ਭਾਈ ਮੱਖਣ ਸ਼ਾਹ ਲੁਬਾਣਾ ਦੀ ਯਾਦ ਨੂੰ ਸਮਰਪਤ ਸਮਾਗਮ
Published : Aug 6, 2017, 4:54 pm IST
Updated : Mar 29, 2018, 5:23 pm IST
SHARE ARTICLE
Programme
Programme

ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਵਿਖੇ ਐਤਵਾਰ ਨੂੰ ਗੁਰੂ ਘਰ ਦੇ ਸ਼ਰਧਾਲੂ ਭਾਈ ਮੱਖਣ ਸ਼ਾਹ ਲੁਬਾਨਾ ਨੂੰ ਸਮਰਪਤ 'ਗੁਰੂ ਲਾਧੋ ਰੇ' ਦਿਵਸ ਮਨਾਇਆ ਗਿਆ।

 

ਸ਼ਾਹਬਾਦ ਮਾਰਕੰਡਾ, 6 ਅਗੱਸਤ (ਅਵਤਾਰ ਸਿੰਘ): ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਵਿਖੇ  ਐਤਵਾਰ ਨੂੰ ਗੁਰੂ ਘਰ ਦੇ ਸ਼ਰਧਾਲੂ ਭਾਈ ਮੱਖਣ ਸ਼ਾਹ ਲੁਬਾਨਾ ਨੂੰ ਸਮਰਪਤ  'ਗੁਰੂ ਲਾਧੋ ਰੇ' ਦਿਵਸ ਮਨਾਇਆ ਗਿਆ। ਜਿਸ ਵਿਚ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਪੁੱਜੇ ਰਾਗੀ ਸੁਰਜੀਤ ਸਿੰਘ ਦੇ ਜਥੇ ਨੇ  ਰਸ ਭਿੰਨੀ ਆਵਾਜ਼ ਵਿਚ ਸ਼ਬਦ ਕੀਰਤਨ ਦਾ ਗਾਇਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਅਮਰੀਕ ਸਿੰਘ ਨੇ 'ਰਾਖਾ ਏਕ ਹਮਾਰਾ ਸਵਾਮੀ' ਸ਼ਬਦ ਦੀ ਵਿਆਖਿਆ ਕਰਦੇ ਹੋਏ, ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਭਰੋਸਾ ਰਖਣ ਲਈ ਕਿਹਾ।  ਉਨ੍ਹਾਂ ਕਿਹਾ ਕਿ ਜਦੋਂ ਮਨੁਖ ਇਕ ਗੁਰੂ ਨੂੰ ਮਨਦਾ ਹੈ, ਤਾਂ ਉਹ ਹਮੇਸ਼ਾ ਸੁਖੀ ਰਹਿੰਦਾ ਹੈ। ਜਿਹੜੇ ਲੋਕ ਥਾਂ ਞਾਂ ਭਟਕਦੇ ਹਨ, ਉਹ ਹਮੇਸ਼ਾ ਦੁਖੀ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰੱਖੜੀ ਸਿੱਖਾਂ ਦਾ ਤਿਉਹਾਰ ਨਹੀ ਹੈ, ਅਜ ਸਾਡੇ ਵੀਰ ਗੁਰੂ ਵਲੋਂ ਬਖਸ਼ਿਆ ਕੜੇ ਦੀ ਥਾਂ ਬਾਂਹ ਉਤੇ ਲਾਲ ਧਾਗੇ ਅਤੇ ਰਖੜੀਆਂ ਬਨਵਾਉਣ ਵਿਚ ਜ਼ਿਆਦਾ ਵਿਸ਼ਵਾਸ਼ ਰਖਦੇ ਹਨ, ਜੋ ਕਿ ਗ਼ਲਤ ਹੈ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਅਪਣਾ ਜੀਵਨ ਵਿਅਤੀਤ ਕਰਨ ਲਈ ਕਿਹਾ। ਇਨ੍ਹਾਂ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਗਿਆਨੀ ਲਖਵਿੰਦਰ ਸਿੰਘ ਜੀ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ।
  ਧਾਰਮਕ ਸਮਾਗਮ ਦੇ ਮੁਖ ਆਗੂ ਕਰਤਾਰ ਸਿੰਘ ਕੱਕੜ ਘਨੱਈਆ ਨੇ ਸੰਗਤ ਦਾ ਧਨਵਾਦ ਕਰਦੇ ਹੋਏ, ਗੁਰਦੁਆਰਾ ਸਾਹਿਬ ਦੇ ਸਾਬਕਾ ਮੁਖ ਗ੍ਰੰਥੀ ਗਿਆਨੀ ਤੇਜਾ ਸਿੰਘ ਦੀ ਦੇਹ ਆਰੋਗਤਾ ਦੀ ਅਰਦਾਸ ਕੀਤੀ, ਅਤੇ ਸੰਗਤਾਂ ਨੂੰ ਗਿਆਨੀ ਜੀ ਦੀ ਮਾਲੀ ਸਹਾਇਤਾ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਦਾ ਕਲ ਅਪ੍ਰੇਸ਼ਨ ਹੋਣਾ ਹੈ। ਸਮਾਪਤੀ 'ਤੇ ਗੁਰੂ ਦਾ ਲੰਗਰ ਅਤੁਟ ਵਰਤਾਇਆ ਗਿਆ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement