ਬਿਮਾਰ ਮੁਸਲਿਮ ਕੈਦੀ ਰਮਜ਼ਾਨ ਨਾਲ ਪੁਲਿਸ ਕਰਮਚਾਰੀਆਂ ਨੇ ਕੀਤੀ ਕੁੱਟ-ਮਾਰ, ਹਸਪਤਾਲ 'ਚ ਹੋਈ ਮੌਤ 
Published : Apr 30, 2019, 1:23 pm IST
Updated : Apr 30, 2019, 1:23 pm IST
SHARE ARTICLE
Muslim Ramzan
Muslim Ramzan

ਰਾਜਸਥਾਨ ‘ਚ ਇੱਕ ਮੁਸਲਮਾਨ ਕੈਦੀ ਦੀ ਮਾਰ-ਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ...

ਨਵੀਂ ਦਿੱਲੀ : ਰਾਜਸਥਾਨ ‘ਚ ਇੱਕ ਮੁਸਲਮਾਨ ਕੈਦੀ ਦੀ ਮਾਰ-ਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਕਥਿਤ ਤੌਰ ‘ਤੇ ਦਾੜੀ-ਟੋਪੀ ਦੀ ਵਜ੍ਹਾ ਨਾਲ ਡਿਊਟੀ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਨੇ 60 ਸਾਲਾ ਮੁਹੰਮਦ ਰਮਜ਼ਾਨ ਦੀ ਮਾਰ-ਕੁੱਟ ਕੀਤੀ। ਜਿਸਦੀ ਇਲਾਜ਼ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਿਕ, “ਬਾਰਾਂ ਜ਼ਿਲ੍ਹੇ ਦੇ ਮਾਂਗਰੋਲ ਦੇ ਨਿਵਾਸੀ ਰਮਜ਼ਾਨ ਨੂੰ 1992 ‘ਚ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਦੋ ਸਾਲ ਦੀ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਨੂੰ ਬਾਅਦ ‘ਚ ਜ਼ਮਾਨਤ ਮਿਲ ਗਈ ਅਤੇ ਉਹ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਉੱਚ ਅਦਾਲਤ ‘ਚ ਪੁੱਜੇ।

RamzanRamzan

ਜਦੋਂ ਉੱਚ ਅਦਾਲਤ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਬਰਕਰਾਰ ਰੱਖਿਆ, ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਅਤੇ ਉਨ੍ਹਾਂ ਨੂੰ 2018 ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਉਹ ਬੀਮਾਰ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਹਾਲਤ ਵਿਗੜ ਗਈ। ਜੇਲ੍ਹ ਤੋਂ ਉਨ੍ਹਾਂ ਨੂੰ ਇਲਾਜ਼ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ, ਉੱਥੋਂ ਉਨ੍ਹਾਂ ਨੂੰ ਕੋਟਾ ਜ਼ਿਲ੍ਹੇ ਦੇ ਕੋਟਾ ਹਸਪਤਾਲ ਵਿੱਚ ਰੇਫਰ ਕਰ ਦਿੱਤਾ ਗਿਆ। ਹਸਪਤਾਲ ਵਿੱਚ ਨਾਲ ਰਹਿਣ ਵਾਲੇ ਕੁਝ ਪੁਲਿਸ ਕਰਮਚਾਰੀਆਂ ਨੇ ਕੈਦੀ ਰਮਜ਼ਾਨ ਦੇ ਨਾਲ ਮਾਰ-ਕੁੱਟ ਕੀਤੀ। ਪੁਲਿਸ ਵਾਲੇ ਨਸ਼ੇ ਵਿੱਚ ਸਨ। ਉਨ੍ਹਾਂ ਨੇ ਰਮਜ਼ਾਨ ਦੇ ਨਾਲ ਦੁਰਵਿਵਹਾਰ ਵੀ ਕੀਤਾ।

MurderMurder

ਜਿਵੇਂ ਕ‌ਿ ਉਹ ਪਹਿਲਾਂ ਤੋਂ ਹੀ ਬੀਮਾਰ ਸਨ, ਮਾਰ-ਕੁੱਟ ਤੋਂ ਬਾਅਦ ਉਨ੍ਹਾਂ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜ ਗਈ ਅਤੇ ਸ਼ੁੱਕਰਵਾਰ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਕੈਦੀ ਰਮਜ਼ਾਨ ਦੇ ਪਰਵਾਰ ਵਾਲੇ ਉਨ੍ਹਾਂ ਪੁਲਿਸ ਕਰਮਚਾਰੀਆਂ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹੈ ਜਿਨ੍ਹਾਂ ਨੇ ਕਥਿਤ ਤੌਰ ‘ਤੇ ਉਨ੍ਹਾਂ ਨਾਲ ਮਾਰ-ਕੁੱਟ ਕੀਤੀ ਅਤੇ ਪਰਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਕੁੱਝ ਦਿਨ ਪਹਿਲਾਂ ਕਥਿਤ ਹਮਲੇ ਤੋਂ ਬਾਅਦ ਹਸਪਤਾਲ ਵਿੱਚ ਗੋਲੀ ਮਾਰੇ ਜਾਣ ਦਾ ਸ਼ੱਕ ਜਤਾਉਂਦੇ ਹੋਏ ਕੈਦੀ ਨੇ ਕਿਹਾ ਸੀ ਕਿ 3 ਪੁਲਸਕਰਮੀਆਂ ਨੇ ਮੈਨੂੰ ਪਾਇਪ ਨਾਲ ਕੁੱਟਿਆ ਉਹ ਮੇਰੇ ਰੱਖਿਅਕ ਸਨ ਅਤੇ ਪੁਲਿਸ ਵੱਲੋਂ ਤੈਨਾਤ ਕੀਤੇ ਗਏ ਸਨ।

MurderMurder

ਉਨ੍ਹਾਂ ਨੇ ਮੈਨੂੰ ਪਾਇਪ ਨਾਲ 8 - 10 ਵਾਰ ਕੁੱਟਿਆ। ਉਨ੍ਹਾਂ ਨੇ ਇਸਦੇ ਬਾਰੇ ਵਿੱਚ ਕਿਸੇ ਹੋਰ ਨਾਲ ਗੱਲ ਕਰਨ ‘ਤੇ ਮੈਨੂੰ ਹੋਰ ਕੁੱਟਣ ਦੀ ਧਮਕੀ ਦਿੱਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement