ਤਾਲਾਬੰਦੀ 'ਚ ਕੇਂਦਰ ਸਰਕਾਰ ਵਲੋਂ ਹੋਰ ਰਾਹਤ
Published : Apr 26, 2020, 8:57 am IST
Updated : Apr 26, 2020, 8:57 am IST
SHARE ARTICLE
File Photo
File Photo

ਗਲੀਆਂ-ਮੁਹੱਲਿਆਂ 'ਚ ਪ੍ਰਚੂਨ, ਕਪੜੇ, ਮੋਬਾਈਲ ਫ਼ੋਨਾਂ, ਹਾਰਡਵੇਅਰ ਦੀਆਂ ਦੁਕਾਨਾਂ ਖੁਲ੍ਹਣਗੀਆਂ

ਨਵੀਂ ਦਿੱਲੀ, 25 ਅਪ੍ਰੈਲ: ਸਰਕਾਰ ਨੇ ਕੋਰੋਨਾ ਵਾਇਰਸ ਦੇ ਲਾਗ ਦੀ ਰੋਕਥਾਮ ਲਈ ਦੇਸ਼ ਭਰ 'ਚ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਲਾਗੂ ਤਾਲਾਬੰਦੀ 'ਚ ਹੋਰ ਢਿੱਲ ਦਿੰਦਿਆਂ ਲਾਗ ਤੋਂ ਮੁਕਤ ਇਲਾਕਿਆਂ 'ਚ ਗਲੀ-ਮੁਹੱਲਿਆਂ ਦੀਆਂ ਵੱਖ ਵੱਖ ਆਜ਼ਾਦ ਰੂਪ 'ਚ ਚੱਲਣ ਵਾਲੀਆਂ ਪ੍ਰਚੂਨ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਹੈ। ਇਨ੍ਹਾਂ 'ਚ ਕਪੜੇ, ਮੋਬਾਈਲ ਫ਼ੋਨ, ਹਾਰਡਵੇਅਰ ਅਤੇ ਸਟੇਸ਼ਨਰੀ ਵਰਗੀਆਂ ਦੁਕਾਨਾਂ ਸ਼ਾਮਲ ਹੋਣਗਆਂ। ਵੱਡੇ ਬਾਜ਼ਾਰ, ਮਾਲ ਆਦਿ ਤਿੰਨ ਮਈ ਤਕ ਬੰਦ ਰਹਿਣਗੇ।

ਪੇਂਡੂ ਇਲਾਕਿਆਂ 'ਚ ਸ਼ਾਪਿੰਗ ਮਾਲ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਮਾਲ, ਸ਼ਰਾਬ ਸਿਗਰੇਟ, ਗੁਟਖਾ ਆਦਿ ਦੀਆਂ ਦੁਕਾਨਾਂ 'ਤੇ ਰੋਕ ਜਾਰੀ ਰਹੇਗੀ। ਈ-ਕਾਮਰਸ 'ਤੇ ਗ਼ੈਰ-ਜ਼ਰੂਰੀ ਸਾਮਾਨ ਦੀ ਵਿਕਰੀ 'ਤੇ ਵੀ ਰੋਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਰੇਸਤਰਾਂ, ਸੈਲੂਨ ਅਤੇ ਨਾਈ ਦੀਆਂ ਦੁਕਾਨਾਂ ਵੀ ਅਜੇ ਨਹੀਂ ਖੁਲ੍ਹ ਸਕਣਗੀਆਂ ਕਿਉਂਕਿ ਇਹ ਦੁਕਾਨਾਂ ਦੀ ਬਜਾਏ ਸੇਵਾਵਾਂ ਦੀ ਸ਼੍ਰੇਣੀ 'ਚ ਆਉਂਦੀਆਂ ਹਨ। ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਵਾਇਰਸ ਹਾਟਸਪਾਟ ਅਤੇ 'ਕੰਟਰੋਲ' ਵਾਲੇ ਖੇਤਰਾਂ 'ਚ ਕਿਸੇ ਵੀ ਤਰ੍ਹਾਂ ਦੀਆਂ ਦੁਕਾਨਾਂ ਨਹੀਂ ਖੁਲ੍ਹ ਸਕਣਗੀਆਂ।

File photoFile photo

ਗ੍ਰਹਿ ਮੰਤਰਾਲੇ ਨੇ ਸ਼ੁਕਰਵਾਰ ਦੇਰ ਰਾਤ ਜਾਰੀ ਹੁਕਮ 'ਚ ਇਹ ਢਿੱਲ ਦਿਤੀ ਹੈ। ਇਸ ਨੂੰ 24 ਮਾਰਚ ਤੋਂ ਘਰਾਂ 'ਚ ਬੰਦ ਲੋਕਾਂ ਲਈ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ। ਹਾਲਾਂਕਿ ਮੰਤਰਾਲੇ ਨੇ ਕਿਹਾ ਹੈ ਕਿ ਜਿਨ੍ਹਾਂ ਦੁਕਾਨਾਂ ਨੂੰ ਢਿੱਲ ਦਿਤੀ ਗਈ ਹੈ, ਉਨ੍ਹਾਂ 'ਚ ਕੰਮ ਕਰਨ ਵਾਲਿਆਂ ਨੂੰ ਮਾਸਕ ਪਹਿਨਣ ਅਤੇ ਲੋਕਾਂ ਵਿਚਕਾਰ ਆਪਸ 'ਚ ਢੁਕਵੀਂ ਦੂਰੀ ਸਮੇਤ ਸੁਰੱਖਿਆ ਅਤੇ ਬਚਾਅ ਦੇ ਹਰ ਉਪਾਅ ਦਾ ਪਾਲਣ ਕਰਨਾ ਹੋਵੇਗਾ। ਇਹ ਦੁਕਾਨਾਂ 50 ਫ਼ੀ ਸਦੀ ਮੁਲਾਜ਼ਮਾਂ ਨਾਲ ਹੀ ਖੁੱਲ੍ਹ ਸਕਣਗੀਆਂ।

ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ 15 ਅਪ੍ਰੈਲ ਦੇ ਮੰਤਰਾਲੇ ਦੇ ਹੁਕਮਾਂ 'ਚ ਸੋਧ ਨੂੰ ਜਾਰੀ ਕਰਦਿਆਂ ਕਿਹਾ ਕਿ ਨਗਰ ਨਿਗਮਾਂ ਅਤੇ ਨਗਰਪਾਲਿਕਾਵਾਂ ਦੀ ਸਰਹੱਦ ਤੋਂ ਬਾਹਰ ਸਥਿਤ ਰਜਿਸਟਰਡ ਬਾਜ਼ਾਰਾਂ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਿਆ ਜਾ ਸਕਦਾ ਹੈ। ਪਰ ਅਜਿਹੀਆਂ ਦੁਕਾਨਾਂ ਨੂੰ ਸਮਾਜਕ ਦੂਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਅਜਿਹੀਆਂ ਦੁਕਾਨਾਂ 'ਚ ਸਿਰਫ਼ 50 ਫ਼ੀ ਸਦੀ ਮੁਲਾਜ਼ਮਾਂ ਤੋਂ ਕੰਮ ਲਿਆ ਜਾ ਸਕੇਗਾ। ਇਨ੍ਹਾਂ ਦੁਕਾਨਾਂ ਦੇ ਮੁਲਾਜ਼ਮਾਂ ਲਈ ਵੀ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਹਾਲਾਂਕਿ ਇਨ੍ਹਾਂ ਇਲਾਕਿਆਂ 'ਚ ਸਿੰਗਲ ਜਾਂ ਬਹੁ-ਬ੍ਰਾਂਡ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement