ਸਪਾਈਸ ਜੈੱਟ ਪਾਇਲਟਾਂ ਨੂੰ ਨਹੀਂ ਦੇਵੇਗੀ ਅਪ੍ਰੈਲ-ਮਈ ਦੀ ਤਨਖ਼ਾਹ
Published : Apr 30, 2020, 7:20 am IST
Updated : Apr 30, 2020, 7:20 am IST
SHARE ARTICLE
File Photo
File Photo

ਨਿਜੀ ਜਹਾਜ਼ ਕੰਪਨੀ ਸਪਾਈਸਜੈੱਟ ਨੇ ਅਪਣੇ ਪਾਇਲਟਾਂ ਨੂੰ ਬੁਧਵਾਰ ਨੂੰ ਸੂਚਨਾ ਦਿਤੀ ਕਿ ਅਪ੍ਰੈਲ-ਮਈ ਲਈ ਉਨ੍ਹਾਂ ਨੂੰ ਕੋਈ ਤਨਖ਼ਾਹ ਨਹੀਂ ਮਿਲੇਗੀ। ਜਦਕਿ ਕਾਰਗੋ

ਨਵੀਂ ਦਿੱਲੀ, 29 ਅਪ੍ਰੈਲ: ਨਿਜੀ ਜਹਾਜ਼ ਕੰਪਨੀ ਸਪਾਈਸਜੈੱਟ ਨੇ ਅਪਣੇ ਪਾਇਲਟਾਂ ਨੂੰ ਬੁਧਵਾਰ ਨੂੰ ਸੂਚਨਾ ਦਿਤੀ ਕਿ ਅਪ੍ਰੈਲ-ਮਈ ਲਈ ਉਨ੍ਹਾਂ ਨੂੰ ਕੋਈ ਤਨਖ਼ਾਹ ਨਹੀਂ ਮਿਲੇਗੀ। ਜਦਕਿ ਕਾਰਗੋ ਜਹਾਜ਼ਾਂ ਨੂੰ ਆਪਰੇਟ ਕਰ ਰਹੇ ਪਾਇਲਟਾਂ ਨੂੰ ਵੀ ਉਡਾਣ ਦੇ ਘੰਟਿਆਂ ਦੇ ਆਧਾਰ 'ਤੇ ਭੁਗਤਾਨ ਕੀਤਾ ਜਾਵੇਗਾ। ਕੰਪਨੀ ਦੇ ਮੁੱਖ ਜਹਾਜ਼ ਆਪਰੇਟਿੰਗ ਅਧਿਕਾਰੀ ਗੁਰਚਰਨ ਅਰੋੜਾ ਨੇ ਪਾਇਲਟਾਂ ਨੂੰ ਈ-ਮੇਲ ਕਰ ਕੇ ਇਹ ਜਾਣਕਾਰੀ ਦਿਤੀ।

File photoFile photo

ਉਨ੍ਹਾਂ ਨੇ ਲਿਖਿਆ ਕਿ ਮੌਜੂਦਾ ਸਮੇਂ ਵਿਚ ਸਾਡੇ 16 ਫ਼ੀ ਸਦੀ ਅਤੇ 20 ਫ਼ੀ ਸਦੀ ਪਾਇਲਟ ਹੀ ਉਡਾਣ ਭਰ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਅਪਣੇ ਪੰਜ ਕਾਰਗੋ ਜਹਾਜ਼ਾਂ ਅਤੇ ਯਾਤਰੀ ਜਹਾਜ਼ਾਂ ਤੋਂ ਮਾਲ ਢੁਆਈ (ਕਾਰਗੋ ਆਨ ਸੀਟ) ਕਰ ਕੇ ਇਹ ਉਡਾਣਾਂ ਭਰ ਰਹੇ ਹਾਂ।'' ਸਪਾਈਸ ਜੈੱਟ ਦੇ ਬੇੜੇ ਵਿਚ 116 ਯਾਤਰੀ ਜਹਾਜ਼ ਅਤੇ ਪੰਜ ਕਾਰਗੋ ਜਹਾਜ਼ ਸ਼ਾਮਲ ਹਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿਚ 25 ਮਾਰਚ ਤੋਂ ਤਾਲਾਬੰਦੀ ਹੈ, ਜਿਸ ਕਰ ਕੇ ਸਾਰੇ ਵਪਾਰਕ ਯਾਤਰੀ ਜਹਾਜ਼ਾਂ ਦੇ ਉਡਾਣ ਭਰਨ 'ਤੇ ਰੋਕ ਹੈ।

ਅਰੋੜਾ ਨੇ ਇਹ ਵੀ ਕਿਹਾ ਕਿ ਪਾਇਲਟਾਂ ਨੂੰ ਅਪ੍ਰੈਲ-ਮਈ 2020 ਲਈ ਕੋਈ ਤਨਖ਼ਾਹ ਨਹੀਂ ਮਿਲੇਗੀ ਅਤੇ ਜੋ ਪਾਇਲਟ ਕਾਰਗੋ ਜਹਾਜ਼ਾਂ ਦੀ ਉਡਾਣ ਭਰ ਰਹੇ ਹਨ, ਉਨ੍ਹਾਂ ਨੂੰ ਉਡਾਣ ਦੇ ਘੰਟਿਆਂ ਦੇ ਹਿਸਾਬ ਨਾਲ ਤਨਖ਼ਾਹ ਮਿਲੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿਚ ਉਹ ਅਪਣੇ ਜਹਾਜ਼ਾਂ ਦੀ ਆਪਰੇਟਿੰਗ 50 ਫ਼ੀ ਸਦੀ ਤਕ ਅਤੇ ਉਡਾਣ ਭਰਨ ਵਾਲੇ ਪਾਇਲਟਾਂ ਦੀ ਗਿਣਤੀ 100 ਫ਼ੀ ਸਦੀ ਤਕ ਕਰਾਂਗੇ। (ਪੀਟੀਆਈ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement