ਮੁੱਖ ਸਕੱਤਰ 'ਤੇ 'ਹਮਲਾ' : ਕੈਮਰਿਆਂ ਵਿਚ ਦਿਸ ਰਿਹਾ ਸਮਾਂ ਅਸਲ ਸਮੇਂ ਤੋਂ 40 ਮਿੰਟ ਪਿੱਛੇ
Published : Jun 29, 2018, 11:06 am IST
Updated : Jun 29, 2018, 11:06 am IST
SHARE ARTICLE
Arvind Kejriwal  And Anshu Prakash
Arvind Kejriwal And Anshu Prakash

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਉਤੇ ਕਥਿਤ ਹਮਲੇ ਦੇ ਮਾਮਲੇ ਵਿਚ ਦੋਸ਼ਪੱਤਰ ਦਾਖ਼ਲ ਕਰਨ.....

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਉਤੇ ਕਥਿਤ ਹਮਲੇ ਦੇ ਮਾਮਲੇ ਵਿਚ ਦੋਸ਼ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਆਈ ਫ਼ੌਰੈਂਸਿਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਘਟਨਾ ਵਾਲੀ ਰਾਤ ਮੁੱਖ ਮੰਤਰੀ ਦੇ ਘਰ ਦੇ ਕੈਮਰਿਆਂ ਵਿਚ ਨਜ਼ਰ ਆ ਰਿਹਾ ਸਮਾਂ ਅਸਲ ਸਮੇਂ ਤੋਂ ਕਰੀਬ 40 ਮਿੰਟ ਪਿੱਛੇ ਹੈ। ਜਾਂਚ ਨਾਲ ਜੁੜੇ ਅਧਿਕਾਰੀ ਨੇ ਦਸਿਆ ਕਿ ਇਸੇ ਹਫ਼ਤੇ ਫ਼ੋਰੈਂਸਿਕ ਰੀਪੋਰਟ ਮਿਲੀ ਹੈ। ਰੀਪੋਰਟ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਕਿ ਪ੍ਰਕਾਸ਼ 'ਤੇ ਕਥਿਤ ਹਮਲੇ ਦੇ ਸਮੇਂ ਆਲੇ-ਦੁਆਲੇ ਦੇ ਕੈਮਰੇ ਜਾਂ ਘੜੀ ਵਿਚ ਛੇੜਛਾੜ ਕੀਤੀ ਗਈ ਸੀ ਜਾਂ ਨਹੀਂ ਜਾਂ ਫਿਰ ਇਸ ਨੂੰ ਇਸ ਤਰ੍ਹਾਂ ਸੈੱਟ ਕੀਤਾ ਗਿਆ ਸੀ।

ਪੁਲਿਸ ਦੀ ਟੀਮ ਨੇ ਸਿਵਲ ਲਾਈਨਜ਼ ਵਿਚ ਕੇਜਰੀਵਾਲ ਦੇ ਘਰ 'ਤੇ ਲੱਗੇ ਸੀਸੀਟੀਵੀ ਕੈਮਰੇ 23 ਫ਼ਰਵਰੀ ਨੂੰ ਜਾਂਚੇ ਸਨ ਅਤੇ ਜਾਂਚ ਲਈ ਸੀਸੀਟੀਵੀ ਪ੍ਰਣਾਲੀ ਦੀ ਹਾਰਡ ਡਿਸਕ ਜ਼ਬਤ ਕਰ ਲਈ ਸੀ। ਮੁੱਖ ਮੰਤਰੀ ਦੇ ਘਰ 14 ਕੈਮਰੇ ਕੰਮ ਕਰ ਰਹੇ ਸਨ ਜਦਕਿ ਸੱਤ ਕੰਮ ਨਹੀਂ ਕਰ ਰਹੇ ਸਨ। ਪੁਲਿਸ ਨੇ ਕਿਹਾ ਸੀ ਕਿ ਕੈਮਰਿਆਂ ਤੋਂ ਲਗਦਾ ਹੈ ਕਿ ਕਥਿਤ ਹਮਲੇ ਸਮੇਂ 08.43 ਮਿੰਟ ਪਿੱਛੇ ਚਲ ਰਹੇ ਸਨ। ਹੁਣ ਫ਼ੋਰੈਂਸਿਕ ਰੀਪੋਰਟ ਵਿਚ ਇਸ ਦੀ ਪੁਸ਼ਟੀ ਹੋਈ ਹੈ।

ਦਿੱਲੀ ਪੁਲਿਸ ਛੇਤੀ ਹੀ ਦੋਸ਼ਪੱਤਰ ਦਾਖ਼ਲ ਕਰ ਸਕਦੀ ਹੈ। ਮੁੱਖ ਸਕੱਤਰ 'ਤੇ 19 ਫ਼ਰਵਰੀ ਨੂੰ ਕੇਜਰੀਵਾਲ ਦੇ ਘਰ ਬੈਠਕ ਦੌਰਾਨ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਕੇਜਰੀਵਾਲ ਹਮਲੇ ਸਮੇਂ ਮੌਜੂਦ ਸੀ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement