ਮੈਂ ਐਲੋਪੈਥੀ ਦੇ ਬਿਆਨ 'ਤੇ ਮੁਆਫ਼ੀ ਮੰਗ ਲਈ ਹੈ, ਆਯੂਰਵੈਦ ਦਾ ਵੀ ਹੋਵੇ ਸਨਮਾਨ - ਬਾਬਾ ਰਾਮਦੇਵ 
Published : May 31, 2021, 11:21 am IST
Updated : May 31, 2021, 11:21 am IST
SHARE ARTICLE
Baba Ramdev
Baba Ramdev

ਬਾਬਾ ਰਾਮਦੇਵ ਨੇ ਕਿਹਾ ਕਿ ਮੇਰਾ ਬਿਆਨ ਵ੍ਹਟਸਐਪ ਤੋਂ ਮਿਲੀ ਇਕ ਜਾਣਕਾਰੀ ’ਤੇ ਆਧਾਰਿਤ ਸੀ, ਜਿਸ ਨੂੰ ਮੈਂ ਸਿਰਫ ਸਾਂਝਾ ਕੀਤਾ ਸੀ

ਨਵੀਂ ਦਿੱਲੀ - ਐਲੋਪੈਥੀ ’ਤੇ ਬਿਆਨ ਨੂੰ ਲੈ ਕੇ ਡਾਕਟਰਾਂ ਦੇ ਨਿਸ਼ਾਨੇ ’ਤੇ ਆਏ ਬਾਬਾ ਰਾਮਦੇਵ ਨੇ ਐਤਵਾਰ ਨੂੰ ਕਿਹਾ ਕਿ ਮੈਂ ਐਲੋਪੈਥੀ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਲਈ ਮੁਆਫ਼ੀ ਮੰਗ ਚੁੱਕਿਆ ਹਾਂ ਅਤੇ ਬਿਆਨ ਨੂੰ ਵੀ ਵਾਪਸ ਲੈ ਲਿਆ ਹੈ। ਉਨ੍ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ’ਤੇ ਫਿਰ ਨਿਸ਼ਾਨਾ ਵਿੰਨ੍ਹਦਿਆਂ ਉਸ ਨੂੰ ਅੰਗਰੇਜ਼ਾਂ ਦਾ ਬਣਾਇਆ ਹੋਇਆ ਇਕ ਐੱਨ.ਜੀ.ਓ. ਦੱਸਿਆ।

ਬਾਬਾ ਰਾਮਦੇਵ ਨੇ ਦੁਹਰਾਇਆ ਕਿ ਐਲੋਪੈਥੀ ’ਚ ਮਹਿੰਗੀਆਂ ਦਵਾਈਆਂ ਵਿਕਦੀਆਂ ਹਨ। ਫਾਰਮਾ ਇੰਡਸਟਰੀ ਲੁੱਟ ਮਚਾ ਰਹੀ ਹੈ। ਉਨ੍ਹਾਂ ਕਿਹਾ ਕਿ ਆਈ.ਐੱਮ.ਏ. ਦੇ ਮੁਖੀ ਅਤੇ ਜਨਰਲ ਸਕੱਤਰ ਨੂੰ ਬਰਤਰਫ਼ ਕੀਤਾ ਜਾਵੇ। ਆਈ.ਐੱਮ.ਏ. ਦੇ ਡਾਕਟਰ ਅਸਭਿਅਕ ਢੰਗ ਨਾਲ ਗੱਲ ਕਰਦੇ ਹਨ। ਉਹ ਸਿਆਸਤ ’ਤੇ ਉਤਰ ਆਏ ਹਨ।

RamdevRamdev

ਆਈ.ਐੱਮ.ਏ. ਕੋਈ ਕਾਨੂੰਨੀ ਸੰਸਥਾ ਨਹੀਂ ਹੈ ਅਤੇ ਨਾ ਹੀ ਆਈ.ਐੱਮ.ਏ. ਕੋਲ ਕੋਈ ਰਿਸਰਚ ਸੈਂਟਰ ਹੈ। ਮੈਂ ਆਈ.ਐੱਮ.ਏ. ਦੀ ਕੋਈ ਮਾਣਹਾਨੀ ਨਹੀਂ ਕੀਤੀ ਸਗੋਂ ਆਈ.ਐੱਮ.ਏ. ’ਤੇ ਮੈਨੂੰ ਮਾਣਹਾਨੀ ਦਾ ਮੁਕੱਦਮਾ ਕਰਨਾ ਚਾਹੀਦਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਮੈਂ 90 ਫੀਸਦੀ ਡਾਕਟਰਾਂ ਦਾ ਸਤਿਕਾਰ ਕਰਦਾ ਹਾਂ ਪਰ ਕੁਝ ਡਾਕਟਰ ਲੁੱਟ ਮਚਾ ਰਹੇ ਹਨ। 

AyurvedaAyurveda

ਬਾਬਾ ਰਾਮਦੇਵ ਨੇ ਕਿਹਾ ਕਿ ਮੇਰਾ ਬਿਆਨ ਵ੍ਹਟਸਐਪ ਤੋਂ ਮਿਲੀ ਇਕ ਜਾਣਕਾਰੀ ’ਤੇ ਆਧਾਰਿਤ ਸੀ, ਜਿਸ ਨੂੰ ਮੈਂ ਸਿਰਫ ਸਾਂਝਾ ਕੀਤਾ ਸੀ। ਮੇਰਾ ਉਹ ਬਿਆਨ ਅਧਿਕਾਰਤ ਨਹੀਂ ਸੀ। ਮੇਰੇ ਮਨ ’ਚ ਕਿਸੇ ਲਈ ਕੋਈ ਭੇਦਭਾਵ ਨਹੀਂ ਹੈ। ਉਨ੍ਹਾਂ ਇਹ ਮੰਨਿਆ ਕਿ ਐਲੋਪੈਥੀ ਕਾਰਨ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਚਾਈ ਗਈ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਯੁਰਵੈਦ ਦਾ ਵੀ ਸਤਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 98 ਫੀਸਦੀ ਬੀਮਾਰੀਆਂ ਦਾ ਇਲਾਜ ਆਯੁਰਵੇਦ ’ਚ ਸੰਭਵ ਹੈ ਤੇ ਆਯੁਰਵੇਦ ਕਰਦਾ ਵੀ ਹੈ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement