AK47 ਲਹਿਰਾਉਣ ਦਾ ਵੀਡੀਓ ਹੋਇਆ ਵਾਇਰਲ, ਪੁਲਿਸ ਜਾਂਚ ’ਚ ਰੁੱਝੀ
Published : Aug 30, 2019, 12:16 pm IST
Updated : Aug 30, 2019, 12:35 pm IST
SHARE ARTICLE
AK-47 video viral in bihar
AK-47 video viral in bihar

ਬਿਹਾਰ ਵਿਚ ਮੋਕਾਮਾ ਤੋਂ ਵਿਧਾਇਕ ਆਨੰਤ ਸਿੰਘ ਦੇ ਘਰੋਂ ਹਥਿਆਰ ਮਿਲਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਹੁਣ ਬਿਹਾਰ ਦੀ ਇਕ ਹੋਰ ਵੀਡੀਓ

ਨਵੀਂ ਦਿੱਲੀ : ਬਿਹਾਰ ਵਿਚ ਮੋਕਾਮਾ ਤੋਂ ਵਿਧਾਇਕ ਆਨੰਤ ਸਿੰਘ ਦੇ ਘਰੋਂ ਹਥਿਆਰ ਮਿਲਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਹੁਣ ਬਿਹਾਰ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਵਿਅਕਤੀ ਹੱਥਾਂ ਵਿਚ ਏਕੇ-47 ਵਰਗੇ ਹਥਿਆਰ ਲਹਿਰਾਉਂਦਾ ਨਜ਼ਰ ਆ ਰਿਹਾ ਹੈ।
ਇਕ ਜਾਣਕਾਰੀ ਅਨੁਸਾਰ ਵੀਡੀਓ ਵਿਚ ਨਜ਼ਰ ਆ ਰਿਹਾ ਵਿਅਕਤੀ ਮੋਕਾਮਾ ਤੋਂ ਵਿਧਾਇਕ ਅਨੰਤ ਸਿੰਘ ਦੇ ਸਭ ਤੋਂ ਕੱਟੜ ਦੁਸ਼ਮਣ ਮੰਨੇ ਜਾਂਦੇ ਵਿਵੇਕਾ ਪਹਿਲਵਾਨ ਦਾ ਭਤੀਜਾ ਜਾਂ ਕਰੀਬੀ ਦੱਸਿਆ ਜਾ ਰਿਹਾ ਹੈ।

AK-47 video viral in biharAK-47 video viral in bihar

ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਕਿ ਆਖ਼ਰ ਅੱਤਵਾਦੀਆਂ ਵਾਂਗ ਹੱਥਾਂ ਵਿਚ ਖ਼ਤਰਨਾਕ ਹਥਿਆਰ ਲਹਿਰਾਉਣ ਵਾਲਾ ਇਹ ਵਿਅਕਤੀ ਹੈ ਕੌਣ? ਜਦਕਿ ਇਸ ਵੀਡੀਓ ਵਿਚ ਬਹੁਤ ਸਾਰੇ ਅਜਿਹੇ ਸਬੂਤ ਸਾਫ਼ ਤੌਰ ’ਤੇ ਨਜ਼ਰ ਆਏ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਵੀਡੀਓ ਵਿਵੇਕਾ ਪਹਿਲਵਾਨ ਦੇ ਘਰ ਵਿਚ ਬਣਾਈ ਗਈ ਹੈ ਕਿਉਂਕਿ ਕੁੱਝ ਸਮਾਂ ਪਹਿਲਾਂ ਜਦੋਂ ਵਿਵੇਕਾ ਪਹਿਲਵਾਨ ਨੇ ਵਿਧਾਇਕ ਆਨੰਤ ਸਿੰਘ ਨੂੰ ਧਮਕੀ ਦੇਣ ਦੀ ਵੀਡੀਓ ਜਾਰੀ ਕੀਤੀ ਸੀ ਤਾਂ ਉਹ ਇਸੇ ਕਮਰੇ ਵਿਚ ਬੈਠੇ ਸਨ।

AK-47 video viral in biharAK-47 video viral in bihar

ਇਸ ਵੀਡੀਓ ਵਿਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਮਰੇ ਵਿਚ ਪਏ ਬੈੱਡ ਦਾ ਡਿਜ਼ਾਇਨ ਵਿਵੇਕਾ ਪਹਿਲਵਾਨ ਵਾਲੀ ਵੀਡੀਓ ਨਾਲ ਮਿਲਦਾ ਹੈ। ਜਦਕਿ ਪਿੱਛੇ ਲੱਗਿਆ ਹੋਇਆ ਪਰਦਾ ਵੀ ਉਹੀ ਹੈ ਕੰਧ 'ਤੇ ਉਸੇ ਤਰ੍ਹਾਂ ਸਵਿੱਚ ਬੋਰਡ ਵੀ ਲੱਗਿਆ ਹੋਇਆ ਇਕ ਹੋਰ ਸਬੂਤ ਵੀ ਇਸ ਗੱਲ ਨੂੰ ਪੁਖ਼ਤਾ ਕਰਦਾ ਹੈ ਕਿ ਇਹ ਵੀਡੀਓ ਵਿਵੇਕਾ ਪਹਿਲਵਾਨ ਦੇ ਘਰ ਦੀ ਹੀ ਹੈ।

AK-47 video viral in biharAK-47 video viral in bihar

ਦਰਅਸਲ ਕਮਰੇ ਵਿਚ ਕੰਧ 'ਤੇ ਇਕ ਤਸਵੀਰ ਲੱਗੀ ਹੋਈ ਹੈ ਜੋ ਵਿਵੇਕਾ ਪਹਿਲਵਾਨ ਦੇ ਭਰਾ ਦੀ ਦੱਸੀ ਜਾ ਰਹੀ ਹੈ। ਜਿਸ ਦੀ ਕੁੱਝ ਮਹੀਨੇ ਪਹਿਲਾਂ ਹੀ ਮੌਤ ਹੋ ਗਈ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿਚ ਜੁਟ ਗਈ ਹੈ। ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਪੁਲਿਸ ਨੇ ਮੋਕਾਮਾ ਤੋਂ ਵਿਧਾਇਕ ਅਨੰਤ ਸਿੰਘ ਦੇ ਘਰ ਤੋਂ ਵੀ ਛਾਪਾ ਮਾਰ ਕੇ ਹਥਿਆਰ ਬਰਾਮਦ ਕੀਤੇ ਸਨ, ਜਿਸ ਦੇ ਮਾਮਲੇ ਨੂੰ ਲੈ ਕੇ ਉਹ ਜੇਲ੍ਹ ਵਿਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement