Dr. Manmohan Singh's last message to the Nation : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇਸ਼ ਦੇ ਨਾਂਅ ਆਖ਼ਰੀ ਸੰਦੇਸ਼
Published : Dec 27, 2024, 12:00 pm IST
Updated : Dec 27, 2024, 12:00 pm IST
SHARE ARTICLE
Former Prime Minister Dr. Manmohan Singh's last message to the Nation Latest News in Punjabi
Former Prime Minister Dr. Manmohan Singh's last message to the Nation Latest News in Punjabi

'ਇਤਿਹਾਸ ਮੇਰੇ 'ਤੇ ਹੋਰ ਵੀ ਮਿਹਰਬਾਨ ਹੋਵੇਗਾ' ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਸਮੇਂ ਪ੍ਰਗਟਾਈ ਸੀ ਉਮੀਦ

Former Prime Minister Dr. Manmohan Singh's last message to the Nation Latest News in Punjabi : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ ਤੋਂ ਬਾਅਦ ਦੇਸ਼ ਵਿਚ ਸੋਗ ਦੀ ਲਹਿਰ ਹੈ। ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਿਛਲੀ ਪ੍ਰੈੱਸ ਕਾਨਫ਼ਰੰਸ ਦੌਰਾਨ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਜਦੋਂ ਉਨ੍ਹਾਂ ਕਿਹਾ ਸੀ ਕਿ ਇਤਿਹਾਸ ਮੇਰੇ 'ਤੇ ਹੋਰ ਵੀ ਮਿਹਰਬਾਨ ਹੋਵੇਗਾ।

3 ਜਨਵਰੀ 2014 ਨੂੰ ਪ੍ਰਧਾਨ ਮੰਤਰੀ ਵਜੋਂ ਅਪਣੀ ਆਖ਼ਰੀ ਪ੍ਰੈੱਸ ਕਾਨਫ਼ਰੰਸ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਕ ਟਿੱਪਣੀ ਕੀਤੀ ਸੀ, ਜਿਸ ਦੀ ਪਿਛਲੇ ਇਕ ਦਹਾਕੇ ਵਿਚ ਸੋਸ਼ਲ ਮੀਡੀਆ 'ਤੇ ਕਈ ਵਾਰ ਚਰਚਾ ਹੋਈ ਹੈ। ਇਸ ਪ੍ਰੈੱਸ ਕਾਨਫ਼ਰੰਸ ਵਿਚ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਮਨਮੋਹਨ ਸਿੰਘ ਨੇ ਮੁਸਕਰਾਉਂਦੇ ਹੋਏ ਕਿਹਾ ਸੀ, 'ਮੈਂ ਇਮਾਨਦਾਰੀ ਨਾਲ ਮੰਨਦਾ ਹਾਂ ਕਿ ਸਮਕਾਲੀ ਮੀਡੀਆ ਜਾਂ ਸੰਸਦ ਵਿਚ ਵਿਰੋਧੀ ਪਾਰਟੀਆਂ ਨਾਲੋਂ ਇਤਿਹਾਸ ਮੇਰੇ 'ਤੇ ਜ਼ਿਆਦਾ ਮਿਹਰਬਾਨ ਹੋਵੇਗਾ।' ‘ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਤੁਹਾਡੇ ਪਿਆਰ ਤੇ ਮੁਹੱਬਤ ਦੀ ਯਾਦ ਮੇਰੇ ਜਿਹਨ 'ਚ ਤਾਜ਼ਾ ਰਹੇਗੀ | ਮੈਨੂੰ ਜੋ ਮਿਲਿਆ ਉਹ ਇਸ ਦੇਸ਼ ਤੋਂ ਮਿਲਿਆ, ਉਹ ਦੇਸ਼ ਜਿਸ ਨੇ ਬਟਵਾਰੇ ਕਾਰਨ ਬੇਘਰ ਹੋਏ ਬੱਚੇ ਨੂੰ ਇੰਨੇ ਉੱਚੇ ਅਹੁਦੇ ਤੇ ਬਿਠਾ ਦਿਤਾ।’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭਾਰਤੀ ਪ੍ਰਧਾਨ ਮੰਤਰੀ ਦੀ ਆਖ਼ਰੀ ਪ੍ਰੈੱਸ ਕਾਨਫ਼ਰੰਸ:

ਇਹ ਪ੍ਰੈੱਸ ਕਾਨਫ਼ਰੰਸ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਖ਼ਰੀ ਪ੍ਰੈੱਸ ਕਾਨਫ਼ਰੰਸ ਸੀ। ਇਸ ਦੌਰਾਨ ਉਨ੍ਹਾਂ ਦੇ ਸਾਹਮਣੇ 100 ਤੋਂ ਵੱਧ ਪੱਤਰਕਾਰ ਤੇ ਸੰਪਾਦਕ ਬੈਠੇ ਸਨ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਮਨਮੋਹਨ ਸਿੰਘ ਨੇ 50 ਤੋਂ ਵੱਧ ਸਵਾਲਾਂ ਦੇ ਜਵਾਬ ਦਿਤੇ। ਇਹ ਪ੍ਰੈੱਸ ਕਾਨਫ਼ਰੰਸ 21ਵੀਂ ਸਦੀ ਦੀ ਭਾਰਤੀ ਰਾਜਨੀਤੀ ਵਿਚ ਇਕ ਵਿਲੱਖਣ ਕਾਨਫ਼ਰੰਸ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, "ਮੈਂ ਹਲਾਤ ਦੇ ਹਿਸਾਬ ਨਾਲ ਜਿੰਨਾ ਕਰ ਸਕਦਾ ਸੀ, ਕੀਤਾ ਹੈ... ਇਹ ਇਤਿਹਾਸ ਤੈਅ ਕਰੇਗਾ ਕਿ ਮੈਂ ਕੀ ਕੀਤਾ ਹੈ ਤੇ ਕੀ ਨਹੀਂ।" "ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਇਕ ਕਮਜ਼ੋਰ ਪ੍ਰਧਾਨ ਮੰਤਰੀ ਰਿਹਾ ਹਾਂ... ਸਿਆਸੀ ਮਜਬੂਰੀਆਂ ਦੇ ਮੱਦੇਨਜ਼ਰ, ਮੈਂ ਸੱਭ ਤੋਂ ਵਧੀਆ ਕੰਮ ਕੀਤਾ ਹੈ ਜੋ ਮੈਂ ਕਰ ਸਕਦਾ ਸੀ।"

'ਮੈਂ ਪ੍ਰਧਾਨ ਮੰਤਰੀ ਹਾਂ ਜੋ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ...'

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖ਼ੁਦ ਕਈ ਮੌਕਿਆਂ 'ਤੇ ਕਹਿੰਦੇ ਸਨ ਕਿ ਉਹ ਸਵਾਲਾਂ ਤੋਂ ਬਚਦੇ ਨਹੀਂ ਹਨ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਦੇ ਕਈ ਸਾਲਾਂ ਬਾਅਦ, ਮਨਮੋਹਨ ਸਿੰਘ ਨੇ ਵੀ 2018 ਵਿੱਚ ਕਿਹਾ ਸੀ 'ਮੈਂ ਯਕੀਨੀ ਤੌਰ 'ਤੇ ਅਜਿਹਾ ਪ੍ਰਧਾਨ ਮੰਤਰੀ ਨਹੀਂ ਸੀ ਜੋ ਪ੍ਰੈੱਸ ਨਾਲ ਗੱਲ ਕਰਨ ਤੋਂ ਡਰਦਾ ਸੀ। ਉਨ੍ਹਾਂ ਨੇ ਅੱਗੇ ਕਿਹਾ ਸੀ ਕਿ ਲੋਕ ਕਹਿੰਦੇ ਹਨ ਕਿ ਮੈਂ ਚੁੱਪ ਰਹਿਣ ਵਾਲਾ ਪ੍ਰਧਾਨ ਮੰਤਰੀ ਸੀ, ਪਰ ਮੈਨੂੰ ਉਮੀਦ ਹੈ ਕਿ ਇਹ ਦੌਰ, ਖ਼ਾਸ ਤੌਰ 'ਤੇ ਉਹ ਦੌਰ ਜੋ ਪ੍ਰਧਾਨ ਮੰਤਰੀ ਵਜੋਂ ਮੇਰੇ ਭਾਸ਼ਣਾਂ ਨਾਲ ਸਬੰਧਤ ਹਨ, ਅਪਣੇ-ਆਪ ਬੋਲਣਗੇ। ਮੈਂ ਪ੍ਰੈੱਸ ਨੂੰ ਨਿਯਮਿਤ ਤੌਰ 'ਤੇ ਮਿਲਦਾ ਸੀ ਅਤੇ ਜਦੋਂ ਵੀ ਮੈਂ ਵਿਦੇਸ਼ ਯਾਤਰਾ ਕਰਦਾ ਸੀ, ਮੈਂ ਜਾਂ ਤਾਂ ਹਵਾਈ ਜਹਾਜ਼ ਵਿਚ ਜਾਂ ਜਹਾਜ਼ ਤੋਂ ਉਤਰਨ ਤੋਂ ਤੁਰਤ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਾ ਸੀ।'

(For more Punjabi news apart from Former Prime Minister Dr. Manmohan Singh's last message to the Nation Latest News in Punjabi stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement