ਰਾਮ ਮੰਦਰ ਬਣਾਇਆ ਤਾਂ ਦਿੱਲੀ ਤੋਂ ਕਾਬੁਲ ਤੱਕ ਤਬਾਹੀ ਫੈਲਾ ਦੇਵਾਂਗਾ: ਮਸੂਦ
Published : Nov 30, 2018, 11:09 am IST
Updated : Nov 30, 2018, 11:09 am IST
SHARE ARTICLE
Masood Azhar
Masood Azhar

ਅਤਿਵਾਦੀ ਸਗੰਠਨ ਜੈਸ਼-ਏ-ਮੁਹੰਮਦ ਦੇ ਗੈਂਗਸਟਰ ਮਸੂਦ ਅਜਹਰ ਨੇ ਬਾਬਰੀ ਮਸਜਦ....

ਨਵੀਂ ਦਿੱਲੀ (ਭਾਸ਼ਾ): ਅਤਿਵਾਦੀ ਸਗੰਠਨ ਜੈਸ਼-ਏ-ਮੁਹੰਮਦ ਦੇ ਗੈਂਗਸਟਰ ਮਸੂਦ ਅਜਹਰ ਨੇ ਬਾਬਰੀ ਮਸਜਦ ਨੂੰ ਲੈ ਕੇ 9 ਮਿੰਟ ਦੀ ਆਡੀਓ ਜਾਰੀ ਕੀਤੀ ਹੈ। ਇਸ ਆਡਿਓ ਵਿਚ ਅਜਹਰ ਧਮਕਾ ਰਿਹਾ ਹੈ ਕਿ ਜੇਕਰ ਭਾਰਤ ਬਾਬਰੀ ਮਸਜਦ ਦੀ ਜਗ੍ਹਾ ਉਤੇ ਰਾਮ ਮੰਦਰ ਬਣਾਉਂਦਾ ਹੈ  ਤਾਂ ਦਿੱਲੀ ਤੋਂ ਕਾਬਲ ਤੱਕ ਮੁਸਲਮਾਨ ਨੌਜਵਾਨ ਬਦਲਾ ਲੈਣ ਨੂੰ ਤਿਆਰ ਹਨ। ਉਸ ਨੇ ਕਿਹਾ ਕਿ ਅਸੀਂ ਲੋਕ ਪੂਰੀ ਤਰ੍ਹਾਂ ਨਾਲ ਤਬਾਹੀ ਫੈਲਾਉਣ ਦੇ ਲਈ ਤਿਆਰ ਹਾਂ। ਮਸੂਦ ਨੇ ਦਾਅਵਾ ਕੀਤਾ ਕਿ ਕਾਬੁਲ ਅਤੇ ਜਲਾਲਾਬਾਦ ਵਿਚ ਭਾਰਤੀ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

Masood AzharMasood Azhar

ਅਜਹਰ ਨੇ ਆਡਿਓ ਵਿਚ ਕਿਹਾ ਕਿ ਸਾਡੀ ਬਾਬਰੀ ਮਸਜਦ ਨੂੰ ਗਿਰਾ ਕੇ ਉਥੇ ਅਸਥਾਈ ਮੰਦਰ ਬਣਾਇਆ ਗਿਆ ਹੈ। ਉਥੇ ਹਿੰਦੂ ਲੋਕ ਤ੍ਰਿਸ਼ੂਲ ਦੇ ਨਾਲ ਇਕੱਠੇ ਹੋ ਰਹੇ ਹਨ। ਮੁਸਲਮਾਨ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ, ਇਕ ਵਾਰ ਫਿਰ ਸਾਨੂੰ ਬਾਬਰੀ ਮਸਜਦ ਬੁਲਾ ਰਹੀ ਹੈ। ਆਡਿਓ ਵਿਚ ਜੈਸ਼ ਸਰਗਨਾ ਬੋਲ ਰਿਹਾ ਹੈ ਕਿ ਅਸੀਂ ਬਾਬਰੀ ਮਸਜਦ ਉਤੇ ਨਜ਼ਰ ਬਣਾਈ ਬੈਠੇ ਹਾਂ,  ਤੁਸੀਂ ਸਰਕਾਰੀ ਖਰਚ ਕਰਨ ਦਾ ਮੁਖ ਤੱਤ ਰੱਖਦੇ ਹੋ ਤਾਂ ਅਸੀਂ ਜਾਨ ਖਰਚ ਕਰਨ ਲਈ ਤਿਆਰ ਹਾਂ। ਇਨ੍ਹਾਂ ਹੀ ਨਹੀਂ ਇਸ ਆਡਿਓ ਵਿਚ ਅਜਹਰ ਨੇ ਕਰਤਾਰਪੁਰ ਕੋਰੀਡੋਰ ਦੇ ਬਾਰੇ ਵਿਚ ਵੀ ਟਿੱਪਣੀ ਕੀਤੀ।

Masood Azhar Masood Azhar

ਉਸ ਨੇ ਪਾਕਿਸਤਾਨੀ ਸਰਕਾਰ ਦੁਆਰਾ ਭਾਰਤ ਦੇ ਮੰਤਰੀਆਂ ਨੂੰ ਬੁਲਾਉਣ ਉਤੇ ਨਰਾਜਗੀ ਜਤਾਈ ਹੈ। ਇਸ ਆਡਿਓ ਵਿਚ ਮਸੂਦ ਅਜਹਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖਿਲਾਫ਼ ਵੀ ਜਹਿਰ ਘੋਲਿਆ ਹੈ। ਉਸ ਨੇ ਕਿਹਾ ਕਿ ਇਹ ਸਭ ਮੋਦੀ ਚੋਣ ਲਈ ਕਰ ਰਿਹਾ ਹੈ। ਦੱਸ ਦਈਏ ਕਿ ਗੁਜ਼ਰੇ ਕੁਝ ਦਿਨਾਂ ਵਿਚ ਜਿਸ ਤਰ੍ਹਾਂ ਭਾਰਤ ਤੋਂ ਅਤਿਵਾਦੀ ਦੇ ਵਿਰੁਧ ਸਖ਼ਤ ਕਾਰਵਾਈ ਅਤੇ ਸਖਤੀ ਭਰੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ ਉਸ ਤੋਂ ਉਨ੍ਹਾਂ ਦੇ ਆਕਾ ਬੌਖਲਾਏ ਹੋਏ ਹਨ। ਇਹੀ ਕਾਰਨ ਹੈ ਕਿ ਹੁਣ ਇਹ ਬਹਿਸਬਾਜੀ ਇਸ ਤਰ੍ਹਾਂ ਦੀ ਗੀਦੜ ਭੜਕੀ ਤੋਂ ਸਾਹਮਣੇ ਆ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement