸ਼ਰਮਾ ਦੇ ਘਰ ਅਤੇ ਉਨ੍ਹਾਂ ਦੇ ਬਾਲਾਜੀ ਹਸਪਤਾਲ 'ਚ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।

ਊਨਾ ਜ਼ਿਲ੍ਹੇ ਵਿੱਚ ਵੀ ਈਡੀ ਦੀ ਟੀਮ ਨੇ ਸ੍ਰੀ ਬਾਂਕੇ ਬਿਹਾਰੀ ਪ੍ਰਾਈਵੇਟ ਹਸਪਤਾਲ ਵਿੱਚ ਛਾਪਾ ਮਾਰਿਆ ਹੈ। ਟੀਮ ਦੇ ਅਧਿਕਾਰੀ ਦੋ ਗੱਡੀਆਂ 'ਚ ਪਹੁੰਚੇ ਅਤੇ ਹਸਪਤਾਲ ਦੇ ਅੰਦਰ ਜਾਂਚ ਜਾਰੀ ਹੈ। ਈਡੀ ਦੀ ਟੀਮ ਹਸਪਤਾਲ ਦੇ ਰਿਕਾਰਡ ਨੂੰ ਸਕੈਨ ਕਰ ਰਹੀ ਹੈ। ਇਸ ਤੋਂ ਇਲਾਵਾ ਈਡੀ ਦੀ ਟੀਮ ਮਹਿਤਪੁਰ ਦੇ ਬਸਦੇਹਰਾ ਵਿੱਚ ਵੀ ਜਾਂਚ ਕਰ ਰਹੀ ਹੈ। ਇਹ ਸਥਾਨ ਵੀ ਇਸ ਹਸਪਤਾਲ ਨਾਲ ਜੁੜਿਆ ਹੋਇਆ ਹੈ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement