1 ਜਨਵਰੀ ਤੋਂ ਬਿਨਾਂ RFID ਟੈਗ ਵਾਲੀਆਂ ਗੱਡੀਆਂ ਦੀ ਐਂਟਰੀ ਦਿੱਲੀ 'ਚ ਹੋਵੇਗੀ ਬੈਨ, ਜਾਣੋ ਵਜ੍ਹਾ
Published : Dec 30, 2020, 10:35 am IST
Updated : Dec 30, 2020, 10:35 am IST
SHARE ARTICLE
Delhi
Delhi

ਆਰਐਫਆਈਡੀ ਪ੍ਰਣਾਲੀ ਨੂੰ ਇਨ੍ਹਾਂ 13 ਟੋਲ ਪਲਾਜ਼ਿਆਂ 'ਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ।

ਨਵੀਂ ਦਿੱਲੀ: ਦਿੱਲੀ ਵਿਚ ਲਗਾਤਾਰ ਪ੍ਰਦੂਸ਼ਣ ਦੀ ਮਾਤਰਾ ਵੱਧ ਰਹੀ ਹੈ।  ਇਸ ਨੂੰ ਲੈ ਕੇ ਹਵਾ ਗੁਣਵੱਤਾ ਪ੍ਰਬੰਧ ਕਮਿਸ਼ਨ ਨੇ ਕਿਹਾ ਕਿ ਬਿਨਾਂ ਆਰਐਫਆਈਡੀ ਟੈਗ ਵਾਲੀਆਂ ਕਮਰਸ਼ੀਅਲ਼ ਗੱਡੀਆਂ ਨੂੰ ਪਹਿਲੀ ਜਨਵਰੀ ਤੋਂ ਸ਼ਹਿਰ ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਫੈਸਲਾ ਪ੍ਰਸ਼ਾਸਨ ਨੇ ਐਨਸੀਆਰ ਤੇ ਆਸਪਾਸ ਦੇ ਖੇਤਰਾਂ ਲਈ ਹਵਾ ਗੁਣਵੱਤਾਨੂੰ ਵੇਖਦਿਆਂ ਲਿਆ ਹੈ। 

Vehicles

ਸ਼ਹਿਰ 'ਚ ਆਉਣ ਵਾਲੀਆਂ ਕਮਰਸ਼ੀਅਲ ਗੱਡੀਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਰੇਡੀਏ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਪ੍ਰਣਾਲੀ ਨੂੰ ਦਿੱਲੀ 'ਚ 13 ਟੋਲ ਪਲਾਜ਼ਿਆਂ 'ਤੇ ਲਿਆਂਦਾ ਗਿਆ ਹੈ ਦਿੱਲੀ 'ਚ ਕਰੀਬ 70 ਪ੍ਰਤੀਸ਼ਤ ਕਮਰਸ਼ੀਅਲ ਵਾਹਨਾਂ ਦਾ ਦਾਖਲਾ ਇਨ੍ਹਾਂ 13 ਟੋਲ ਪਲਾਜ਼ਿਆਂ ਦੇ ਜ਼ਰੀਏ ਹੀ ਹੁੰਦਾ ਹੈ।

delhi traffic police

ਦਿੱਲੀ ਦੇ ਸਾਬਕਾ ਮੁੱਖ ਸਕੱਕਰ ਐਮਐਮ ਕੁੱਟੀ ਦੀ ਅਗਵਾਈ ਵਾਲੇ ਕਮਿਸ਼ਨ ਨੇ ਕਿਹਾ, "ਆਰਐਫਆਈਡੀ ਪ੍ਰਣਾਲੀ ਨੂੰ ਇਨ੍ਹਾਂ 13 ਟੋਲ ਪਲਾਜ਼ਿਆਂ 'ਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ। ਕਮਿਸ਼ਨ ਨੇ ਕਿਹਾ ਕਿ ਦਿੱਲੀ 'ਚ ਪ੍ਰਦੂਸ਼ਣ ਨੂੰ ਧਿਆਨ 'ਚ ਰੱਖਦਿਆਂ ਗੱਡੀਆਂ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ 'ਚ ਕਮਰਸ਼ੀਅਲ ਵਾਹਨਾਂ ਦਾ ਵੱਡਾ ਯੋਗਦਾਨ ਰਹਿੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement