ਸਫ਼ਾਈ ਕਰਮਚਾਰੀ ਨੇ ਗ਼ੈਰ-ਕਨੂੰਨੀ ਢੰਗ ਨਾਲ ਜੁਟਾਈ ਕਰੋੜਾਂ ਦੀ ਜਾਇਦਾਦ 
Published : Dec 28, 2022, 4:47 pm IST
Updated : Dec 28, 2022, 4:47 pm IST
SHARE ARTICLE
Representative Image
Representative Image

ਈ.ਡੀ. ਨੇ ਕੀਤੀ ਕੁਰਕੀ

 

ਨਵੀਂ ਦਿੱਲੀ - ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਤਹਿਤ ਉੜੀਸਾ ਸਰਕਾਰ ਦੇ ਇੱਕ ਸਾਬਕਾ ਸਫ਼ਾਈ ਕਰਮਚਾਰੀ ਦੀ 1.88 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਜਾਇਦਾਦ ਪੁਰੀ ਜ਼ਿਲ੍ਹੇ ਦੇ ਵਧੀਕ ਉਪ-ਮੰਡਲ ਅਧਿਕਾਰੀ (ਬੰਦੋਬਸਤ) ਦੇ ਦਫ਼ਤਰ ਵਿੱਚ ਤਾਇਨਾਤ ਸਾਬਕਾ 'ਸਫ਼ਾਈ ਮੋਹਰੀਰ' (ਸਫ਼ਾਈ ਸਹਾਇਕ) ਲਿੰਗਰਾਜ ਜੇਨਾ ਦੀ ਹੈ।

ਈ.ਡੀ. ਦਾ ਮਨੀ ਲਾਂਡਰਿੰਗ ਕੇਸ ਓਡੀਸ਼ਾ ਵਿਜੀਲੈਂਸ ਡਾਇਰੈਕਟੋਰੇਟ ਦੁਆਰਾ ਦਾਇਰ ਕੀਤੇ ਗਏ ਜੇਨਾ ਖ਼ਿਲਾਫ਼ ਕਥਿਤ ਤੌਰ 'ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੋਂ ਉਪਜਿਆ ਹੈ। 

ਵਿਜੀਲੈਂਸ ਡਾਇਰੈਕਟੋਰੇਟ ਦੁਆਰਾ ਦਾਇਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਜੇਨਾ ਨੇ ਆਪਣੀ ਆਮਦਨ ਦੇ ਦੱਸੇ ਸਰੋਤਾਂ ਤੋਂ 1.88 ਕਰੋੜ ਰੁਪਏ ਦੀ ਵੱਧ ਜਾਇਦਾਦ ਇਕੱਠੀ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ 'ਗ਼ੈਰ-ਕਨੂੰਨੀ ਤੌਰ 'ਤੇ ਅਮੀਰ' ਬਣਾਇਆ।

ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਦਰਜ ਕੀਤੇ ਗਏ ਕੇਸ ਵਿੱਚ ਈ.ਡੀ. ਦੀ ਜਾਂਚ ਵਿੱਚ ਪਾਇਆ ਗਿਆ ਕਿ ਜੇਨਾ ਨੇ 'ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਮਾਲੀ ਆਮਦਨ ਹਾਸਲ ਕੀਤੀ, ਇਸ ਨੂੰ ਲੁਕੋਇਆ, ਅਤੇ ਵੱਖ-ਵੱਖ ਸੰਪੱਤੀਆਂ ਦੀ ਪ੍ਰਾਪਤੀ ਵਿੱਚ ਇਸ ਦਾ ਨਿਵੇਸ਼ ਕੀਤਾ।'

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement