ਪੱਛਮੀ ਬੰਗਾਲ ਅਪਰਾਧ ਵਿਚ ਪਹਿਲੇ ਨੰਬਰ ‘ਤੇ ਹੈ - ਭਾਜਪਾ ਮੁਖੀ ਜੇ ਪੀ ਨੱਡਾ
Published : Mar 31, 2021, 2:13 pm IST
Updated : Mar 31, 2021, 2:20 pm IST
SHARE ARTICLE
JP Nadda
JP Nadda

ਕਿਹਾ ਕਿ ਜਲਪਾਈਗੁੜੀ ਵਿੱਚ ਦੋ ਕਬਾਇਲੀ ਲੜਕੀਆਂ ਨਾਲ ਬਲਾਤਕਾਰ ਕੀਤਾ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ।

ਹੁਗਲੀ [ਪੱਛਮੀ ਬੰਗਾਲ]:ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021,ਪੱਛਮੀ ਬੰਗਾਲ ਭਲਕੇ ਦੂਜੇ ਪੜਾਅ ਲਈ ਵੋਟ ਪਾਉਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਬੰਗਾਲ ਦੇ ਹੁਗਲੀ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੰਗਾਲ ਦੀ ਮਮਤਾ ਸਰਕਾਰ ਖਿਲਾਫ ਜ਼ਬਰਦਸਤ ਹਮਲਾ ਕੀਤਾ।

JP NaddaJP Naddaਹੁੱਗਲੀ ਵਿਚ ਭਾਜਪਾ ਦੇ ਮੁਖੀ ਜੇ ਪੀ ਨੱਡਾ ਨੇ ਕਿਹਾ ਕਿ ਪੱਛਮੀ ਬੰਗਾਲ ਅਗਵਾ ਕਰਨ,ਕਤਲ ਦੀ ਕੋਸ਼ਿਸ਼ ਅਤੇ ਔਰਤਾਂ ਦੇ ਅਣਸੁਲਝੇ ਮਾਮਲਿਆਂ ਵਿਚ ਪਹਿਲੇ ਨੰਬਰ ‘ਤੇ ਹੈ। ਉਨ੍ਹਾਂ ਕਿਹਾ ਕਿ ਜਲਪਾਈਗੁੜੀ ਵਿੱਚ ਦੋ ਕਬਾਇਲੀ ਲੜਕੀਆਂ ਨਾਲ ਬਲਾਤਕਾਰ ਕੀਤਾ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਨੱਡਾ ਨੇ ਕਿਹਾ ਕਿ 'ਮਾਂ, ਮਤੀ, ਮਾਨੁਸ਼' ਦੇ ਨਾਅਰਿਆਂ ਨੇ ਔਰਤਾਂ ਲਈ ਕੀ ਕੀਤਾ?

JP nadda JP naddaਬੀਜੇਪੀ ਪ੍ਰਧਾਨ ਨੇ ਮਾਲਦਾ ਦੇ ਸ਼ਾਹਪੁਰ ਪਿੰਡ ਵਿਖੇ ‘ਫਾਰਮਰ ਸੇਫਟੀ ਕਮ-ਬੈਂਕਵੇਟ’ਤਹਿਤ ਕਿਸਾਨਾਂ ਨਾਲ ਖਾਣਾ ਵੀ ਖਾਧਾ। ਉਨ੍ਹਾਂ ਨੂੰ ਖਿਚੜੀ ਅਤੇ ਸਬਜ਼ੀ ਪਰੋਸਿਆ ਗਿਆ। ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਹਾਲ ਵਿਖੇ 23 ਜਨਵਰੀ ਨੂੰ ਵਾਪਰੀ ਘਟਨਾ ਵੱਲ ਇਸ਼ਾਰਾ ਕਰਦਿਆਂ ਨੱਡਾ ਨੇ ਕਿਹਾ "ਜਦੋਂ ਮੈਂ ਇਥੇ ਆਇਆ ਤਾਂ ਜੈ ਸ਼੍ਰੀ ਰਾਮ ਦੇ ਨਾਅਰੇ ਨਾਲ ਮੇਰਾ ਸਵਾਗਤ ਕੀਤਾ ਗਿਆ।" ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਮਮਤਾ ਬੈਨਰਜੀ ਇਹ ਸੁਣਦਿਆਂ ਹੀ ਨਾਰਾਜ਼ ਕਿਉਂ ਹੋ ਜਾਂਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement