ਭਾਰਤ ਸਰਕਾਰ ਇਕਲੌਤੀ ਸਰਕਾਰ ਹੈ ਜਿਸ ਨੂੰ ਪੇਗਾਸਸ ਮਾਮਲੇ ’ਤੇ ਕੋਈ ਫਿਕਰ ਨਹੀਂ: ਪੀ ਚਿਦੰਬਰਮ
Published : Jul 26, 2021, 2:01 pm IST
Updated : Jul 26, 2021, 2:01 pm IST
SHARE ARTICLE
Only Indian Government ''Unconcerned'' About Pegasus: P Chidambaram
Only Indian Government ''Unconcerned'' About Pegasus: P Chidambaram

ਪੀ. ਚਿਦੰਬਰਮ ਨੇ ਆਰੋਪ ਲਗਾਇਆ ਕਿ ਭਾਰਤ ਸਰਕਾਰ ਦੁਨੀਆਂ ਦੀ ਇਕਲੌਤੀ ਅਜਿਹੀ ਸਰਕਾਰ ਹੈ ਜਿਸ ਨੂੰ ਪੇਗਾਸਸ ਜਾਜੂਸੀ ਮਾਮਲੇ ’ਤੇ ਕੋਈ ਫਿਕਰ ਨਹੀਂ ਹੈ।

ਨਵੀਂ ਦਿੱਲੀ:  ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਆਰੋਪ ਲਗਾਇਆ ਕਿ ਭਾਰਤ ਸਰਕਾਰ ਦੁਨੀਆਂ ਦੀ ਇਕਲੌਤੀ ਅਜਿਹੀ ਸਰਕਾਰ ਹੈ ਜਿਸ ਨੂੰ ਪੇਗਾਸਸ ਜਾਜੂਸੀ ਮਾਮਲੇ ’ਤੇ ਕੋਈ ਫਿਕਰ ਨਹੀਂ ਹੈ।

P Chidambaram P Chidambaram

ਹੋਰ ਪੜ੍ਹੋ: ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕੀਤਾ ਅਸਤੀਫ਼ੇ ਦਾ ਐਲਾਨ

ਸਾਬਕਾ ਵਿੱਤ ਮੰਤਰੀ ਨੇ ਟਵੀਟ ਕੀਤਾ, “ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਨੂੰ ਫੋਨ ਕੀਤਾ ਅਤੇ ਫਰਾਂਸ ਵਿਚ ਫੋਨ ਹੈਕ ਕਰਨ ਲਈ ਪੇਗਾਸਸ ਸਪਾਈਵੇਅਰ ਦੀ ਕਥਿਤ ਵਰਤੋਂ ਬਾਰੇ ਪੂਰੀ ਜਾਣਕਾਰੀ ਦੀ ਮੰਗ ਕੀਤੀ, ਜਿਸ ਵਿਚ ਰਾਸ਼ਟਰਪਤੀ ਦਾ ਫੋਨ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਬੇਨੇਟ ਨੇ ਆਪਣੀ ਜਾਂਚ ਦੇ 'ਨਤੀਜਿਆਂ' ਨਾਲ ਵਾਪਸ ਆਉਣ ਦਾ ਵਾਅਦਾ ਕੀਤਾ।”

TweetTweet

ਹੋਰ ਪੜ੍ਹੋ: ਕਿਨੌਰ ਹਾਦਸਾ: ਮੌਤ ਤੋਂ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖਰੀ ਫੋਟੋ, ਭਾਵੁਕ ਹੋਏ ਲੋਕ

ਪੀ ਚਿਦੰਬਰਮ ਨੇ ਦੋਸ਼ ਲਾਇਆ,“ ਇਕਲੌਤੀ ਸਰਕਾਰ ਜਿਸ ਨੂੰ ਕੋਈ ਫਿਕਰ ਨਹੀਂ, ਉਹ ਹੈ ਭਾਰਤ ਸਰਕਾਰ! ਕੀ ਅਜਿਹਾ ਇਸ ਲਈ ਹੈ ਕਿਉਂਕਿ ਸਰਕਾਰ ਜਾਸੂਸੀ ਬਾਰੇ ਪੂਰੀ ਤਰ੍ਹਾਂ ਜਾਣੂ ਸੀ ਅਤੇ ਉਸ ਨੂੰ ਇਜ਼ਰਾਇਲ ਜਾਂ ਐਨਐਸਓ ਸਮੂਹ ਤੋਂ ਹੋਰ ਜਾਣਕਾਰੀ ਦੀ ਲੋੜ ਨਹੀਂ ਹੈ?

P. ChidambaramP. Chidambaram

ਹੋਰ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ ਰਾਹੁਲ ਗਾਂਧੀ

ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਕੁੱਝ ਮੀਡੀਆ ਸੰਗਠਨਾਂ ਦੇ ਅੰਤਰਰਾਸ਼ਟਰੀ ਸਮੂਹ ਨੇ ਕਿਹਾ ਸੀ ਕਿ ਪੇਗਾਸਸ ਸਪਾਈਵੇਅਰ ਜ਼ਰੀਏ ਭਾਰਤ ਵਿਚ 300 ਤੋਂ ਜ਼ਿਆਦਾ ਮੋਬਾਈਲ ਨੰਬਰਾਂ ਦੀ ਸੰਭਾਵਿਤ ਨਿਗਰਾਨੀ ਕੀਤੀ ਗਈ। ਇਸ ਵਿਚ ਦੋ ਮੰਤਰੀ, 40 ਤੋਂ ਵੱਧ ਪੱਤਰਕਾਰ, ਤਿੰਨ ਵਿਰੋਧੀ ਨੇਤਾ ਅਤੇ ਵਰਕਰਾਂ ਦੇ ਨੰਬਰ ਵੀ ਸ਼ਾਮਲ ਸਨ। ਸਰਕਾਰ ਇਸ ਮਾਮਲੇ ਵਿਚ ਵਿਰੋਧੀ ਧਿਰ ਦੇ ਸਾਰੇ ਆਰੋਪਾਂ ਨੂੰ ਖਾਰਜ ਕਰ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement