ਗਾਂਧੀ ਦੀ ਫੋਟੋ ਨੂੰ ਮਾਰੀਆਂ ‘ਗੋਲੀਆਂ’, ਨਾਥੂਰਾਮ ਗੋਡਸੇ ਨੂੰ ਫੁੱਲਾਂ ਦਾ ‘ਹਾਰ’
Published : Jan 31, 2019, 4:23 pm IST
Updated : Jan 31, 2019, 4:23 pm IST
SHARE ARTICLE
Hindu Mahasabha
Hindu Mahasabha

30 ਜਨਵਰੀ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਵਰ੍ਹੇਗੰਢ ਉਤੇ ਜਿੱਥੇ ਪੂਰੇ ਦੇਸ਼ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ ਜਾ ਰਹੀ ਸੀ, ਉਥੇ ਹੀ ਹਿੰਦੂ ਮਹਾਂਸਭਾ...

ਅਲੀਗੜ੍ਹ : 30 ਜਨਵਰੀ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਵਰ੍ਹੇਗੰਢ ਉਤੇ ਜਿੱਥੇ ਪੂਰੇ ਦੇਸ਼ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ ਜਾ ਰਹੀ ਸੀ, ਉਥੇ ਹੀ ਹਿੰਦੂ ਮਹਾਂਸਭਾ ਨਾਮ ਦੇ ਇਕ ਸੰਗਠਨ ਦੇ ਕਰਮਚਾਰੀਆਂ ਵਲੋਂ ਮਹਾਤਮਾ ਗਾਂਧੀ ਦੀ ਫੋਟੋ ਨੂੰ ਗੋਲੀਆਂ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਨਾਲ ਜੁੜੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਹੈ। ਖ਼ਬਰਾਂ ਦੇ ਮੁਤਾਬਕ ਘਟਨਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਸ਼ਹਿਰ ਦੀ ਹੈ।

Nathuram GodseHindu Mahasabha

ਸੂਤਰਾਂ ਮੁਤਾਬਕ, ਹਿੰਦੂ ਮਹਾਂਸਭਾ ਦੇ ਕਰਮਚਾਰੀਆਂ ਨੇ ਮਹਾਤਮਾ ਗਾਂਧੀ ਨੂੰ ਨਾਥੂਰਾਮ ਗੋਡਸੇ ਵਲੋਂ ਗੋਲੀ ਮਾਰਨ ਦੇ ਦ੍ਰਿਸ਼ ਨੂੰ ਦਰਸਾਉਂਦੇ ਹੋਏ ਕਤਲ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਹਿੰਦੂ ਮਹਾਂਸਭਾ ਨੇ ਗਾਂਧੀ ਜੀ ਦੀ ਵਰ੍ਹੇਗੰਢ ਨੂੰ ਬਹਾਦਰੀ ਦਿਵਸ ਦੇ ਰੂਪ ਵਿਚ ਮਨਾਇਆ। ਵਾਇਰਲ ਹੋਈ ਵੀਡੀਓ ਵਿਚ ਸੰਗਠਨ ਦੀ ਰਾਸ਼ਟਰੀ ਸਕੱਤਰ ਪੂਜਾ ਸ਼ਕੁਨ ਪਾਂਡੇ ਗਾਂਧੀ ਜੀ ਦੀ ਫੋਟੋ ਨੂੰ ਗੋਲੀ ਮਾਰਦੀ ਹੋਈ ਨਜ਼ਰ ਆ ਰਹੀ ਹੈ।

ਪਾਂਡੇ ਨੇ ਇਕ ਨਕਲੀ ਬੰਦੂਕ ਦਾ ਇਸਤੇਮਾਲ ਕਰ ਕੇ ਮਹਾਤਮਾ ਗਾਂਧੀ ਦੀ ਫੋਟੋ ਨੂੰ ਗੋਲੀ ਮਾਰੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗਾਂਧੀ ਦੇ ਕਾਤਲ ਗੋਡਸੇ ਨੂੰ ਮਾਲਾ ਪਹਿਨਾਈ ਅਤੇ ਕਰਮਚਾਰੀਆਂ ਵਿਚ ਮਠਿਆਈ ਵੀ ਵੰਡੀ। ਨਾਲ ਹੀ ਕਰਮਚਾਰੀਆਂ ਨੇ ‘ਮਹਾਤਮਾ ਨਾਥੂਰਾਮ ਗੋਡਸੇ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਖ਼ਬਰਾਂ ਦੇ ਮੁਤਾਬਕ, ਹਿੰਦੂ ਮਹਾਂਸਭਾ ਦੇ ਨੇਤਾ ਨੇ ਗਾਂਧੀ ਜੀ ਦੇ ਕਾਤਲ ਨਾਥੂਰਾਮ ਗੋਡਸੇ ਦੀ ਤੁਲਨਾ ਭਗਵਾਨ ਕ੍ਰਿਸ਼ਣ ਨਾਲ ਕੀਤੀ।

Hindu MahasabhaHindu Mahasabha

ਉਨ੍ਹਾਂ ਨੇ ਕਿਹਾ ਕਿ ਜੇਕਰ ਗਾਂਧੀ ਜ਼ਿੰਦਾ ਰਹਿੰਦੇ ਤਾਂ ਦੇਸ਼ ਦੀ ਇਕ ਹੋਰ ਵੰਡ ਹੋਣੀ ਸੀ। ਦੱਸ ਦਈਏ ਕਿ ਪੂਜਾ ਸ਼ਕੁਨ ਪਾਂਡੇ ਪਹਿਲਾਂ ਵੀ ਵਿਵਾਦਾਂ ਵਿਚ ਰਹੀ ਹੈ। ਪਿਛਲੇ ਕੁੱਝ ਸਾਲਾਂ ਦੇ ਦੌਰਾਨ ਉਹ ਕਈ ਵਾਰ ਗੋਡਸੇ ਦੀਆਂ ਫੋਟੋਆਂ ਅਤੇ ਬੁੱਤਾਂ ਉਤੇ ਫੁੱਲ ਚੜਾਉਣ ਦੇ ਨਾਲ ਉਨ੍ਹਾਂ ਦਾ ਗੁਣਗਾਣ ਕਰ ਚੁੱਕੀ ਹੈ। ਪਹਿਲਾਂ ਵੀ ਉਹ ਗਾਂਧੀ ਜੀ ਦੀ ਵਰ੍ਹੇਗੰਢ ਨੂੰ ਬਹਾਦਰੀ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਮਠਿਆਈਆਂ ਵੰਡ ਚੁੱਕੀ ਹੈ। ਅਜੇ ਤੱਕ ਅਲੀਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement