ਹੀਰਾ ਉਦਯੋਗਪਤੀ ਮਹੇਸ਼ ਸਵਾਣੀ ਨੇ ਫੜਿਆ ‘ਆਪ’ ਦਾ ਝਾੜੂ, ਮਨੀਸ਼ ਸਿਸੋਦੀਆ ਨੇ ਕੀਤਾ ਸਵਾਗਤ 
Published : Jun 27, 2021, 3:29 pm IST
Updated : Jun 27, 2021, 3:29 pm IST
SHARE ARTICLE
 Mahesh Swani Join Aam Aadami Party In Surat
Mahesh Swani Join Aam Aadami Party In Surat

ਅਗਲੇ ਸਾਲ ਗੁਜਰਾਤ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਪਾਰਟੀ ਨੇ ਸਾਰੀਆਂ 182 ਸੀਟਾਂ ’ਤੇ ਉਮੀਦਵਾਰ ਖ਼ੜ੍ਹੇ ਕਰਨ ਦਾ ਐਲਾਨ ਕੀਤਾ ਹੈ।

ਨਵੀਂ ਦਿੱਲੀ -  ਦੇਸ਼ ਦੇ ਮੰਨੇ-ਪ੍ਰਮੰਨੇ ਹੀਰਾ ਉਦਯੋਗਪਤੀ ਮਹੇਸ਼ ਸਵਾਣੀ ਸੂਰਤ ’ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ (ਆਪ) ਦਾ ਝਾੜੂ ਫੜ ਲਿਆ ਹੈ। ਸਿਸੋਦੀਆ ਨੇ ਮਹੇਸ਼ ਦਾ ਪਾਰਟੀ ’ਚ ਸ਼ਾਮਲ ਹੋਣ ਲਈ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੁੱਲ ਭੇਟ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇਸ ਵੱਡੇ ਉਦਯੋਗਪਤੀ ਦੇ ਉਨ੍ਹਾਂ ਦੇ ਧੁਰ-ਵਿਰੋਧੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਵਿਚ ਸ਼ਾਮਲ ਹੋਣ ਦੇ ਕਈ ਅਰਥ ਵੀ ਕੱਢੇ ਜਾ ਸਕਦੇ ਹਨ। 

 Mahesh Swani Join Aam Aadami Party In Surat Mahesh Swani Join Aam Aadami Party In Surat

ਗੁਜਰਾਤ ਦੇ ਸਿਆਸੀ ਰੂਪ ਨਾਲ ਪਾਟੀਦਾਰ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ 51 ਸਾਲਾ ਸਵਾਣੀ ਸਾਲਾਂ ਤੋਂ ਗਰੀਬ ਕੁੜੀਆਂ ਦੇ ਸਮੂਹਿਕ ਵਿਆਹ ਦਾ ਵੱਡਾ ਆਯੋਜਨ ਕਰਦੇ ਰਹੇ ਹਨ ਅਤੇ ਇਸ ਦੇ ਚੱਲਦੇ ਸੁਰਖੀਆਂ ਵਿਚ ਰਹੇ ਹਨ। ਉਹ ਰੀਅਲਟੀ ਕਾਰੋਬਾਰ ਨਾਲ ਵੀ ਜੁੜੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਮਾਜ ਸੇਵਾ ਦੇ ਵਿਸਥਾਰ ਦੀ ਨੀਅਤ ਨਾਲ ਸਿਆਸਤ ਵਿਚ ਆਏ ਹਨ।

ਉਹ ਸਿਰਫ ਸੂਰਤ ਹੀ ਨਹੀਂ ਸਗੋਂ ਕਿ ਪੂਰੇ ਗੁਜਰਾਤ ਲਈ ਕੰਮ ਕਰਨਾ ਚਾਹੁੰਦੇ ਹਨ। ਸੌਰਾਸ਼ਟਰ ਦੇ ਮੂਲ ਵਤਨੀ ਸ਼੍ਰੀ ਸਵਾਣੀ ਦੇ ਕਾਰੋਬਾਰ ਦਾ ਮੁੱਖ ਕੇਂਦਰ ਸੂਰਤ ਹੈ। ਉਨ੍ਹਾਂ ਦਾ ਪੀ. ਪੀ. ਸਵਾਣੀ ਸਮੂਹ ਸਕੂਲ ਵੀ ਚਲਾਉਂਦਾ ਹੈ। ਅਗਲੇ ਸਾਲ ਗੁਜਰਾਤ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਪਾਰਟੀ ਨੇ ਸਾਰੀਆਂ 182 ਸੀਟਾਂ ’ਤੇ ਉਮੀਦਵਾਰ ਖ਼ੜ੍ਹੇ ਕਰਨ ਦਾ ਐਲਾਨ ਕੀਤਾ ਹੈ।

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement