ਪੇਪਰ ਲੀਕ ਮਾਮਲਾ
Published : Mar 31, 2018, 11:30 pm IST
Updated : Apr 1, 2018, 11:52 am IST
SHARE ARTICLE
Paper Leak
Paper Leak

ਹਿੰਦੀ ਦਾ ਪੇਪਰ ਵੀ ਲੀਕ ਹੋਣ ਦੀ 'ਅਫ਼ਵਾਹ' ਫੈਲੀ

ਪੇਪਰ ਲੀਕ ਮਾਮਲੇ 'ਚ ਸੀ.ਬੀ.ਐਸ.ਈ. ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਸੋਸ਼ਲ ਮੀਡੀਆ 'ਤੇ 2 ਅਪ੍ਰੈਲ ਨੂੰ ਹੋਣ ਵਾਲੇ 12ਵੀਂ ਜਮਾਤ ਦਾ ਹਿੰਦੀ ਦਾ ਪੇਪਰ ਵੀ ਲੀਕ ਹੋਣ ਦੀ ਖ਼ਬਰ ਫੈਲ ਗਈ। ਹਾਲਾਂਕਿ ਬੋਰਡ ਨੇ ਇਸ ਖ਼ਬਰ ਨੂੰ ਅਫ਼ਵਾਹ ਕਰਾਰ ਦਿਤਾ ਹੈ ਅਤੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਦਿਸ ਰਿਹਾ 12ਵੀਂ ਜਮਾਤ ਦਾ ਹਿੰਦੀ ਦਾ ਪੇਪਰ ਫ਼ਰਜ਼ੀ ਹੈ। ਬੋਰਡ ਨੇ ਲੋਕਾਂ ਨੂੰ ਅਫ਼ਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ।ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀ.ਬੀ.ਐਸ.ਈ.) ਨੇ ਇਕ ਬਿਆਨ 'ਚ ਕਿਹਾ, ''ਸੋਸ਼ਲ ਮੀਡੀਆ ਯਾਨੀ ਕਿ ਵਟਸਐਪ, ਯੂ-ਟਿਊਬ 'ਤੇ 12ਵੀਂ ਜਮਾਤ ਦੇ ਹਿੰਦੀ ਵਿਸ਼ੇ ਦਾ ਇਕ ਫ਼ਰਜ਼ੀ ਪੇਪਰ ਫੈਲਾਇਆ ਜਾ ਰਿਹਾ ਹੈ। ਇਹ ਪੇਪਰ ਜਾਂ ਤਾਂ ਪੁਰਾਣੇ ਸਾਲਾਂ ਦਾ ਹੈ ਜਾਂ ਫ਼ਰਜ਼ੀ ਹੈ।'' ਦੂਜੇ ਪਾਸੇ 12ਵੀਂ ਜਮਾਤ ਦੀ ਅਰਥਸ਼ਾਸਤਰ ਅਤੇ 10ਵੀਂ ਜਮਾਤ ਦੇ ਹਿਸਾਬ ਦੇ ਇਮਤਿਹਾਨ ਰੱਦ ਕਰ ਕੇ ਮੁੜ ਪੇਪਰ ਕਰਵਾਉਣ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ 'ਚ ਇਕ ਅਪੀਲ ਦਾਇਰ ਕੀਤੀ ਗਈ ਹੈ। ਸ਼ਕਰਪੁਰ ਵਾਸੀ ਰਿਪਕ ਕੰਸਲ ਵਲੋਂ ਦਾਇਰ ਅਪੀਲ 'ਚ ਕਿਹਾ ਗਿਆ ਹੈ ਕਿ ਬਗ਼ੈਰ ਜਾਂਚ ਤੋਂ ਮੁੜ ਪੇਪਰ ਕਰਵਾਏ ਜਾਣ ਦਾ ਕੋਈ ਮਤਲਬ ਨਹੀਂ ਹੈ। ਅਪੀਲ 'ਚ ਦੋਸ਼ ਲਾਇਆ ਹੈ ਕਿ ਪੇਪਰ ਸ਼ੁਰੂ ਹੋਣ ਤੋਂ ਕਈ ਘੰਟੇ ਪਹਿਲਾਂ ਪੇਪਰ ਲੀਕ ਹੋਣ ਦੀ ਖ਼ਬਰ ਚੱਲੀ ਸੀ ਪਰ ਬੋਰਡ ਨੇ ਇਸ ਤੋਂ ਇਨਕਾਰ ਕੀਤਾ। 

Paper LeakPaper Leak

ਉਧਰ ਦਸਵੀਂ ਜਮਾਤ ਦੇ ਹਿਸਾਬ ਅਤੇ 12ਵੀਂ ਦੇ ਅਰਥਸ਼ਾਸਤਰ ਦੇ ਪੇਪਰ ਲੀਕ ਹੋਣ ਦੇ ਮਾਮਲੇ 'ਚ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲਾਂ ਦਾ ਗੁੱਸਾ ਅਜੇ ਵੀ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਵਿਦਿਆਰਥੀਆਂ ਦੇ ਇਕ ਸਮੂਹ ਨੇ ਅੱਜ ਫਿਰ ਪ੍ਰੀਤ ਵਿਹਾਰ 'ਚ ਸਥਿਤ ਸੀ.ਬੀ.ਐਸ.ਈ. ਦੇ ਦਫ਼ਤਰ ਨੇੜੇ ਪ੍ਰਦਰਸ਼ਨ ਕੀਤਾ। ਜਦਕਿ ਨਿਜੀ ਸਕੂਲਾਂ ਦੀ ਅਗਵਾਈ ਕਰਨ ਵਾਲੀ ਇਕ ਜਥੇਬੰਦੀ ਨੇ ਸਰਕਾਰ 'ਤੇ ਬੋਰਡ ਦੇ ਇਮਤਿਹਾਨਾਂ ਨੂੰ ਸਹੀ ਤਰੀਕੇ ਨਾਲ ਕਰਵਾ ਸਕਣ 'ਚ ਅਸਫ਼ਲ ਰਹਿਣ ਦਾ ਦੋਸ਼ ਲਾਉਂਦਿਆਂ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।ਨੈਸ਼ਨਲ ਇੰਡੀਪੈਂਡੈਂਟ ਸਕੂਲ ਅਲਾਇੰਸ (ਐਨ.ਆਈ.ਐਸ.ਏ.) ਦੇ ਪ੍ਰਧਾਨ ਕੁਲਭੂਸ਼ਣ ਸ਼ਰਮਾ ਨੇ ਕਿਹਾ ਕਿ ਸੀ.ਬੀ.ਐਸ.ਈ. ਪੇਪਰ ਲੀਕ ਬੱਚਿਆਂ ਲਈ 'ਤਣਾਅ ਦਾ ਕਾਰਨ' ਬਣਿਆ ਹੈ। ਐਨ.ਆਈ.ਐਸ.ਏ. ਦੇਸ਼ ਅੰਦਰ 60 ਹਜ਼ਾਰ ਨਿਜੀ ਸਕੂਲਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਨੇ ਇਮਤਿਹਾਨਾਂ ਨੂੰ ਸਹੀ ਤਰੀਕੇ ਨਾਲ ਕਰਵਾ ਸਕਣ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਈ? ਸ਼ਰਮਾ ਨੇ ਕਿਹਾ, ''ਸਿਆਸੀ ਦਬਾਅ ਕਰ ਕੇ ਸੀ.ਬੀ.ਐਸ.ਈ. ਅਪਣੇ ਮੁੱਖ ਉਦੇਸ਼ (ਇਮਤਿਹਾਨ ਕਰਵਾਉਣ) ਤੋਂ ਭਟਕ ਗਈ ਹੈ ਅਤੇ ਉਸ ਨੇ ਰੈਗੂਲੇਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ।'' (ਪੀਟੀਆਈ)' 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement