ਪ੍ਰਦੂਸ਼ਣ ਕਾਰਨ 5.2 ਸਾਲ ਘਟੀ ਭਾਰਤੀਆਂ ਦੀ ਜ਼ਿੰਦਗੀ, ਰਿਸਰਚ ਵਿਚ ਖੁਲਾਸਾ
Published : Jul 29, 2020, 1:21 pm IST
Updated : Jul 29, 2020, 1:21 pm IST
SHARE ARTICLE
Air pollution
Air pollution

ਭਾਰਤ ਵਿਚ ਲੋਕਾਂ ਦੇ ਜਿਊਣ ਦੇ ਸਾਲ ਘੱਟ ਹੁੰਦੇ ਜਾ ਰਹੇ ਹਨ। ਇਸ ਦਾ ਕਾਰਨ ਹੈ ਪ੍ਰਦੂਸ਼ਣ।

ਨਵੀਂ ਦਿੱਲੀ: ਭਾਰਤ ਵਿਚ ਲੋਕਾਂ ਦੇ ਜਿਊਣ ਦੇ ਸਾਲ ਘੱਟ ਹੁੰਦੇ ਜਾ ਰਹੇ ਹਨ। ਇਸ ਦਾ ਕਾਰਨ ਹੈ ਪ੍ਰਦੂਸ਼ਣ। ਇਹ ਖੁਲਾਸਾ ਅਮਰੀਕਾ ਦੀ ਇਕ ਵੱਡੀ ਯੂਨੀਵਰਸਿਟੀ ਨੇ ਕੀਤਾ ਹੈ। ਯੂਨੀਵਰਸਿਟੀ ਨੇ ਦੱਸਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਦੀ ਸੰਭਾਵਨਾ (Life Expectancy) 5.2 ਸਾਲ ਘਟ ਗਈ ਹੈ। ਜ਼ਿੰਦਗੀ ਦੀ ਸੰਭਾਵਨਾ ਤੋਂ ਭਾਵ ਹੈ ਕਿ ਇਨਸਾਨ ਔਸਤ ਕਿੰਨੇ ਸਾਲ ਜੀਵੇਗਾ।

Air Pollution Air Pollution

ਸ਼ਿਕਾਗੋ ਯੂਨੀਵਰਸਿਟੀ ਦੇ ਦ ਐਨਰਜੀ ਪਾਲਿਸੀ ਇੰਸਟੀਚਿਊਟ ਨੇ ਇਹ ਅਧਿਐਨ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਜ਼ਿਆਦਾ ਹਵਾ ਪ੍ਰਦੂਸ਼ਣ ਕਾਰਨ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਦੀ ਸੰਭਾਵਨਾ ਬਹੁਤ ਤੇਜ਼ੀ ਨਾਲ ਘੱਟ ਹੋ ਰਹੀ ਹੈ। ਬੰਗਲਾਦੇਸ਼ ਤੋਂ ਬਾਅਦ ਭਾਰਤ ਦੂਜਾ ਦੇਸ਼ ਹੈ ਜਿੱਥੇ ਲੋਕਾਂ ਦੀ ਉਮਰ ਘਟ ਰਹੀ ਹੈ।

Air Pollution Air Pollution

ਸਟਡੀ ਵਿਚ ਦੱਸਿਆ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਦੂਸ਼ਣ ਨੂੰ ਲੈ ਕੇ ਬਣਾਏ ਗਏ ਨਿਰਦੇਸ਼ ਮੁਤਾਬਕ ਭਾਰਤ ਦੀ ਪੂਰੀ ਅਬਾਦੀ ਯਾਨੀ 140 ਕਰੋੜ ਲੋਕ ਪ੍ਰਦੂਸ਼ਣ ਵਿਚ ਰਹਿ ਰਹੇ ਹਨ। ਜਦਕਿ 84 ਫੀਸਦੀ ਲੋਕ ਭਾਰਤ ਦੇ ਖੁਦ ਦੇ ਨਿਰਦੇਸ਼ ਅਨੁਸਾਰ ਪ੍ਰਦੂਸ਼ਣ ਵਿਚ ਜੀਅ ਰਹੇ ਹਨ।

Air Pollution Air Pollution

ਇਸ ਸਟਡੀ ਵਿਚ ਵੱਖ-ਵੱਖ ਸ਼ਹਿਰਾਂ ਦਾ ਬਿਓਰਾ ਦਿੱਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹੈ। ਲਖਨਊ ਵਿਚ ਲੋਕਾਂ ਦੀ ਲਾਈਫ ਐਕਸਪੈਕਟੈਂਸੀ 10.3 ਸਾਲ ਘਟ ਗਈ ਹੈ। ਜਦਕਿ ਦਿੱਲੀ ਵਾਸੀਆਂ ਦੀ ਲਾਈਫ ਐਕਸਪੈਕਟੈਂਸੀ 9.4 ਸਾਲ ਘਟ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ ਅਨੁਸਾਰ ਲਾਈਫ ਐਕਸਪੈਕਟੈਂਸੀ 6.5 ਸਾਲ ਹੋਣੀ ਚਾਹੀਦੀ ਸੀ।

PollutionPollution

ਉੱਤਰ ਭਾਰਤ ਵਿਚ ਵੀ ਪ੍ਰਦੂਸ਼ਣ ਕਾਰਨ ਲਾਈਫ ਐਕਸਪੈਕਟੈਂਸੀ ਘਟ ਕੇ 8 ਸਾਲ ਹੋ ਗਈ ਹੈ। ਸ਼ਿਕਾਗੋ ਯੂਨੀਵਰਸਿਟੀ ਨੇ ਰਿਪੋਰਟ ਵਿਚ ਦੱਸਿਆ ਕਿ ਜੇਕਰ ਭਾਰਤ ਅਗਲੇ ਕੁਝ ਸਾਲਾਂ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰ ਲੈਂਦਾ ਹੈ ਤਾਂ ਇੱਥੋਂ ਦੀ ਰਾਸ਼ਟਰੀ ਲਾਈਫ ਐਕਸਪੈਕਟੈਂਸੀ 1.6 ਸਾਲ ਵਧ ਜਾਵੇਗੀ। ਜਦਕਿ ਦਿੱਲੀ ਦੇ ਲੋਕਾਂ ਲਈ ਇਹ 3.1 ਸਾਲ ਵਧ ਜਾਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement