ਅੱਜ ਤੋਂ ਕੇਜਰੀਵਾਲ ਸਰਕਾਰ ਵੇਚੇਗੀ 23.90 ਰੁਪਏ ਕਿਲੋ ਪਿਆਜ਼
Published : Sep 28, 2019, 10:21 am IST
Updated : Sep 28, 2019, 10:21 am IST
SHARE ARTICLE
Kejriwal Government
Kejriwal Government

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘੋਸ਼ਣਾ ਕੀਤੀ ਹੈ ਕਿ ਦਿੱਲੀ ਵਿੱਚ ਅੱਜ ਤੋਂ ਸਰਕਾਰ ਪਿਆਜ਼ ਵੇੇਚੇਗੀ। ਦਿੱਲੀ ਸਰਕਾਰ ਦੇ ..

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘੋਸ਼ਣਾ ਕੀਤੀ ਹੈ ਕਿ ਦਿੱਲੀ ਵਿੱਚ ਅੱਜ ਤੋਂ ਸਰਕਾਰ ਪਿਆਜ਼ ਵੇੇਚੇਗੀ। ਦਿੱਲੀ ਸਰਕਾਰ ਦੇ ਵੱਲੋਂ ਵੇਚੇ ਜਾਣ ਵਾਲੇ ਪਿਆਜ਼ ਦੀ ਕੀਮਤ 23.90 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ। ਇੱਕ ਵਿਅਕਤੀ 5 ਕਿਲੋਗ੍ਰਾਮ ਤੱਕ ਹੀ ਪਿਆਜ਼ ਖਰੀਦ ਸਕੇਗਾ। ਸਰਕਾਰ ਪੰਜ ਦਿਨਾਂ ਤੱਕ ਪਿਆਜ਼ ਵੇਚਣ ਲਈ ਕੇਂਦਰ ਤੋਂ ਪਿਆਜ਼ ਖ਼ਰੀਦ ਦਾ ਹੁਕਮ ਵੀ ਜਾਰੀ ਕਰ ਚੁੱਕੀ ਹੈ। ਪਿਆਜ਼ ਰਾਸ਼ਨ ਦੀਆਂ ਦੁਕਾਨਾਂ ਤੋਂ ਇਲਾਵਾ ਮੋਬਾਇਲ ਵੈਨਾਂ ਰਾਹੀਂ ਵੇਚਿਆ ਜਾਵੇਗਾ।

23.90 kg onion in Delhi23.90 kg onion in Delhi

ਸ੍ਰੀ ਕੇਜਰੀਵਾਲ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਦਿੱਲੀ ਵਿੱਚ ਬੀਤੇ ਕੁਝ ਦਿਨਾਂ ’ਚ ਪਿਆਜ਼ ਦੀਆਂ ਕੀਮਤਾਂ ਵਿੱਚ ਚੋਖਾ ਵਾਧਾ ਹੋ ਗਿਆ ਹੇ। ਇਸ ਵੇਲੇ ਬਾਜ਼ਾਰ ਵਿੱਚ ਪਿਆਜ਼ 60 ਰੁਪਏ ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ ਮਿਲ ਰਹੇ ਹਨ। ਦਿੱਲੀ ਵਿੱਚ ਪਿਆਜ਼ ਵੇਚਣ ਲਈ ਸਰਕਾਰ ਨੇ 400 ਦੁਕਾਨਾਂ ਖੋਲ੍ਹੀਆਂ ਹਨ ਤੇ 70 ਮੋਬਾਇਲ ਵੈਨਾਂ ਤਾਇਨਾਤ ਕੀਤੀਆਂ ਹਨ। ਕੀਮਤਾਂ ਨੂੰ ਕਾਬੂ ਹੇਠ ਕਰਨ ਲਈ ਸਰਕਾਰ ਨੇ ਖ਼ੁਦ ਪਿਆਜ਼ ਵੇਚਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਪਿਆਜ਼ ਵੇਚਣ ਲਈ ਕੇਂਦਰ ਸਰਕਾਰ ਤੋਂ ਰੋਜ਼ਾਨਾ ਇੱਕ ਲੱਖ ਕਿਲੋਗ੍ਰਾਮ ਪਿਆਜ਼ ਖ਼ਰੀਦਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ।

23.90 kg onion in Delhi23.90 kg onion in Delhi

ਦਿੱਲੀ ਸਰਕਾਰ ਕੇਂਦਰ ਤੋਂ 15.60 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਉੱਤੇ ਪਿਆਜ਼ ਖ਼ਰੀਦ ਰਹੀ ਹੈ। ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਇਸ ਵਿੱਚ ਪਿਆਜ਼ ਦੀ ਢੋਆ–ਢੁਆਈ ਦੇ ਖ਼ਰਚੇ ਤੇ ਰਾਸ਼ਨ ਦੁਕਾਨਦਾਰਾਂ ਦਾ ਕਮਿਸ਼ਨ ਜੋੜ ਕੇ 23.90 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਤਿਆਰ ਹੋਈ ਹੈ। ਕੇਜਰੀਵਾਲ ਨੇ ਦੱਸਿਆ ਕਿ ਇਹ ਪਿਆਜ਼ ਮਹਾਰਾਸ਼ਟਰ ਦੇ ਨਾਸਿਕ ਤੋਂ ਆ ਰਿਹਾ ਹੈ। ਪਿਆਜ਼ ਦਾ ਮਿਆਰ ਵਧੀਆ ਹੋਵੇ ਇਸ ਲਈ ਦਿੱਲੀ ਸਰਕਾਰ ਨੇ ਦੋ ਅਧਿਕਾਰੀਆਂ ਦੀ ਇੱਕ ਟੀਮ ਨੂੰ ਨਾਸਿਕ ਭੇਜਿਆ ਹੈ। ਉੱਥੋਂ ਪਿਆਜ਼ ਟਰੱਕਾਂ ਵਿੱਚ ਲੱਦ ਕੇ ਦਿੱਲੀ ਲਿਆਂਦੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਨਰਾਤੇ ਸ਼ੁਰੂ ਹੋਣ ਜਾ ਰਹੇ ਹਨ, ਤਦ ਪਿਆਜ਼ ਦੀ ਕੀਮਤ ਘਟ ਜਾਂਦੀ ਹੈ ਤੇ ਫਿਰ ਉਸ ਦੀਆਂ ਕੀਮਤਾਂ ਵੀ ਘਟ ਜਾਣਗੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement