ਫਾਰੂਕ ਅਬਦੁੱਲਾ ਨੇ ਏਅਰ ਸਟ੍ਰਾਈਕ ਨੂੰ ਲੈ ਕੇ ਬੀਜੇਪੀ ‘ਤੇ ਸਾਧਿਆ ਨਿਸ਼ਾਨਾ
Published : Mar 26, 2019, 3:08 pm IST
Updated : Mar 26, 2019, 3:08 pm IST
SHARE ARTICLE
Farooq Abdullah
Farooq Abdullah

ਨੈਸ਼ਨਲ ਕਾਨਫਰੰਸ ਪਾਰਟੀ ਦੇ ਮੁਖੀ ਫਾਰੂਕ ਅਬਦੁੱਲਾ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਬਾਲਾਕੋਟ ਵਿਚ ਹੋਈ ਏਅਰ ਸਟ੍ਰਾਈਕ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।

ਨਵੀਂ ਦਿੱਲੀ : ਨੈਸ਼ਨਲ ਕਾਨਫਰੰਸ ਪਾਰਟੀ ਦੇ ਮੁਖੀ ਫਾਰੂਕ ਅਬਦੁੱਲਾ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਬਾਲਾਕੋਟ ਵਿਚ ਹੋਈ ਏਅਰ ਸਟ੍ਰਾਈਕ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਏਅਰ ਸਟ੍ਰਾਈਕ ਤੋਂ ਪਹਿਲਾਂ ਤਕ ਸਿਰਫ਼ ਰਾਮ ਮੰਦਰ ਦਾ ਮੁੱਦਾ ਛਾਇਆ ਹੋਇਆ ਸੀ, ਪਰ ਅੱਜ ਕੋਈ ਵੀ ਰਾਮ ਮੰਦਰ ਦੀ ਗੱਲ ਕਿਉਂ ਨਹੀਂ ਕਰ ਰਿਹਾ?

ਉਹਨਾਂ ਕਿਹਾ, ''ਜੇਕਰ 300 ਲੋਕ ਪਾਕਿਸਤਾਨ ਵਿਚ ਮਾਰੇ ਗਏ ਤਾਂ ਕੀ ਇਸ ਨੂੰ ਅੰਤਰਰਾਸ਼ਟਰੀ ਹਮਲਾ ਨਹੀਂ ਮੰਨਿਆ ਜਾਵੇਗਾ? ਅਤੇ ਜੋ ਕੋਈ ਵੀ ਇਸ ਹਮਲੇ 'ਤੇ ਸਵਾਲ ਉਠਾਉਂਦਾ ਹੈ, ਉਸ ਨੂੰ ਜਾਂ ਤਾਂ ਦੇਸ਼ ਵਿਰੋਧੀ ਕਿਹਾ ਜਾਂਦਾ ਹੈ ਜਾਂ ਪਾਕਿਸਤਾਨੀ।''

ਉਨ੍ਹਾਂ ਇਹ ਵੀ ਆਖਿਆ ਕਿ ''ਅੱਜ ਕੋਈ ਰਾਮ ਮੰਦਰ ਦੀ ਗੱਲ ਨਹੀਂ ਕਰਦਾ। ਬਾਲਾਕੋਟ ਏਅਰ ਸਟ੍ਰਾਈਕ ਤੋਂ ਪਹਿਲਾਂ ਤਕ ਸਿਰਫ਼ ਰਾਮ ਮੰਦਰ ਦਾ ਮੁੱਦਾ ਛਾਇਆ ਹੋਇਆ ਸੀ। ਅੱਜ ਕੌਣ ਰਾਮ ਮੰਦਰ ਦੀ ਗੱਲ ਕਰ ਰਿਹਾ ਹੈ? ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਵਿਚਕਾਰ ਇਕ ਅਜਿਹਾ ਵਿਅਕਤੀ ਹੈ, ਜੋ ਹਨੂੰਮਾਨ ਦੀ ਤਰ੍ਹਾਂ ਹੈ ਅਤੇ ਪਾਕਿਸਤਾਨ ਨੂੰ ਹਰਾ ਸਕਦਾ ਹੈ। ਕੀ ਉਨ੍ਹਾਂ ਨੇ ਪਾਕਿਸਤਾਨ ਨੂੰ ਹਰਾ ਦਿਤਾ। ਮੈਨੂੰ ਤਾਂ ਅਜਿਹਾ ਨਹੀਂ ਲਗਦਾ।''

ਦੱਸ ਦਈਏ ਕਿ ਫਾਰੂਕ ਅਬਦੁੱਲਾ ਇਸਤੋਂ ਪਹਿਲਾਂ ਵੀ ਏਅਰ ਸਟ੍ਰਾਈਕ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧ ਚੁੱਕੇ ਹਨ। ਉਹਨਾਂ ਨੇ ਸ੍ਰੀਨਗਰ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਇਸੇ ਸੀਟ ਤੋਂ ਮੌਜੂਦਾ ਸਾਂਸਦ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement