12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 'ਤੇ ਸੁਣਵਾਈ ਮੁਲਤਵੀ, 3 ਜੂਨ ਨੂੰ ਹੋਵੇਗਾ ਫੈਸਲਾ 
Published : May 31, 2021, 1:40 pm IST
Updated : May 31, 2021, 1:40 pm IST
SHARE ARTICLE
 Supreme Court
Supreme Court

ਪਿਛਲੇ ਸਾਲ ਪ੍ਰੀਖਿਆ ਮੁਲਤਵੀ ਹੋਣ ਤੋਂ ਪਹਿਲਾਂ ਜੋ ਪੇਪਰ ਹੋ ਚੁੱਕੇ ਸਨ, ਉਨ੍ਹਾਂ ਦੇ ਔਸਤ ਦੇ ਆਧਾਰ 'ਤੇ ਨਤੀਜੇ ਐਲਾਨ ਗਏ ਸਨ।

ਨਵੀਂ ਦਿੱਲੀ - ਦੇਸ਼ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਦਰਮਿਆਨ ਸੈਂਟਰਲ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਅਤੇ ਆਈ.ਸੀ.ਐੱਸ.ਈ. ਦੀ 12ਵੀਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ 3 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਪਟੀਸ਼ਨਕਰਤਾ ਨੇ ਭਾਰਤ 'ਚ ਕੋਰੋਨਾ ਦੀ ਮੌਜੂਦਾ ਸਥਿਤੀ ਦਰਮਿਆਨ ਹੋਣ ਵਾਲੀਆਂ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ।

ExamExam

ਸੀ.ਬੀ.ਐੱਸ.ਈ.-ਆਈ.ਸੀ.ਐੱਸ.ਈ. ਦੀ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਵੀਰਵਾਰ ਯਾਨੀ 3 ਜੂਨ ਤੱਕ ਲਈ ਟਾਲ ਦਿੱਤੀ ਗਈ ਹੈ। ਕੋਰਟ ਨੇ ਇਸ ਮਾਮਲੇ 'ਚ ਸਰਕਾਰ ਨੂੰ ਫ਼ੈਸਲਾ ਲੈਣ ਲਈ ਸਮਾਂ ਦਿੱਤਾ ਹੈ। ਕੋਰਟ ਨੇ ਕਿਹਾ ਕਿ ਪਿਛਲੇ ਸਾਲ ਤੋਂ ਵੱਖਰੀ ਨੀਤੀ ਬਣਾਓ ਤਾਂ ਉਸ ਦੀ ਉੱਚਿਤ ਵਜ੍ਹਾ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਪ੍ਰੀਖਿਆ ਮੁਲਤਵੀ ਹੋਣ ਤੋਂ ਪਹਿਲਾਂ ਜੋ ਪੇਪਰ ਹੋ ਚੁੱਕੇ ਸਨ, ਉਨ੍ਹਾਂ ਦੇ ਔਸਤ ਦੇ ਆਧਾਰ 'ਤੇ ਨਤੀਜੇ ਐਲਾਨ ਗਏ ਸਨ।

Supreme Court Supreme Court

ਜੱਜ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਫ਼ੈਸਲਾ ਲੈਣ ਲਈ ਆਜ਼ਾਦ ਹੋ। ਤੁਸੀਂ ਸਮਾਂ ਲਵੋ ਪਰ ਜੇਕਰ ਪਿਛਲੇ ਸਾਲ ਨਾਲੋਂ ਕੁੱਝ ਵੱਖਰਾ ਫ਼ੈਸਲਾ ਲਵੋ ਤਾਂ ਉਸ ਦੀ ਉੱਚਿਤ ਵਜ੍ਹਾ ਹੋਣੀ ਚਾਹੀਦੀ। ਇਸ 'ਤੇ ਐਟਾਰਨੀ ਨੇ ਆਪਣੇ ਪੱਖ 'ਚ ਕਿਹਾ ਕਿ ਪਿਛਲੇ ਸਾਲ ਲਾਕਡਾਊਨ ਤੋਂ ਪਹਿਲਾਂ ਕੁਝ ਪੇਪਰ ਹੋ ਚੁਕੇ ਸਨ। ਉਦੋਂ ਸਥਿਤੀ ਵੱਖਰੀ ਸੀ। ਫਿਰ ਜੱਜ ਨੇ ਕਿਹਾ ਕਿ ਅਸੀਂ ਹੁਣ ਵਿਸਥਾਰ ਨਾਲ ਨਹੀਂ ਜਾਣਾ ਚਾਹੁੰਦੇ। ਤੁਸੀਂ ਪਹਿਲਾਂ ਇਸ ਸਾਲ ਲਈ ਫ਼ੈਸਲਾ ਲਵੋ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement