ਉਤਰ ਭਾਰਤ ਦੇ ਹਵਾਈ ਅੱਡਿਆਂ ਤੋਂ ਹਵਾਈ ਸੇਵਾ ਮੁੜ ਬਹਾਲ
Published : Feb 27, 2019, 7:53 pm IST
Updated : Feb 27, 2019, 7:53 pm IST
SHARE ARTICLE
Airport
Airport

ਚੰਡੀਗੜ੍ਹ : ਭਾਰਤ ਵਲੋਂ ਏਅਰ ਸਟ੍ਰਾਈਕ ਕਰਨ ਉਪਰੰਤ ਦੋਹਾਂ ਮੁਲਕਾਂ ਵਿਚਕਾਰ ਤਣਾਅਪੂਰਨ ਮਾਹੌਲ ਬਣਨ ਨਾਲ ਉਤਰ ਭਾਰਤ ਦੇ ਹਵਾਈ ਅੱਡਿਆਂ ਨੂੰ ਬੁੱਧਵਾਰ...

ਚੰਡੀਗੜ੍ਹ : ਭਾਰਤ ਵਲੋਂ ਏਅਰ ਸਟ੍ਰਾਈਕ ਕਰਨ ਉਪਰੰਤ ਦੋਹਾਂ ਮੁਲਕਾਂ ਵਿਚਕਾਰ ਤਣਾਅਪੂਰਨ ਮਾਹੌਲ ਬਣਨ ਨਾਲ ਉਤਰ ਭਾਰਤ ਦੇ ਹਵਾਈ ਅੱਡਿਆਂ ਨੂੰ ਬੁੱਧਵਾਰ ਸਵੇਰ ਤੋਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਕੁੱਝ ਸਮੇਂ ਬਾਅਦ ਏਅਰਪੋਰਟਾਂ ਨੂੰ ਬੰਦ ਕਰਨ ਦੇ ਹੁਕਮਾਂ ਨੂੰ ਵਾਪਸ ਲੈ ਲਿਆ ਗਿਆ ਹੈ। ਸੁਰੱਖਿਆ ਕਾਰਨਾਂ ਦੇ ਚਲਦਿਆਂ ਅੱਜ ਸਵੇਰੇ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਹਵਾਈ ਅੱਡਿਆਂ 'ਤੇ ਰੋਕੀ ਗਈ ਹਵਾਈ ਸੇਵਾ ਨੂੰ ਬਹਾਲ ਕਰਨ ਦੇ ਹੁਕਮ ਦੇ ਦਿਤੇ ਗਏ ਹਨ।
ਭਾਰਤ 'ਚ ਜੰਮੂ ਕਸ਼ਮੀਰ ਦੇ ਲੇਹ, ਜੰਮੂ, ਸ਼੍ਰੀਨਗਰ ਤੇ ਪਠਾਨਕੋਟ ਏਅਰਪੋਰਟ 'ਤੇ ਹਾਈ ਅਲਰਟ ਹੈ। ਸੁਰੱਖਿਆ ਦੇ ਮੱਦੇਨਜ਼ਰ ਭਾਰਤ ਦੇ 8 ਏਅਰਪੋਰਟ ਅੰਮ੍ਰਿਤਸਰ, ਜੰਮੂ, ਸ੍ਰੀਨਗਰ, ਲੇਹ, ਕੁੱਲੂ ਮਨਾਲੀ, ਕਾਂਗੜਾ, ਸ਼ਿਮਲਾ ਤੇ ਪਠਾਨਕੋਟ ਦੇ ਏਅਰਪੋਰਟਾਂ ਦੀਆਂ ਉਡਾਨਾਂ ਰੱਦ ਕਰ ਦਿਤੀਆਂ ਗਈਆਂ ਸਨ ਪਰ ਹੁਣ ਇਨ੍ਹਾਂ ਏਅਰਪੋਰਟਾਂ ਦੀਆਂ ਸੇਵਾਵਾਂ ਨੂੰ ਪਹਿਲਾਂ ਵਾਂਗ ਹੀ ਬਹਾਲ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਪਾਕਿਸਤਾਨ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ ਅਤੇ ਇਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ, ਪਠਾਨਕੋਟ, ਜੰਮੂ, ਸ੍ਰੀਨਗਰ, ਲੇਹ ਸਮੇਤ ਕਰੀਬ ਅੱਠ ਹਵਾਈ ਅੱਡਿਆਂ 'ਤੇ ਹਵਾਈ ਖੇਤਰ ਨੂੰ ਬੰਦ ਕਰ ਕੇ ਸਾਰੀਆਂ ਉਡਾਨਾਂ ਨੂੰ ਰੋਕ ਦਿਤਾ ਗਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement