TRP ਘੁਟਾਲਾ 'ਚ ਗ੍ਰਿਫਤਾਰ ਮੁਲਜ਼ਮ ਨੇ ਕਿਹਾ ਦੋ ਟੀਵੀ ਚੈਨਲਾਂ ਤੋਂ ਮਿਲੇ ਸਨ ਪੈਸੇ
Published : Oct 28, 2020, 12:54 pm IST
Updated : Oct 28, 2020, 12:54 pm IST
SHARE ARTICLE
TRP Scam
TRP Scam

ਮੁਲਜ਼ਮ ਨੇ ਸਵੀਕਾਰ ਕੀਤਾ ਕਿ ਉਹ ਰਿਪਬਲਿਕ ਅਤੇ ਨਿਊਜ਼ ਨੇਸ਼ਨ ਚੈਨਲ ਤੋਂ ਪੈਸੇ ਲੈ ਰਿਹਾ ਸੀ।

ਮੁੰਬਈ: ਟੀਆਰਪੀ ਘੁਟਾਲੇ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੈ। ਇਸ ਮਾਮਲੇ 'ਚ ਹੁਣ ਗ੍ਰਿਫਤਾਰ ਕੀਤੇ ਗਏ ਇਕ ਮੁਲਜ਼ਮ ਨੇ ਦਾਅਵਾ ਕੀਤਾ ਕਿ  ਉਸ ਨੂੰ ਕੁਝ ਘਰਾਂ ਨੂੰ ਦੇਣ ਲਈ ਦੋ ਟੀਵੀ ਚੈਨਲਾਂ ਤੋਂ ਪੈਸੇ ਮਿਲੇ ਸਨ। ਜਿੰਨ੍ਹਾਂ 'ਚ ਟੀਆਰਪੀ ਦਾ ਪਤਾ ਲਾਉਣ ਦੇ ਲਿਹਾਜ਼ ਨਾਲ ਬਾਰ-ਓ-ਮੀਟਰ ਲੱਗੇ ਸਨ। ਇਹ ਬਿਆਨ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਬੀਤੇ ਦਿਨ ਜਾਰੀ ਕੀਤਾ ਹੈ। 

arrest

ਜਾਣੋ ਕੀ ਹੈ ਬਿਆਨ 
ਮੁੰਬਈ ਪੁਲਿਸ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ "ਜਿਹੜੇ ਟੀਵੀ ਚੈਨਲਾਂ ਤੋਂ ਗ੍ਰਿਫਤਾਰ ਮੁਲਜ਼ਮ ਨੂੰ ਪੈਸੇ ਮਿਲ ਰਹੇ ਸਨ ਉਨ੍ਹਾਂ 'ਚ ਰਿਪਬਲਿਕ ਟੀਵੀ ਤੇ ਨਿਊਜ਼ ਨੇਸ਼ਨ ਸ਼ਾਮਲ ਹਨ। ਹਾਲਾਂਕਿ ਰਿਪਬਲਿਕ ਟੀਵੀ ਨੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਇਹ ਟੀਵੀ ਚੈਨਲ ਨੂੰ ਨਿਸ਼ਾਨਾ ਬਣਾਉਣ ਲਈ ਮੁੰਬਈ ਪੁਲਿਸ ਦੀ ਸਾਜ਼ਿਸ਼ ਦਾ ਹਿੱਸਾ ਹੈ।

TRP Scam

ਪੁਲਿਸ ਨੇ ਬਿਆਨ 'ਚ ਕਿਹਾ ਕਿ ਠਾਣੇ ਦੇ ਨਿਵਾਸੀ ਮੁਲਜ਼ਮ ਨੇ ਐਤਵਾਰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿਛ ਦੌਰਾਨ ਮੁਲਜ਼ਮ ਨੇ ਸਵੀਕਾਰ ਕੀਤਾ ਕਿ ਉਹ ਰਿਪਬਲਿਕ ਅਤੇ ਨਿਊਜ਼ ਨੇਸ਼ਨ ਚੈਨਲ ਤੋਂ ਪੈਸੇ ਲੈ ਰਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement