PM ਮੋਦੀ ਨੂੰ 30 ਮਿੰਟ ਇੰਤਜ਼ਾਰ ਕਰਵਾਉਣ 'ਤੇ ਮਮਤਾ ਦਾ ਬਿਆਨ, 'ਮੈਨੂੰ ਖੁਦ ਇੰਤਜ਼ਾਰ ਕਰਵਾਇਆ ਗਿਆ'
Published : May 29, 2021, 4:56 pm IST
Updated : May 29, 2021, 4:56 pm IST
SHARE ARTICLE
Mamata Banerjee
Mamata Banerjee

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੀਟਿੰਗ ਵਿਚ 30 ਮਿੰਟ ਇੰਤਜ਼ਾਰ ਕਰਵਾਉਣ ਦੇ ਆਰੋਪਾਂ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਵਾਬ ਦਿੱਤਾ ਹੈ।

ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੀਟਿੰਗ ਵਿਚ 30 ਮਿੰਟ ਇੰਤਜ਼ਾਰ ਕਰਵਾਉਣ ਦੇ ਆਰੋਪਾਂ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਏਟੀਸੀ (ATC) ਨੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਲੈਂਡ ਹੋਣ ਕਾਰਨ ਮੈਨੂੰ 20 ਮਿੰਟ ਦੀ ਦੇਰੀ ਨਾਲ ਸਾਗਰ ਦੀਪ ਤੋਂ ਕਲਾਈ ਕੁੰਡਾ ਲਈ ਰਵਾਨਾ ਹੋਣ ਲਈ ਕਿਹਾ ਸੀ।

Mamata BanerjeeMamata Banerjee

ਉਸ ਤੋਂ ਬਾਅਦ ਕਲਾਈ ਕੁੰਡਾ ਵਿਚ ਵੀ ਕਰੀਬ 15 ਮਿੰਟ ਬਾਅਦ ਹੈਲੀਕਾਪਟਰ ਲੈਂਡਿੰਗ ਦੀ ਮਨਜ਼ੂਰੀ ਮਿਲੀ। ਉਦੋਂ ਤੱਕ ਪ੍ਰਧਾਨ ਮੰਤਰੀ ਪਹੁੰਚ ਗਏ ਸੀ। ਮੈਂ ਉੱਥੇ ਜਾ ਕੇ ਉਹਨਾਂ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਪਰ ਕਾਫੀ ਇੰਤਜ਼ਾਰ ਤੋਂ ਬਾਅਦ ਮੈਨੂੰ ਮਿਲਣ ਦਿੱਤਾ ਗਿਆ। ਮਮਤਾ ਨੇ ਕਿਹਾ ਕਿ ਪਹਿਲਾਂ ਸਮੀਖਿਆ ਬੈਠਕ ਪ੍ਰਧਾਨ ਮੰਤਰੀ ਅਤੇ ਮੁੱਖ ਮੰਤੀਰ ਵਿਚਾਲੇ ਹੋਣੀ ਸੀ।

pm modiPM Modi

ਇਸ ਲਈ ਮੈਂ ਅਪਣੇ ਦੌਰੇ ਵਿਚ ਕਟੌਤੀ ਕੀਤੀ ਅਤੇ ਕਲਾਈ ਕੁੰਡਾ ਜਾਣ ਦਾ ਪ੍ਰੋਗਰਾਮ ਬਣਾਇਆ। ਬਾਅਦ ਵਿਚ ਬੈਠਕ ਲਈ ਬੁਲਾਏ ਗਏ ਲੋਕਾਂ ਦੀ ਸੋਧ ਕੀਤੀ ਸੂਚੀ ਵਿਚ ਰਾਜਪਾਲ, ਕੇਂਦਰੀ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਨੇਤਾ ਦਾ ਨਾਂਅ ਵੀ ਸ਼ਾਮਲ ਕੀਤਾ ਗਿਆ। ਇਸ ਲਈ ਮੈਂ ਬੈਠਕ ਵਿਚ ਹਿੱਸਾ ਨਹੀਂ ਲਿਆ।  ਮਮਤਾ ਨੇ ਕਿਹਾ ਕਿ ਗੁਜਰਾਤ ਅਤੇ ਓਡੀਸ਼ਾ ਵਿਚ ਤਾਂ ਅਜਿਹੀਆਂ ਬੈਠਕਾਂ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਹੀਂ ਬੁਲਾਇਆ ਗਿਆ ਸੀ।

Mamata Banerjee, Narendra Modi Mamata Banerjee and Narendra Modi

ਮਮਤਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਹਮੇਸ਼ਾਂ ਹੀ ਟਕਰਾਅ ਦੇ ਮੂਡ ਵਿਚ ਰਹਿੰਦੇ ਹਨ। ਚੋਣ ਨਤੀਜਿਆਂ ਤੋਂ ਬਾਅਦ ਵੀ ਰਾਜਪਾਲ ਅਤੇ ਹੋਰ ਨੇਤਾ ਲਗਾਤਾਰ ਹਮਲਾਵਰ ਮੂਡ ਵਿਚ ਹਨ। ਦੱਸ ਦਈਏ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਚੱਕਰਵਾਤ 'ਯਾਸ' ਨਾਲ ਪ੍ਰਭਾਵਤ ਹੋਏ ਇਲਾਕਿਆਂ ਵਿਚ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਰਾਹਤ ਕਾਰਜਾਂ ਲਈ ਇਕ ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਤੁਰੰਤ ਜਾਰੀ ਕਰਨ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪਛਮੀ ਬੰਗਾਲ ਦੇ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕੀਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement