ਰਾਹ ਜਾਂਦੇ ਪੁਲਿਸ ਵਾਲੇ ਨੂੰ ਰੋਕ ਕੇ ਨੌਜਵਾਨ ਨੇ ਕੀਤੀ Kiss, ਮਾਮਲਾ ਦਰਜ
Published : Jul 30, 2019, 1:24 pm IST
Updated : Jul 30, 2019, 1:29 pm IST
SHARE ARTICLE
Police
Police

ਤੇਲੰਗਾਨਾ ਵਿੱਚ ਬੋਨਾਲੁ ਫੇਸਟੀਵਲ ਦੇ ਦੌਰਾਨ ਇੱਕ ਪੁਲਿਸ ਕਰਮੀ ਦੇ ਨਾਲ ਇਤਰਾਜ਼ਯੋਗ ਵਰਤਾਓ ਕਰਨ...

ਤੇਲੰਗਾਨਾ:  ਤੇਲੰਗਾਨਾ ਵਿੱਚ ਬੋਨਾਲੁ ਫੇਸਟੀਵਲ ਦੇ ਦੌਰਾਨ ਇੱਕ ਪੁਲਿਸ ਕਰਮੀ ਦੇ ਨਾਲ ਇਤਰਾਜ਼ਯੋਗ ਵਰਤਾਓ ਕਰਨ ਵਾਲੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ ਸ਼ਖਸ ਇੱਕ ਨਿਜੀ ਬੈਂਕ ਦਾ ਕਰਮਚਾਰੀ ਹੈ। ਬੋਨਾਲੁ ਫੇਸਟੀਵਲ ਦੇ ਜਸ਼ਨ ਦੌਰਾਨ 28 ਸਾਲ ਦੇ ਜਵਾਨ ਨੇ ਰਸਤੇ ‘ਚੋਂ ਲੰਘ ਰਹੇ ਇੱਕ ਪੁਲਿਸ ਕਰਮੀ ਨੂੰ ਰੋਕ ਕੇ Kiss ਕਰ ਲਈ ਸੀ। ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸਦੇ ਖਿਲਾਫ ਕਾਰਵਾਈ ਕੀਤੀ ਗਈ ਹੈ।

Police Police

ਐਤਵਾਰ ਦੀ ਰਾਤ ਨੂੰ ਹੋਈ ਘਟਨਾ  ਦੇ ਦੌਰਾਨ ਇਹ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿੱਚ ਕੁਝ ਲੋਕ ਸੜਕ ‘ਤੇ ਨੱਚਦੇ ਹੋਏ ਨਜ਼ਰ ਆਉਂਦੇ ਹਨ। ਅਚਾਨਕ ਇੱਕ ਸ਼ਖਸ ਕੋਲੋਂ ਗੁਜਰ ਰਹੇ ਪੁਲਿਸ ਕਰਮੀ ਨੂੰ ਰੋਕ ਕੇ ਗਲੇ ਲਗਾਉਂਦਾ ਹੈ ਅਤੇ ਉਸਨੂੰ Kiss ਕਰਨ ਲਗਦਾ ਹੈ। ਪੁਲਿਸ ਕਰਮੀ ਉਸਨੂੰ ਧੱਕਾ ਦੇ ਕੇ ਵੱਖ ਕਰਦਾ ਹੈ ਅਤੇ ਉਸਨੂੰ ਥੱਪੜ ਵੀ ਮਾਰਦਾ ਹੈ।

ArrestedArrested

ਜਵਾਨ ਉਸ ਤੋਂ ਬਾਅਦ ਵੀ ਨੱਚਦਾ ਰਹਿੰਦਾ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਾਂਚ ਵਿੱਚ ਪਤਾ ਚਲਿਆ ਕਿ ਨੌਜਵਾਨ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦਾ ਹੈ। ਇਹ ਨੌਜਵਾਨ ਮਲਕਾਜਗਿਰੀ ਦਾ ਰਹਿਣ ਵਾਲਾ ਹੈ। ਨਲਾਕੰਠਾ ਪੁਲਿਸ ਸਟੇਸ਼ਨ ਇੰਸਪੈਕਟਰ ਦੇ ਮੁਲਰੀਧਰ ਨੇ ਕਿਹਾ ਕਿ ਉਨ੍ਹਾਂ ਨੇ ਆਈਪੀਸੀ ਦੇ ਸੈਕਸ਼ਨ 352 ਦੇ ਤਹਿਤ ਸਰਕਾਰੀ ਕਰਮਚਾਰੀ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣਾ ਜਾਂ ਅੜਚਨ ਪਾਉਣਾ ਮਾਮਲਾ ਦਰਜ ਕਰਾਇਆ ਹੈ। ਬੋਨਾਲੁ ਤੇਲੰਗਾਨਾ ਵਿੱਚ ਹੋਣ ਵਾਲਾ ਇੱਕ ਸਾਲਾਨਾ ਤਿਉਹਾਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement