ਸਿੱਕਮ ਹਾਈ ਕੋਰਟ ਦੇ ਫ਼ੈਸਲੇ ਨਾਲ ਇਨਸਾਫ਼ ਮਿਲਣ ਤੋਂ ਬਾਅਦ ਸਿੱਖਾਂ ’ਚ ਖ਼ੁਸ਼ੀ ਦੀ ਲਹਿਰ
Published : Apr 30, 2023, 9:27 am IST
Updated : Apr 30, 2023, 10:25 am IST
SHARE ARTICLE
File Photo
File Photo

ਲਾਲਪੁਰਾ ਅਤੇ ਸਿੱਕਮ ਦੇ ਮੁੱਖ ਮੰਤਰੀ ਦਾ ਵੀ ਕੀਤਾ ਧਨਵਾਦ

ਅੰਮ੍ਰਿਤਸਰ/ਲੁਧਿਆਣਾ (ਕੁਲਵਿੰਦਰ ਸਿੰਘ ਸਲੇਮਟਾਬਰੀ): ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਅਹਿਮ ਭੂਮਿਕਾ ਸਦਕਾ ਸਿੱਕਮ ਵਿਚ ਸਥਿਤ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦਾ ਮਾਮਲਾ ਹੱਲ ਹੋ ਗਿਆ ਹੈ। ਭਾਜਪਾ ਦੇ ਸੂਬੇ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਦਸਿਆ ਕਿ ਸਿੱਕਮ ਦੀ ਹਾਈ ਕੋਰਟ ਨੇ (27.04.2023 ਨੂੰ) ਰਾਜ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੀ ਬੇਨਤੀ ਨੂੰ ਧਿਆਨ ਵਿਚ ਰਖਦੇ ਹੋਏ ਸਿੱਖਾਂ ਦੇ ਹੱਕ ਇਕ ਆਦੇਸ਼ ਪਾਸ ਕੀਤਾ ਹੈ ।

ਜਿਸ ਨਾਲ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦਵਾਰਾ ਗੁਰੂ ਡਾਂਗਮਾਰ ਵਿਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੁੜ ਕੀਤਾ ਜਾ ਸਕੇਗਾ।  ਬਾਕੀ ਰੂਪ-ਰੇਖਾਵਾਂ ਨੂੰ ਪਟੀਸ਼ਨਕਰਤਾਵਾਂ ਅਤੇ ਉਤਰਦਾਤਾਵਾਂ ਵਲੋਂ ਆਪਸੀ ਤਾਲਮੇਲ ਨਾਲ ਪੂਰਾ ਕੀਤਾ ਜਾਵੇਗਾ। ਗੁਰਦੀਪ ਸਿੰਘ ਗੋਸ਼ਾ ਨੇ ਦਸਿਆ ਕਿ 14 ਅਗੱਸਤ 2017 ਨੂੰ ਗੁਰਦੁਆਰਾ ਗੁਰੂ ਡਾਂਗਮਾਰ ਤੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜ਼ਬਰਦਸਤੀ ਰੋਕ ਦਿਤੇ ਜਾਣ ਨਾਲ ਲੰਬੇ ਸਮੇਂ ਤੋਂ ਲਟਕਦੇ ਆ ਰਹੇ

ਇਸ ਸੰਵੇਦਨਸ਼ੀਲ ਮੁੱਦੇ ਦੇ ਹੱਲ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਗਹਿਰੀ ਦਿਲਚਸਪੀ ਦਿਖਾਈ ਅਤੇ ਲਗਾਤਾਰ ਪੈਰਵੀ ਕੀਤੀ। ਦਸੰਬਰ, 2017 ਵਿਚ, ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸਿੱਕਮ ਵਿਚ ਗੁਰੂ ਡਾਂਗ ਮਾਰ ਵਿਖੇ ਸਥਿਤ ਗੁਰਦੁਆਰਾ ਡਾਂਗ ਮਾਰ ਸਾਹਿਬ ਬਾਰੇ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ। 

ਜਿਥੇ ਗੁਰਦੁਆਰੇ ਤੋਂ ਧਾਰਮਕ ਸ਼ਰਧਾ ਨਾਲ ਸਬੰਧਤ ਕੁੱਝ ਸਮਾਨ ਨੂੰ ਹਟਾ ਕੇ ਸੜਕ ’ਤੇ ਰੱਖ ਦਿਤਾ ਗਿਆ ਸੀ। ਇਸ ਘਟਨਾ ਨੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਬਹਾਲੀ ਲਗਾਤਾਰ ਯਤਨਸ਼ੀਲ ਰਿਹਾ। ਰਾਜ ਸਰਕਾਰ ਨੇ ਰਿਪੋਰਟ ਦੇ ਜਵਾਬ ’ਚ ਦਸਿਆ ਕਿ ਇਹ ਮਾਮਲਾ ਸਿੱਕਮ ਹਾਈ ਕੋਰਟ ਵਿਚ (3) 49/2017 ਦੇ ਅਧੀਨ ਹੈ। 

ਹੁਣ ਜਦੋਂ ਕਿ ਐਨ ਸੀ ਐਮ ਦੇ ਚੇਅਰਮੈਨ ਸ. ਲਾਲਪੁਰਾ ਦੀਆਂ ਕੋਸ਼ਿਸ਼ਾਂ ਸਦਕਾ ਮਾਮਲਾ ਹੱਲ ਹੋ ਚੁਕਾ ਹੈ ਤਾਂ ਗੁਰਦੀਪ ਸਿੰਘ ਗੋਸ਼ਾ ਨੇ ਇਸ ਮੌਕੇ ਜਿਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਉੱਥੇ ਹੀ ਸ. ਲਾਲਪੁਰਾ ਅਤੇ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦਾ ਵੀ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ  4 ਸਾਲ ਬਾਅਦ ਆਇਆ ਇਹ ਫ਼ੈਸਲਾ ਮਾਹੌਲ ਨੂੰ ਸੁਖਾਵਾ ਬਣਾਉਣ ਵਿਚ ਸਹਾਈ ਹੋਏਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement