UP News : ਯੂਪੀ ਦੇ ਏਟਾ ਦੇ ਇੱਕ ਸਕੂਲ ’ਚ ਪ੍ਰਾਰਥਨਾ ਮਗਰੋਂ 12 ਬੱਚੇ ਹੋਏ ਬੇਹੋਸ਼ , ਹਸਪਤਾਲ ’ਚ ਭਰਤੀ
Published : Jul 30, 2024, 7:22 pm IST
Updated : Jul 30, 2024, 7:22 pm IST
SHARE ARTICLE
  Children faint
Children faint

ਬੱਚਿਆਂ ਨੂੰ ਹੁੰਮਸ ਭਰੀ ਗਰਮੀ ਵਿਚ 2 ਵਾਰ ਕਸਰਤ ਕਰਨ ਅਤੇ ਯੋਗ ਆਸਣ ਕਰਨ ਲਈ ਮਜਬੂਰ ਕਰਨ ਦਾ ਆਰੋਪ

UP News : ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਇਕ ਸਕੂਲ ’ਚ ਮੰਗਲਵਾਰ ਸਵੇਰੇ ਪ੍ਰਾਰਥਨਾ ਤੋਂ ਬਾਅਦ ਦੋ ਵਾਰ ਕਸਰਤ ਅਤੇ ਯੋਗਾ ਕਰਨ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ 12 ਬੱਚੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਏਟਾ ਜ਼ਿਲ੍ਹੇ ਦੇ ਮਲਾਵਨ ਥਾਣਾ ਖੇਤਰ ਦੇ ਹਰਚੰਦਪੁਰ ’ਚ ਪੀ.ਐਮ. ਸ਼੍ਰੀ ਕੇਂਦਰੀ ਵਿਦਿਆਲਾ ’ਚ ਵਾਪਰੀ।

ਜ਼ਿਲ੍ਹਾ ਮੈਜਿਸਟਰੇਟ ਪ੍ਰੇਮ ਰੰਜਨ ਸਿੰਘ ਨੇ ਦਸਿਆ ਕਿ ਸਕੂਲ ’ਚ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਕਸਰਤ ਕਰਦੇ ਸਮੇਂ ਕੁੱਝ ਬੱਚੇ ਬੇਹੋਸ਼ ਹੋ ਗਏ। ਪ੍ਰਿੰਸੀਪਲ ਸੰਧਿਆ ਸ਼ਰਨ ਨੇ ਉਨ੍ਹਾਂ ਨੂੰ ਮੈਡੀਕਲ ਕਾਲਜ ਪਹੁੰਚਾਇਆ। ਸਾਰੇ ਬੱਚੇ ਖਤਰੇ ਤੋਂ ਬਾਹਰ ਹਨ।

 ਉਨ੍ਹਾਂ ਨੇ ਦੱਸਿਆ ਕਿ ਇਹ ਦੋਸ਼ ਲਗਾਇਆ ਗਿਆ ਸੀ ਕਿ ਬੱਚਿਆਂ ਨੂੰ ਹੁੰਮਸ ਭਰੀ ਗਰਮੀ ਵਿਚ ਦੋ ਵਾਰ ਕਸਰਤ ਕਰਨ ਅਤੇ ਯੋਗ ਆਸਣ ਕਰਨ ਲਈ ਮਜਬੂਰ ਕੀਤਾ ਗਿਆ, ਜਿਸ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਦੀ ਜਾਂਚ ਲਈ ਇਕ ਮੈਡੀਕਲ ਟੀਮ ਸਕੂਲ ਭੇਜੀ ਗਈ ਹੈ।

 
ਉਨ੍ਹਾਂ ਕਿਹਾ ਕਿ 12 ਵਿਦਿਆਰਥੀ ਇਸ ਸਮੇਂ ਹਸਪਤਾਲ ’ਚ ਦਾਖਲ ਹਨ। ਉਨ੍ਹਾਂ ਦਸਿਆ ਕਿ ਦਾਖਲ ਕੀਤੇ ਗਏ ਸਾਰੇ ਬੱਚੇ ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀ ਹਨ।

Location: India, Uttar Pradesh

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement